
ਸਰਕਾਰੀ ਪ੍ਰਾਇਮਰੀ ਸਕੂਲ ਭੈਣੀ ਨੂਰਪੁਰ ਦੇ ਵਿਦਿਆਰਥੀਆਂ ਨੇ ਤਿਰੰਗਾ ਮਾਰਚ ਕਰਕੇ ਦੇਸ਼ ਭਗਤੀ ਦਾ ਦਿੱਤਾ ਸੁਨੇਹਾ ਸਮੂਹ ਸਟਾਫ਼ ਸਰਕਾਰੀ ਪ੍ਰਾਇਮਰੀ ਸਕੂਲ ਭੈਣੀ ਨੂਰਪੁਰ ਵੱਲੋਂ ਹਰ ਵਾਰ ਦੀ ਤਰ੍ਹਾਂ ਤਿਰੰਗਾ ਰੈਲੀ ਕੱਢੀ ਗਈ l ਜਿਸ ਵਿੱਚ ਸਮੂਹ ਸਟਾਫ਼, ਆਂਗਣਵਾੜੀ ਵਰਕਰ, ਐਸ ਐਮ ਸੀ ਕਮੇਟੀ ਅਤੇ ਪੰਚਾਇਤ ਨੇ ਉਚੇਚੇ ਤੋਰ ਤੇ ਸ਼ਮੂਲੀਅਤ ਕੀਤੀ l ਸਰਪੰਚ ਗ੍ਰਾਮ ਪੰਚਾਇਤ ਪਿੰਡ ਭੈਣੀ ਨੂਰਪੁਰ ਸਰਦਾਰ ਸੁਖਵਿੰਦਰ ਸਿੰਘ ਨੇ ਦਸਿਆ ਕੇ ਇਹੋ ਜਿਹੀਆਂ ਰੈਲੀਆਂ ਅਤੇ ਅਜ਼ਾਦੀ ਸਮਾਗ਼ਮ ਪਿੰਡ ਅਤੇ ਸਮਾਜ ਨੂੰ ਸੇਧ ਦੇਣ ਵਿੱਚ ਬਹੁਤ ਸਹਾਈ ਹੁੰਦੇ ਹਨ l ਇਸ ਨਾਲ ਇੱਕ ਪਾਸੇ ਭਾਈਚਾਰਕ ਸਾਂਝ ਪੈਦਾ ਹੁੰਦੀ ਹੈ ਦੂਜੇ ਪਾਸੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਆਪਣੇ ਦੇਸ਼ ਪ੍ਰਤੀ ਜਾਗਰੂਕ ਹੋਣ ਦਾ ਸੁਨੇਹਾ ਮਿਲਦਾ ਹੈ l ਸਕੂਲ ਅਧਿਆਪਕ ਸ਼੍ਰੀ ਸੰਜੀਵ ਕੁਮਾਰ ਨੇ ਦਸਿਆ ਕੇ ਇਹੋ ਜਿਹੀਆਂ ਨਿੱਕੀਆਂ ਨਿੱਕੀਆਂ ਕੋਸ਼ਿਸ਼ਾ ਬੱਚਿਆਂ ਦਾ ਸੁਨਹਿਰੀ ਭਵਿੱਖ ਲਈ ਰਸਤਾ ਖੋਲ੍ਹਦੀਆਂ ਹਨ l ਸਕੂਲ ਮੁੱਖੀ ਸਰਦਾਰ ਗੁਰਮੀਤ ਸਿੰਘ ਜੀ ਨੇ ਬੱਚਿਆਂ ਨਾਲ ਦੇਸ਼ ਪ੍ਰੇਮ ਅਤੇ ਦੇਸ਼ ਲਈ ਕੁਰਬਾਨ ਹੋਣ ਵਾਲ਼ੇ ਸੂਰਬੀਰਾਂ ਦੀਆਂ ਗੱਲਾਂ ਸਾਂਝੀਆਂ ਕੀਤੀਆਂ l