
*ਮਾਸਟਰ ਕੇਡਰ ਯੂਨੀਅਨ ਪੰਜਾਬ ਦਾ ਜਿਮਨੀ ਚੋਣ ਹਲਕੇ ਲੁਧਿਆਣਾ ਪੱਛਮੀ ਵਿਖੇ ਵਿਸ਼ਾਲ ਰੋਸ ਮਾਰਚ 01 ਜੂਨ ਨੂੰ* *ਮਾਮਲਾ ਅਧਿਆਪਕਾਂ ਦੀਆਂ ਜਾਇਜ਼ ਮੰਗਾਂ ਨੂੰ ਅੱਖੋਂ ਪਰੋਖੇ ਕਰਨ ਅਤੇ ਤੇਲਗੂ ਭਾਸ਼ਾ ਜਬਰੀ ਥੋਪਣ ਦਾ* ਜਾਣਕਾਰੀ ਦਿੰਦੇ ਹੋਏ ਜਿਲਾ ਪ੍ਰਧਾਨ ਬਲਵਿੰਦਰ ਸਿੰਘ ਜਿਲਾ ਜਨਰਲ ਸਕੱਤਰ ਦਲਜੀਤ ਸਿੰਘ ਸੱਭਰਵਾਲ ਸਟੇਟ ਕਮੇਟੀ ਮੈਂਬਰ ਸੁਰਿੰਦਰ ਕੁਮਾਰ ਨੇ ਸਾਝੇ ਤੌਰ ਤੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਬਲਜਿੰਦਰ ਧਾਲੀਵਾਲ ਜ਼ਿਲਾ ਪ੍ਰਧਾਨ ਸ਼ਮਸ਼ੇਰ ਸਿੰਘ ,ਜਰਨਲ ਸਕੱਤਰ ਜਸਵੰਤ ਕੜਿਆਲ, ਸਟੇਟ ਕਮੇਟੀ ਮੈਂਬਰ ਗਗਨਦੀਪ ਸਿੰਘ ਨਿਰਵੈਰ ਸਿੰਘ, ਜ਼ਿਲ੍ਹਾ ਪ੍ਰੈੱਸ ਸਕੱਤਰ ਜਸਵਿੰਦਰ ਸਿੰਘ ਮੀਤ ਪ੍ਰਧਾਨ ਨਵਦੀਪ ਸਿੰਘ, ਗੁਰਪ੍ਰੀਤ ਸਿੰਘ ਜਿਲਾ ਵਿੱਤ ਸਕੱਤਰ,ਬਲਾਕ ਪ੍ਰਧਾਨ ਬਲਰਾਜ ਕੋਕਰੀ, ਨਿਰਮਲਜੀਤ ਸਿੰਘ, ਅਰੁਣ ਕੁਮਾਰ,ਅਮਨਦੀਪ ਸਿੰਘ ਲੋਹਗੜ, ਨੇ ਸਾਂਝੇ ਤੌਰ ਤੇ ਮੀਟਿੰਗ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਸਟਰ ਕੇਡਰ ਯੂਨੀਅਨ ਪੰਜਾਬ ਦੀਆਂ ਜਾਇਜ਼ ਮੰਗਾਂ ਜਿਵੇਂ ਪੇਂਡੂ ਭੱਤਾ ਬਾਰਡਰ ਅਲਾਉਂਸ, 4-9-14 ਸਾਲਾ ਏਸੀਪੀ ਬਹਾਲ ਕਰਨ ਸਬੰਧੀ, ਮਾਸਟਰ ਕੇਡਰ ਤੋਂ ਮੁੱਖ ਅਧਿਆਪਕ ਅਤੇ ਮਾਸਟਰ ਕੇਡਰ ਤੋਂ ਲੈਕਚਰਰਾਂ ਦੀਆਂ ਪ੍ਰਮੋਸ਼ਨਾਂ ਕਰਨ ਸਬੰਧੀ, ਮਾਣਯੋਗ ਹਾਈਕੋਰਟ ਸਿਵਲ ਰਿਟ ਪਟੀਸ਼ਨ 2247/2016 ODL ਅਧਿਆਪਕਾਂ ਦੇ ਫੈਸਲੇ ਨੂੰ ਜਨਰਲਾਈਜ ਕਰਕੇ ਬਾਕੀ ਰਹਿੰਦੇ ਅਧਿਆਪਕਾਂ ਨੂੰ ਬਤੌਰ ਲੈਕਚਰਰ ਜਲਦੀ ਤੋਂ ਜਲਦੀ ਪ੍ਰਮੋਟ ਕਰਨ ਸਬੰਧੀ, ਸਿੱਖਿਆ ਮੰਤਰੀ ਵੱਲੋਂ 08 ਅਗਸਤ 2024 ਨੂੰ ਮੰਨੀ ਹੋਈ ਮੰਗ ਐਸਐਸਏ ਰਮਸਾ ਅਧੀਨ ਕੰਮ ਕਰ ਚੁੱਕੇ ਅਧਿਆਪਕਾਂ ਨੂੰ ਲੈਂਥ ਆਫ ਸਰਵਿਸ ਦਾ ਲਾਭ ਦੇ ਕੇ 15 ਅਚਨਚੇਤ ਛੁੱਟੀਆਂ ਦੇਣ ਸਬੰਧੀ ਪੱਤਰ ਜਾਰੀ ਕਰਨ ਸਬੰਧੀ, ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਸਾਰੇ ਅਧਿਆਪਕਾਂ ਨੂੰ2•59 ਨਹੀਂ ਮਿਲਿਆ ਅਨਾਮਲੀ ਕਮੇਟੀ ਨੂੰ ਪੇ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਬਣਦਾ2•59 ਗੁਣਾਂਕ ਦੇਣ ਦੀ ਸਿਫਾਰਸ਼ ਕਰਨ ਸਬੰਧੀ, ਰਹਿੰਦਾ 13% ਡੀ •ਏ ਦੀ ਕਿਸ਼ਤ ਦਾ ਬਕਾਇਆ ਤੁਰੰਤ ਜਾਰੀ ਕਰਨ ਸਬੰਧੀ,ਪੁਰਾਣੀ ਪੈਨਸ਼ਨ ਜਲਦੀ ਤੋਂ ਜਲਦੀ ਬਹਾਲ ਕਰਨ ਸਬੰਧੀ, ਸਮਾਂਬੱਧ ਪ੍ਰਮੋਸ਼ਨਾ ਨੀਤੀ ਤੁਰੰਤ ਲਾਗੂ ਕਰਨ ਸਬੰਧੀ ਅਤੇ3704,2392 ਅਤੇ4161 ਅਧੀਨ ਭਰਤੀ ਹੋਏ ਅਧਿਆਪਕਾਂ ਨੂੰ ਕੇਂਦਰ ਦੀ ਬਜਾਏ ਪੰਜਾਬ ਦਾ ਸਕੇਲ ਜਾਰੀ ਕਰਨ ਸਬੰਧੀ ਮੰਗਾਂ ਨੂੰ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਵੱਲੋਂ ਹਮੇਸ਼ਾ ਹੀ ਅੱਖੋ ਪਰੋਖੇ ਕੀਤਾ ਗਿਆ ਅਤੇ ਧੱਕੇ ਨਾਲ ਤੇਲਗੂ ਭਾਸ਼ਾ ਪੰਜਾਬ ਵਿੱਚ ਸਮਰ ਕੈਂਪ ਲਗਾ ਕੇ ਜਬਰੀ ਥੋਪਣ ਦਾ ਵੀ ਜਥੇਬੰਦੀ ਵੱਲੋਂ ਡਟਵਾਂ ਵਿਰੋਧ ਕੀਤਾ ਗਿਆ l ਇਸ ਦੇ ਵਿਰੋਧ ਵਿੱਚ ਮਾਸਟਰ ਕੇਡਰ ਯੂਨੀਅਨ ਪੰਜਾਬ ਵੱਲੋਂ ਲੁਧਿਆਣਾ ਪੱਛਮੀ ਵਿਖੇ ਹੋ ਰਹੀ ਜਿਮਨੀ ਚੋਣ ਵਿਚ 01 ਜੂਨ ਦਿਨ ਐਤਵਾਰ ਨੂੰ ਲੁਧਿਆਣਾ ਪੱਛਮੀ ਦੇ ਹਲਕੇ ਵਿੱਚ ਵਿਸ਼ਾਲ ਰੋਸ ਮਾਰਚ ਅਤੇ ਸਰਕਾਰ ਦਾ ਪਿੱਟ ਸਿਆਪਾ ਕਰਕੇ ਝੰਡਾ ਮਾਰਚ ਕੀਤਾ ਜਾਵੇਗਾ। lਇਸ ਸਮੇਂ ਆਕਾਸ਼ ਡੋਡਾ ਮੋਹਨ ਲਾਲ ਧਰਮਿੰਦਰ ਗੁਪਤਾ ਪਰਮਿੰਦਰ ਸਿੰਘ ਲਾਲ ਚੰਦ ਸਰਬਜੀਤ ਕੰਬੋਜ਼ ਅਮਰਜੀਤ ਸਿੰਘ ਅੰਗਰੇਜ਼ ਸਿੰਘ ਧਰਮ ਚੰਦ ਪਰਮਜੀਤ ਸਿੰਘ ਪਰਮਪਾਲ ਸੰਤੋਸ਼ ਸਿੰਘ ਰਾਜੇਸ਼ ਤਨੇਜਾ ਦੀਪਕ ਕੁਮਾਰ ਬਸ਼ਿਸ਼ਰ ਸਿੰਘ ਤੇ ਯੂਨੀਅਨ ਦੇ ਐਗਜ਼ੈਕਟਿਵ ਮੈਂਬਰ ਹਾਜ਼ਰ ਸਨ।