ਆਧੁਨਿਕ ਖੇਡ ਮੈਦਾਨ ਦਾ ਨਿਰਮਾਣ ਸੁਰੂ, ਲਿਫਟ ਸਿੰਚਾਈ ਯੋਜਨਾ, ਸੜਕਾਂ, ਸਿਹਤ ਸਹੂਲਤਾਂ ਨਾਲ ਹੋਵੇਗਾ ਚੋਖਾ ਸੁਧਾਰ
ਦਹਾਕਿਆ ਬਾਅਦ ਚੰਗਰ ਵਾਸੀਆਂ ਦੀ ਸਾਰ ਲੈਣ ਵਾਲੇ ਕੈਬਨਿਟ ਮੰਤਰੀ ਹਰਜੋਤ ਬੈਂਸ ਦੀ ਹੋਈ ਸ਼ਲਾਘਾ
ਕੀਰਤਪੁਰ ਸਾਹਿਬ 06 ਮਈ ()
ਪੰਜਾਬ-ਹਿਮਾਚਲ ਪ੍ਰਦੇਸ਼ ਸਰਹੱਦ ਨਾਲ ਲੱਗਦੇ ਨੀਮ ਪਹਾੜੀ ਇਲਾਕੇ ਚੰਗਰ ਦੇ ਲੋਕਾਂ ਦੀਆਂ ਦਹਾਕਿਆਂ ਤੋ ਲਟਕਦੀਆਂ ਬੁਨਿਆਦੀ ਸਹੂਲਤਾਂ ਦੀਆਂ ਮੰਗਾਂ ਨੂੰ ਪੂਰੀਆਂ ਕਰਨ ਲਈ ਕੈਬਨਿਟ ਮੰਤਰੀ ਹਰਜੋਤ ਬੈਂਸ ਵੱਲੋਂ ਕੀਤੇ ਜਾ ਰਹੇ ਯਤਨਾ ਦੀ ਚਹੁੰ ਪਾਸੀਓ ਭਰਪੂਰ ਸ਼ਲਾਘਾ ਹੋ ਰਹੀ ਹੈ। ਆਪਣੇ ਵਿਧਾਨ ਸਭਾ ਹਲਕੇ ਦੇ ਚੰਗਰ ਖੇਤਰ ਦੇ ਲੋਕਾਂ ਨੂੰ ਲੋੜੀਦੀਆ ਮੁੱਢਲੀਆਂ ਸਹੂਲਤਾਂ ਉਪਲੱਬਧ ਕਰਵਾਉਣ ਲਈ ਹਰਜੋਤ ਬੈਂਸ ਲਗਾਤਾਰ ਫੰਡ ਅਤੇ ਗ੍ਰਾਟਾ ਉਪਲੱਬਧ ਕਰਵਾ ਰਹੇ ਹਨ। ਲਿਫਟ ਸਿੰਚਾਈ ਯੋਜਨਾ ਨਾਲ ਨੀਮ ਪਹਾੜੀ ਖੇਤਰ ਦੇ ਲੋਕਾਂ ਨੂੰ ਸਿੰਚਾਈ ਲਈ ਪਾਣੀ ਉਪਲੱਬਧ ਕਰਵਾਉਣ ਦੀ ਯੋਜਨਾਂ ਨੂੰ ਬੂਰ ਪੈਣ ਉਪਰੰਤ ਸੜਕਾਂ ਦੇ ਨਵੀਨੀਕਰਨ ਦੀ ਸੁਰੂਆਤ ਹੋ ਗਈ ਹੈ। ਇਲਾਕੇ ਦੇ ਨੌਜਵਾਨਾਂ, ਬੱਚਿਆ ਤੇ ਬਜੁਰਗਾਂ ਲਈ ਪਹਿਲੀ ਵਾਰ ਕਿਸੇ ਸਰਕਾਰ ਨੇ ਗੰਭੀਰਤਾ ਨਾਲ ਵਿਚਾਰ ਕਰਕੇ ਇਸ ਪਿਛੜੇ ਇਲਾਕੇ ਨੂੰ ਸਹੂਲਤਾ ਦੇਣ ਦੀ ਦਿਸ਼ਾ ਵਿੱਚ ਸ਼ਲਾਘਾਯੋਗ ਕੰਮ ਕਰਦੇ ਹੋਏ, ਚੰਗਰ ਵਿੱਚ ਖੇਡ ਮੈਦਾਨ ਬਣਾਉਣ ਦੀ ਸੁਰੂਆਤ ਕਰ ਦਿੱਤੀ ਹੈ। ਇਹ ਖੇਡ ਮੈਦਾਨ ਪਿੰਡ ਕਾਹੀਵਾਲ ਵਿੱਚ ਬਣਾਇਆ ਜਾ ਰਿਹਾ ਹੈ। ਜਿਸ ਵਿਚ 400 ਮੀਟਰ ਟਰੈਕ, ਸੁੰਦਰ ਪਾਰਕ, ਓਪਨ ਜਿੰਮ ਆਦਿ ਵਰਗੀਆਂ ਆਧੁਨਿਕ ਸਹੂਲਤਾਂ ਉਪਲੱਬਧ ਹੋਣਗੀਆਂ, ਜਿਸ ਉਤੇ 10 ਲੱਖ ਰੁਪਏ ਦੀ ਲਾਗਤ ਆਵੇਗੀ।

ਚੰਗਰ ਇਲਾਕੇ ਦ ਪਤਵੰਤਿਆਂ ਅਤੇ ਸੀਨੀਅਰ ਆਗੂਆਂ ਕੈਪਟਨ ਗੁਰਨਾਮ ਸਿੰਘ ਸੂਬੇਦਾਰ ਮੋਹੀਵਾਲ, ਸ਼ਮਸ਼ੇਰ ਲਖੇੜ, ਸਰਪੰਚ ਨੰਦ ਗੋਪਾਲ, ਮਹਿੰਦਰ ਸਿੰਘ, ਬੱਗੀ ਹਾਕਮ, ਸਾਬਕਾ ਸਰਪੰਚ ਰਾਮਪਾਲ ਨੇ ਕਿਹਾ ਕਿ ਅਸੀ ਆਪਣੇ ਇਲਾਕੇ ਦੇ ਵਿਧਾਇਕ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਬੈਂਸ ਵੱਲੋਂ ਚੰਗਰ ਇਲਾਕੇ ਲਈ ਕਰਵਾਏ ਜਾ ਰਹੇ ਵਿਕਾਸ ਕੰਮਾਂ ਦੀ ਸ਼ਲਾਘਾ ਕਰਦੇ ਹਾਂ ਕਿਉਕਿ ਪਿਛਲੇ ਕਈ ਦਹਾਕਿਆਂ ਦੌਰਾਨ ਇਸ ਇਲਾਕੇ ਤੋਂ ਲੋਕਾਂ ਦੀ ਪ੍ਰਤੀਨਿਧਤਾ ਕਰਨ ਵਾਲੇ ਆਗੂਆਂ ਨੇ ਇਸ ਇਲਾਕਾ ਵਾਸੀਆਂ ਨੂੰ ਲਾਰਿਆ ਤੋ ਵਾਦਿਆਂ ਤੋ ਬਿਨਾਂ ਕੁਝ ਨਹੀ ਦਿੱਤਾ। ਜਦੋਂ ਕਿ ਹਰਜੋਤ ਬੈਸ ਨੇ ਪਹਿਲੀ ਵਾਰ ਇਸ ਇਲਾਕੇ ਵਿੱਚ ਚੋਣ ਜਿੱਤਣ ਤੋ ਕੇਵਲ ਇੱਕ ਸਾਲ ਦੇ ਕਾਰਜਕਾਲ ਦੌਰਾਨ ਹੀ ਇਸ ਇਲਾਕੇ ਦੇ ਲੋਕਾਂ ਦੀਆਂ ਮੁੱਢਲੀਆਂ ਜਰੂਰਤਾ ਪੂਰੀਆਂ ਕਰਨੀਆਂ ਸੁਰੂ ਕਰ ਦਿੱਤੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਪਿਛਲੀਆਂ ਸਰਕਾਰਾ ਦੇ ਲਾਰਿਆਂ ਅਤੇ ਵਾਦਿਆਂ ਦੇ ਨਾ ਪੂਰੇ ਹੋਣ ਤੋ ਬਾਅਦ ਇਸ ਇਲਾਕੇ ਦੇ ਲੋਕਾਂ ਨਾਲ ਜਦੋਂ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਚੰਗਰ ਦੀ ਨੁਹਾਰ ਬਦਲਣ ਲਈ ਵਾਅਦੇ ਕੀਤੇ ਤਾਂ ਉਸ ਨੌਜਵਾਨ ਆਗੂ ਦੇ ਵਿਚਾਰਾ ਤੇ ਇਲਾਕੇ ਦੇ ਲੋਕਾਂ ਨੇ ਭਰੋਸਾ ਕੀਤਾ ਜੋ ਹੁਣ ਪ੍ਰਤੱਖ ਹੋ ਕੇ ਸਾਹਮਣੇ ਆ ਰਿਹਾ ਹੈ। ਹਰਜੋਤ ਬੈਸ ਵੱਲੋ ਇਲਾਕੇ ਵਿਚ ਸਿੱਖਿਆ ਅਤੇ ਸਿਹਤ ਸੁਧਾਰ ਲਈ ਵੀ ਕੰਮ ਸੁਰੂ ਕੀਤਾ ਜਾ ਗਿਆ ਹੈ। ਇਲਾਕਾ ਵਾਸੀਆ ਨੇ ਪਹਿਲੀ ਵਾਰ ਚੰਗਰ ਇਲਾਕੇ ਦੇ ਵਿਕਾਸ ਦੀ ਸਾਰ ਲੈਣ ਵਾਲੇ ਕੈਬਨਿਟ ਮੰਤਰੀ ਹਰਜੋਤ ਬੈਂਸ ਦਾ ਵਿਸ਼ੇਸ ਧੰਨਵਾਦ ਕੀਤਾ ਹੈ।