
ਆਪਣੀ ਗੱਲ ਰੱਖਣ ਤੇ ਪ੍ਰਿੰਸੀਪਲ ਦੀ ਕਿਰਦਾਰ ਕੁਸ਼ੀ ਕਰਨ ਦੀ ਕੋਸ਼ਿਸ਼ ਦੀ ਸਖਤ ਨਿਖੇਧੀ –
ਡਾਇਰੈਕਟ ਪ੍ਰਿੰਸੀਪਲ ਐਸੋਸੀਏਸ਼ਨ ਫਾਜ਼ਿਲਕਾ
ਆਪਣੀ ਗੱਲ ਰੱਖਣ ਤੇ ਮੁਅੱਤਲ ਕਰਨਾ ਨਿੰਦਣਯੋਗ ਕਾਰਵਾਈ
ਡਾਇਰੈਕਟਰ ਪ੍ਰਿੰਸੀਪਲ ਐਸੋਸੀਏਸ਼ਨ ਫਾਜ਼ਿਲਕਾ ਨੇ ਅੱਜ ਇੱਕ ਮੀਟਿੰਗ ਵਿੱਚ ਸਕੱਤਰ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਜਾਰੀ ਕੀਤੇ ਗਏ ਇੱਕ ਦੋਸ਼ ਪੱਤਰ ਜਿਸ ਵਿੱਚ ਸ਼੍ਰੀ ਗੌਤਮ ਖੁਰਾਣਾ ਜੀ ਪ੍ਰਿੰਸੀਪਲ ਸਕੂਲ ਆਫ ਐਮੀਨੈਂਸ ਜਲਾਲਾਬਾਦ ਵਿਰੁੱਧ ਇਹ ਦੋਸ਼ ਲਾਏ ਹਨ ਕਿ ਉਹਨਾਂ ਨੇ ਸਿੰਘਾਪੁਰ ਟ੍ਰੇਨਿੰਗ ਦੌਰਾਨ ਇੱਕ ਲੇਡੀ ਗਾਈਡ ਨਾਲ ਗੈਰ ਜਿੰਮੇਵਾਰਾਂ ਵਰਾਨਾ ਵਿਵਹਾਰ ਕੀਤਾ ਇਸ ਪੱਤਰ ਦੀ ਡਾਇਰੈਕਟ ਪ੍ਰਿੰਸੀਪਲ ਐਸੋਸੀਏਸ਼ਨ ਇਕਾਈ ਫਾਇਲਕਾ ਵੱਲੋਂ ਸਖਤ ਵਿਰੋਧ ਕੀਤਾ ਗਿਆ ਇਥੇ ਦੱਸਣ ਯੋਗ ਹੈ ਕਿ ਪ੍ਰਿੰਸੀਪਲ ਸ੍ਰੀ ਗੌਤਮ ਖੁਰਾਣਾ ਜੀ ਮਿਤੀ 8 ਮਾਰਚ ਤੋਂ ਲੈ ਕੇ 15 ਮਾਰਚ ਤੱਕ ਸਿੰਘਾਂਪੁਰ ਵਿਖੇ ਟ੍ਰੇਨਿੰਗ ਤੇ ਸਨ ਇਹਨਾਂ ਦੇ ਨਾਲ ਹੋਰ ਬਹੁਤ ਸਾਰੇ ਪ੍ਰਿੰਸੀਪਲ ਅਤੇ ਇੰਚਾਰਜ ਡਾਇਰੈਕਟਰ ਐਸਸੀਈਆਰਟੀ ਮੈਡਮ ਵੀ ਨਾਲ ਸਨ ਇੱਕ ਦਿਨ ਜਦ ਟ੍ਰੇਨਿੰਗ ਤੋਂ ਬਾਅਦ ਇਹਨਾਂ ਨੂੰ ਨਾਈਟ ਜੰਗਲ ਸਫਾਰੀ ਲਈ ਲਿਜਾਇਆ ਗਿਆ ਤਾ ਉਥੋਂ ਵਾਪਸ ਆਉਂਦਿਆਂ ਰਸਤੇ ਵਿੱਚ ਬੱਸ ਖਰਾਬ ਹੋਣ ਕਾਰਨ ਗਾਈਡ ਵੱਲੋਂ ਚਾਈਨੀਜ਼ ਭਾਸ਼ਾ ਸਿਖਾਉਣ ਲਈ ਬੱਸ ਦੇ ਵਿੱਚ ਲੈਕਚਰ ਲਗਾਇਆ ਗਿਆ ਸਮੁੰਦਰੀ ਏਰੀਆ ਹੋਣ ਕਾਰਨ ਬੱਸ ਵਿੱਚ ਹੁੰਮਸ ਵਧਨ ਕਾਰਨ ਸ੍ਰੀ ਖੁਰਾਣਾ ਜੀ ਨੇ ਸਿਰਫ ਇਨੀ ਗੱਲ ਕਹੀ ਕਿ ਅਸੀਂ ਸਵੇਰੇ ਤੋਂ ਹੀ ਟ੍ਰੇਨਿੰਗ ਲਾ ਰਹੇ ਆਂ ਸੋ ਅਸੀਂ ਬਹੁਤ ਥੱਕ ਚੁੱਕੇ ਹਾਂ ।ਕਿਰਪਾ ਕਰਕੇ ਸਾਨੂੰ ਚਾਈਨੀਜ਼ ਨਾ ਸਿਖਾਈ ਜਾਵੇ ਉਹਨਾਂ ਨੇ ਆਪਣੀ ਗੱਲ ਰੱਖੀ ਜਿਸ ਦਾ ਕਿ ਇੰਚਾਰਜ ਟ੍ਰੇਨਿੰਗ ਮੈਡਮ ਵੱਲੋਂ ਬੁਰਾ ਮਨਾਇਆ ਗਿਆ ਤਾਂ ਇਸ ਦੇ ਸ੍ਰੀ ਗੌਤਮ ਖਰਾਣਾ ਜੀ ਵੱਲੋਂ ਅਗਲੇ ਦਿਨ ਕਲਾਸ ਦੇ ਵਿੱਚ ਸੌਰੀ ਫੀਲ ਵੀ ਕੀਤੀ ਗਈ ਅਤੇ ਗੱਲ ਖਤਮ ਹੋ ਗਈ ਲੇਕਿਨ ਟ੍ਰੇਨਿੰਗ ਤੋਂ ਬਾਅਦ ਇਹ ਸ਼ਿਕਾਇਤ ਡੀਪੀਆਈ ਸਕੈਡੰਰੀ ਸਿੱਖਿਆ ਨੂੰ ਦਿੱਤੀ ਗਈ ਅਤੇ ਉਹਨਾਂ ਵੱਲੋਂ ਮਿਤੀ 25 ਮਾਰਚ 2025 ਨੂੰ ਸ੍ਰੀ ਗੌਤਮ ਖਰਾਣਾ ਜੀ ਦੇ ਵਿਰੁੱਧ ਇਹੀ ਪੱਤਰ ਜਿਹੜਾ ਹੁਣ ਸਕੱਤਰ ਸਿੱਖਿਆ ਵੱਲੋਂ ਜਾਰੀ ਕੀਤਾ ਗਿਆ ਹੈ ਜਾਰੀ ਕੀਤਾ ਗਿਆ ਸੀ। ਜਿਸ ਦਾ ਜਵਾਬ ਨੌ ਅਪ੍ਰੈਲ ਨੂੰ ਸ਼੍ਰੀ ਖੁਰਾਣਾ ਜੀ ਨੇ ਜਮਾ ਕਰਵਾਇਆ ਅਤੇ ਮਿਤੀ 9 ਮਈ ਨੂੰ ਇਹਨਾਂ ਦਾ ਜਵਾਬ ਦਫਤਰ ਦਾਖਲ ਕਰ ਦਿੱਤਾ ਗਿਆ ਯਾਨੀ ਕਿ ਇਹਨਾਂ ਦੇ ਵਿਰੁੱਧ ਜੋ ਸ਼ਿਕਾਇਤ ਸੀ ਉਸ ਨੂੰ ਖਤਮ ਕਰ ਦਿੱਤਾ ਗਿਆ ਜਵਾਬ ਤੋਂ ਸੰਤੁਸ਼ਟ ਹੋ ਕੇ ਲੇਕਿਨ ਅੱਜ ਅਚਾਨਕ ਮਿਤੀ 19 ਮਈ ਨੂੰ ਇਹੀ ਸ਼ਿਕਾਇਤ ਦੁਬਾਰਾ ਫਿਰ ਸਕੱਤਰ ਸਕੂਲ ਸਿੱਖਿਆ ਵੱਲੋਂ ਜਿਹੜੀ ਹੈ ਖੁਰਾਣਾ ਜੀ ਦੇ ਵਿਰੁੱਧ ਦੁਬਾਰਾ ਪਾਈ ਜਾਂਦੀ ਹੈ ਹੈ ਇਸ ਤੋਂ ਇੱਕ ਤਾਂ ਇਹ ਸਿੱਧ ਹੁੰਦਾ ਹੈ ਕਿ ਸਿੱਖਿਆ ਵਿਭਾਗ ਵਿੱਚ ਅਫਸਰਸ਼ਾਹੀ ਦੇ ਵਿੱਚ ਤਾਲਮੇਲ ਦੀ ਕਮੀ ਹੈ ਜਿਸ ਕੇਸ ਵਿੱਚ ਪਹਿਲਾਂ ਉਹਨਾਂ ਨੂੰ ਬਰੀ ਕੀਤਾ ਜਾ ਚੁਕਿਆ ਹੈ ।ਉਸੇ ਨੂੰ ਦੁਬਾਰਾ ਫਿਰ ਤੋਂ ਦੂਸਰੇ ਅਫਸਰ ਵੱਲੋਂ ਇੱਕ ਪ੍ਰਿੰਸੀਪਲ ਦੇ ਖਿਲਾਫ ਵਰਤਿਆ ਜਾ ਰਿਹਾ ਹੈ ਦੱਸਣ ਯੋਗ ਹੈ ਕਿ ਡਾਇਰੈਕਟ ਪ੍ਰਿੰਸੀਪਲਸ ਨੇ 2019 ਤੋਂ ਬਾਅਦ ਪੰਜਾਬ ਦੇ ਵਿੱਚ ਸਿੱਖਿਆ ਅਤੇ ਸਕੂਲਾਂ ਦੀ ਨੁਹਾਰ ਬਦਲੀ ਹੈ ਅੱਜ ਜੋ ਸਿੱਖਿਆ ਔਰ ਸਕੂਲਾਂ ਦੇ ਚਿਹਰੇ ਚਮਕੇ ਹਨ ਉਹਦੇ ਵਿੱਚ ਬਹੁਤ ਵੱਡਾ ਹੱਥ ਇਨਾ ਡਾਰੈਕਟ ਪ੍ਰਿੰਸੀਪਲਸ ਦਾ ਹੈ ।ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਆਪਣੀ ਗੱਲ ਕਹਿਣ ਦੇ ਬਦਲੇ ਇੱਕ ਪ੍ਰਿੰਸੀਪਲ ਦੀ ਕਿਰਦਾਰ ਕੁਸ਼ੀ ਕਰਨੀ ਮਹਿਕਮੇ ਲਈ ਕਿਤੇ ਵੀ ਸਲਾਉਣ ਯੋਗ ਕੰਮ ਨਹੀਂ ਹੈ ਅਤੇ ਇਸ ਪੱਤਰ ਨੂੰ ਜਲਦ ਤੋਂ ਜਲਦ ਵਾਪਸ ਲਿਆ ਜਾਣਾ ਚਾਹੀਦਾ ਹੈ ਮੀਟਿੰਗ ਦੌਰਾਨ ਪ੍ਰਿੰਸੀਪਲ ਮਨਦੀਪ ਸਿੰਘ ,ਪ੍ਰਿੰਸੀਪਲ ਪ੍ਰਦੀਪ ਕੁਮਾਰ, ਪ੍ਰਿੰਸੀਪਲ ਅਮਿਤ ਗਗਨਜਾ, ਪ੍ਰਿੰਸੀਪਲ ਸੁਮਿਤ ਕੁਮਾਰ ,ਪ੍ਰਿੰਸੀਪਲ ਕੁਲਦੀਪ, ਪ੍ਰਿੰਸੀਪਲ ਜਸਵਿੰਦਰ ਸਿੰਘ ,ਪ੍ਰਿੰਸੀਪਲ ਪਰਵਿੰਦਰ ਕੁਮਾਰ ਆਦਿ ਹਾਜ਼ਰ ਸਨ