ਪ੍ਰਿੰਸੀਪਲ ਗੌਤਮ ਖੁਰਾਣਾ ਨੂੰ ਬਿਨਾਂ ਸ਼ਰਤ ਕੀਤਾ ਜਾਵੇ ਬਹਾਲ -ਮਾਸਟਰ ਕੇਡਰ ਯੂਨੀਅਨ ਜ਼ਿਲ੍ਹਾ ਫ਼ਾਜ਼ਿਲਕਾ

ਪ੍ਰਿੰਸੀਪਲ ਗੌਤਮ ਖੁਰਾਣਾ ਨੂੰ ਬਿਨਾਂ ਸ਼ਰਤ ਕੀਤਾ ਜਾਵੇ ਬਹਾਲ -ਮਾਸਟਰ ਕੇਡਰ ਯੂਨੀਅਨ ਜ਼ਿਲ੍ਹਾ ਫ਼ਾਜ਼ਿਲਕਾ ਮਾਸਟਰ ਕੇਡਰ ਯੂਨੀਅਨ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਅਤੇ ਪਵਨ, ਮੋਹਨ ਲਾਲ ਵਾਈਸ ਪ੍ਰਧਾਨ,ਸੂਬਾ ਕਮੇਟੀ ਮੈਂਬਰ ਸੁਰਿੰਦਰ ਕੁਮਾਰ ਅਤੇ ਸੀਨੀਅਰ ਮੀਤ ਪ੍ਰਧਾਨ ਪੰਜਾਬ ਦਲਜੀਤ ਸਿੰਘ ਸੱਭਰਵਾਲ ਨੇ ਅੱਜ ਪ੍ਰਿੰਸੀਪਲ ਗੌਤਮ ਖੁਰਾਣਾ ਜੀ ਨਾਲ ਕੱਲ ਦੇ ਹੋਏ ਘਟਨਾ ਕ੍ਰਮ ਬਾਰੇ ਵਿਚਾਰ ਚਰਚਾ ਕੀਤੀ ਅਤੇ ਨਿਚੋੜ ਇਹ ਕੱਢਿਆ ਕਿ ਸਰਕਾਰ ਆਪਣੀਆਂ ਰਾਜਨੀਤਿਕ ਰੰਜਿਸ਼ਾਂ ਦਾ ਇੱਕ ਨਵਾਂ ਤਰੀਕਾ ਕੱਢ ਕੇ ਸਰਕਾਰੀ ਮੁਲਾਜ਼ਮਾਂ ਨੂੰ ਤੰਗ ਕਰ ਰਹੀ ਹੈ ਜਿਸ ਦਾ ਨਤੀਜਾ ਕੱਲ ਦਾ ਹੋਇਆ ਘਟਨਾਕ੍ਰਮ ਹੈ ਇਸ ਸਮੇਂ ਜ਼ਿਲ੍ਹਾ ਪ੍ਰਧਾਨ ਵੱਲੋਂ ਪ੍ਰਿੰਸੀਪਲ ਗੌਤਮ ਖੁਰਾਣਾ ਨੂੰ ਭਰੋਸਾ ਦਵਾਇਆ ਗਿਆ ਕਿ ਜੇ ਸਰਕਾਰ ਉਹਨਾਂ ਦੇ ਉੱਤੇ ਕੋਈ ਵੀ ਕਾਰਵਾਈ ਕਰਦੀ ਹੈ ਤਾਂ ਮਾਸਟਰ ਕੇਡਰ ਯੂਨੀਅਨ ਆਪ ਜੀ ਦੇ ਨਾਲ ਖੜੀ ਹੈ ਅਤੇ ਸਰਕਾਰ ਨੂੰ ਵੀ ਇਸ ਕੀਤੀ ਕਾਰਵਾਈ ਨੂੰ ਬਿਨਾਂ ਸ਼ਰਤ ਵਾਪਸ ਲੈਣ ਦੇ ਲਈ ਕਿਹਾ।ਜੇ ਸਰਕਾਰ ਭਵਿੱਖ ਵਿੱਚ ਵਿਭਾਗ ਵਿੱਚ ਰਾਜਨੀਤਿਕ ਕਰਨ ਦੀ ਕੋਸ਼ਿਸ਼ ਕਰੇਗੀ ਤਾਂ ਸਰਕਾਰ ਨੂੰ ਸਰਕਾਰੀ ਕਰਮਚਾਰੀਆਂ ਵੱਲੋਂ ਤਿੱਖਾ ਵਿਰੋਧ ਝੱਲਣਾ ਪਏਗਾ ਇਸ ਲਈ ਸਰਕਾਰ ਸਰਕਾਰੀ ਅਦਾਰਿਆਂ ਵਿੱਚ ਆਪਣਾ ਰਾਜਨੀਤਿਕਕਰਨ ਬੰਦ ਕਰਨ ਦੀ ਸਲਾਹ ਵੀ ਦਿੱਤੀ

Scroll to Top