ਸਰਕਾਰੀ ਪ੍ਰਾਇਮਰੀ ਸਕੂਲ ਲਲਹੇੜੀ ਵਿਖੇ ਸ਼ਾਨਦਾਰ ਉਪਲਬਧੀ – ਗਿਆਨ ਸਿੰਘ ਮਾਨ ਪਰਿਵਾਰ ਵੱਲੋਂ ਵਿਦਿਆਰਥੀਆਂ ਨੂੰ ਇਨਾਮ ਵਜੋਂ 3100-3100 ਰੁਪਏ ਦਿਤੇ ਗਏ

ਸਰਕਾਰੀ ਪ੍ਰਾਇਮਰੀ ਸਕੂਲ ਲਲਹੇੜੀ ਵਿਖੇ ਸ਼ਾਨਦਾਰ ਉਪਲਬਧੀ – ਗਿਆਨ ਸਿੰਘ ਮਾਨ ਪਰਿਵਾਰ ਵੱਲੋਂ ਵਿਦਿਆਰਥੀਆਂ ਨੂੰ ਇਨਾਮ ਵਜੋਂ 3100-3100 ਰੁਪਏ ਦਿਤੇ ਗਏ
ਖੰਨਾ :-22 ਮਈ :- ਸਰਕਾਰੀ ਪ੍ਰਾਇਮਰੀ ਸਕੂਲ ਲਲਹੇੜੀ ਦੇ ਬੋਰਡ ਦੀ ਜਮਾਤ ਵਿੱਚੋਂ ਪਹਿਲੇ ਤਿੰਨ ਸਥਾਨਾਂ ‘ਤੇ ਆਏ ਹੋਏ ਵਿਦਿਆਰਥੀਆਂ ਨੂੰ ਸਵਰਗੀ ਗਿਆਨ ਸਿੰਘ ਮਾਨ ਮੈਮੋਰੀਅਲ ਮੈਰੀਟੋਰੀਅਸ ਸਕਾਲਰਸ਼ਿਪ ਹੇਠ ਬੋਰਡ ਦੀ ਪੰਜਵੀਂ ਜਮਾਤ ਵਿੱਚੋਂ ਪਹਿਲੇ ਤਿੰਨ ਸਥਾਨਾਂ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ 3100 ਰੁਪਏ ਦਾ ਇਨਾਮ ਦਿੱਤਾ ਗਿਆ।

ਇਹ ਇਨਾਮ ਸਵਰਗੀ ਗਿਆਨ ਸਿੰਘ ਮਾਨ ਦੇ ਪਰਿਵਾਰ, ਜਿਸ ਵਿੱਚ ਮਾਤਾ ਸੁਰਿੰਦਰ ਕੌਰ, ਪੁੱਤਰ ਹਰਦੀਪ ਸਿੰਘ, ਬੇਟੀ ਡਾ. ਕੁਲਦੀਪ ਕੌਰ ਅਮਰੀਕਾ ਤੇ ਪੋਤਰਾ ਦਰਸਵੀਰ ਸਿੰਘ ਵਲੋ ਦਿੱਤਾ ਗਿਆ । ਇਸ ਮੌਕੇ ਸਟੇਟ ਐਵਾਰਡੀ ਸ. ਨਾਜ਼ਰ ਸਿੰਘ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਵੱਲ ਉਤਸ਼ਾਹਤ ਕੀਤਾ । ਸਪੁੱਤਰ ਹਰਦੀਪ ਸਿੰਘ ਵਲੋਂ ਸਕੂਲ ਨੂੰ 5000 ਰੁਪਏ ਦੀ ਰਾਸ਼ੀ ਵੀ ਦਾਨ ਵਜੋਂ ਦਿੱਤੀ ਗਈ। ਉਨਾਂ ਦੇ ਪਰਿਵਾਰ ਨੇ ਕਿਹਾ ਕਿ ਏਹ ਲੜੀ ਅਗਲੇ 5 ਸਾਲਾਂ ਤੱਕ ਜਾਰੀ ਰੱਖੀ ਜਾਵੇਗੀ।
ਇਸ ਮੌਕੇ ਤੇ ਸਾਬਕਾ ਪੰਚ ਗੁਰਦੇਵ ਸਿੰਘ, ਲਖਵੀਰ ਸਿੰਘ, ਜਸਕਰਨ ਚੈਹਿਲ, ਬੱਚਿਤਰ ਸਿੰਘ,ਰਜਿੰਦਰ ਸਿੰਘ ਸੋਹਲ ਕਸ਼ਮੀਰਾ ਚੌਂਕੀਦਾਰ, ਵਿਦਿਆਰਥੀਆਂ ਦੇ ਮਾਪੇ, ਸਕੂਲ ਦਾ ਸਮੁੱਚਾ ਸਟਾਫ ਆਦਿ ਮੌਜੂਦ ਸਨ।
ਇਸ ਤਰ੍ਹਾਂ ਦੇ ਉਪਰਾਲਿਆਂ ਰਾਹੀਂ ਪਿੰਡਾਂ ਦੇ ਬੱਚਿਆਂ ਨੂੰ ਗੁਣਵੱਤਾ ਯੁਕਤ ਸਿੱਖਿਆ ਵੱਲ ਪ੍ਰੇਰਿਤ ਕੀਤਾ ਜਾ ਰਿਹਾ ਹੈ।

Scroll to Top