ਬਲਾਕ ਖੂਈਆਂ ਸਰਵਰ ਦੇਬਲਾਕ ਪੱਧਰੀ ਸਕੇਟਿੰਗ ਮੁਕਾਬਲੇ ਹੋਏ ਸੰਪੰਨਨਿੱਕੇ ਖਿਡਾਰੀਆਂ ਨੇ ਜੋਸ਼ ਅਤੇ ਉਤਸ਼ਾਹ ਨਾਲ ਲਿਆ ਮੁਕਾਬਲੇ ਵਿੱਚ ਹਿੱਸਾ

ਬਲਾਕ ਖੂਈਆਂ ਸਰਵਰ ਦੇਬਲਾਕ ਪੱਧਰੀ ਸਕੇਟਿੰਗ ਮੁਕਾਬਲੇ ਹੋਏ ਸੰਪੰਨਨਿੱਕੇ ਖਿਡਾਰੀਆਂ ਨੇ ਜੋਸ਼ ਅਤੇ ਉਤਸ਼ਾਹ ਨਾਲ ਲਿਆ ਮੁਕਾਬਲੇ ਵਿੱਚ ਹਿੱਸਾ ਇੰਪੀਰੀਅਲ ਇੰਟਰਨੇਸ਼ਨਲ ਸਕੂਲ ਖੂਈਆਂ ਸਰਵਰ ਵਿੱਚ ਬੀ.ਪੀ.ਈ.ਓ, ਖੂਈਆਂ ਸਰਵਰ ਸ਼੍ਰੀ ਸਤੀਸ਼ ਮਿਗਲਾਨੀ ਜੀ ਦੀ ਦੇਖ ਰੇਖ ਵਿਚ ਹੋਏ।ਇਸ ਮੁਕਾਬਲੇ ਵਿੱਚ ਬਲਾਕ ਦੇ ਵੱਖ- ਵੱਖ ਸੈਂਟਰਾਂ ਦੇ ਸਕੂਲਾਂ ਦੇ ਬੱਚਿਆਂ ਨੇ ਭਾਗ ਲਿਆ । ਇਹਨਾਂ ਮੁਕਬਲਿਆ ਵਿੱਚ ਮਨਮੀਤ ਸਿੰਘ, ਅਨਮੋਲ, ਪਾਰੂਲ ਅਤੇ ਸਮਰਪ੍ਰੀਤ ਨੇ ਵੱਖ-ਵੱਖ ਈਵੇਂਟ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਨਵਜੋਤ ਸਿੰਘ, ਜਗਦੀਸ਼ ਕੁਮਾਰ ਮਨੀ ਸਿੰਘ, ਰਿਪੁੰਨ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਜੇਤੂ ਬੱਚਿਆਂ ਨੂੰ ਬੀ.ਪੀ.ਈ.ਓ. ਸ਼੍ਰੀ ਸਤੀਸ਼ ਮਿਗਲਾਨੀ ਜੀ ਅਤੇ ਮੈਡਮ ਨਵਨੀਤ ਦੇਵਗਨ ਪ੍ਰਿਸਿੰਪਲ ਇੰਪੀਰੀਅਲ ਸਕੂਲ ਨੇ ਬਚਿਆ ਇਨਾਮ ਵੰਡੇ। ਇਸ ਮੌਕ ਸ਼੍ਰੀ ਰਮੇਸ਼ ਕੁਮਾਰ (CHT, ਸੱਯਦ ਵਾਲਾ ), ਸ਼੍ਰੀਮਤੀ ਜਸਵਿੰਦਰ ਕੌਰ (CHT, ਖੂਈਆਂ ਸਰਵਰ) ਸ਼੍ਰੀ ਰਾਮ ਪਾਲ ( HT ਧਰਮਪੁਰਾ) ਸ੍ਰੀ ਬਲਵਿੰਦਰ ਸਿੰਘ ਸ੍ਰੀ ਬਾਲਕ੍ਰਿਸ਼ਨ ਸ਼ਰਮਾ ਸ਼੍ਰੀ ਸ੍ਰੀਮਤੀ ਸੁਰਭੀ ਮੈਡਮ, ਸ੍ਰੀ ਰਾਮ ਜੀ ਲਾਲ ਅਤੇ ਸ੍ਰੀ ਰਜੇਸ਼ ਕੁਮਾਰ ਅਧਿਆਪਕ ਮੌਜੂਦ ਸਨ।ਇਹਨਾਂ ਮੁਕਾਬਲਿਆਂ ਦੇ ਰੈਫਰੀ ਸ਼੍ਰੀ ਆਨੰਦ ਬਿਸ਼ਨੋਈ ਅਤੇ ਨਤੀਜ ਤਿਆਰ ਕਰਤਾ ਬੀ ਬਾਲਕ੍ਰਿਸ਼ਨ ਜੀ ਸਨ।

Scroll to Top