ਅਧਿਆਪਕਾਂ ਦੀਆਂ ਅਹਿਮ ਵਿੱਤੀ ਮੰਗਾਂ ਲਈ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ) ਅਤੇ ਮਾਸਟਰ ਕੇਡਰ ਯੂਨੀਅਨ ਨੇ ਸਾਂਝੇ ਤੌਰ ਤੇ ਅਵਾਜ ਉਠਾਉਣ ਲਈ ਹੋਈਆਂ ਵਿਚਾਰਾਂ – ਪੰਨੂ , ਲਾਹੌਰੀਆ

ਅਧਿਆਪਕਾਂ ਦੀਆਂ ਅਹਿਮ ਵਿੱਤੀ ਮੰਗਾਂ ਲਈ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ) ਅਤੇ ਮਾਸਟਰ ਕੇਡਰ ਯੂਨੀਅਨ ਨੇ ਸਾਂਝੇ ਤੌਰ ਤੇ ਅਵਾਜ ਉਠਾਉਣ ਲਈ ਹੋਈਆਂ ਵਿਚਾਰਾਂ – ਪੰਨੂ , ਲਾਹੌਰੀਆ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ) ਦੇ ਸੂਬਾ ਪ੍ਰੈਸ ਸਕੱਤਰ ਦਲਜੀਤ ਸਿੰਘ ਲਹੌਰੀਆ ਨੇ ਦੱਸਿਆ ਕਿ ਅਗਲੀ ਰਣਨੀਤੀ ਲਈ 24 ਨੂੰ ਸੂਬਾ ਪੱਧਰੀ ਮੀਟੰਗ ਚ ਹੋਵੇਗਾ ਫੈਸਲਾ l ਭਰਾਤਰੀ ਯੂਨੀਅਨਜ ਨੂੰ ਵੀ ਲਿਆ ਜਾਵੇਗਾ ਨਾਲ । 5 ਸਤੰਬਰ ਨੂੰ ਅਧਿਆਪਕ ਦਿਵਸ ਤੇ ਪੁਰਾਣੀ ਪੈਨਸ਼ਨ ਬਹਾਲੀ ਲਈ ਹੋ ਰਹੀ ਭੁੱਖ ਹੜਤਾਲ ਚ ਕੀਤੀ ਜਾਵੇਗੀ ਵੱਡੀ ਸ਼ਮੂਲੀਅਤ । ਵਿਦਿਆ ਭਵਨ ਮੋਹਾਲੀ ਵਿਖੇ ਸਾਂਝੇ ਤੌਰ ਤੇ ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਅਤੇ ਮਾਸਟਰ ਕੇਡਰ ਯੂਨੀਅਨ ਨੇ ਸਾਂਝੇ ਤੌਰ ਤੇ ਇਕੱਤਰਤਾ ਦੋਰਾਨ ਅਧਿਆਪਕਾਂ ਦੀਆਂ ਵਿੱਤੀ ਮੰਗਾਂ ਦੀ ਪਰਾਪਤੀ ਲਈ ਅਵਾਜ ਉਠਾਉਣ ਲਈ ਵਿਚਾਰਾਂ ਕਰਦਿਆ ਕਿਹਾ ਕਿ ਜਲਦ ਸੂਬਾ ਪੱਧਰੀ ਮੀਟਿੰਗ ਚ ਰੂਪ ਰੇਖਾ ਉਲੀਕੀ ਜਾ ਰਹੀ ਹੈ , ਜਿਸ ਵਿੱਚ ਕੇਡਰ ਵੱਲੋ ਸਾਂਝੇ ਰੂਪ ਚ ਸਰਕਾਰ ਤੇ ਦਬਾਅ ਬਣਾਇਆ ਜਾਵੇਗਾ , ਕਿਉ ਕਿ ਸਰਕਾਰ ਵੱਲੋ ਲਗਾਤਰ ਅਧਿਆਪਕਾਂ ਤੇ ਮੁਲਾਜਮਾਂ ਦਾ ਬਹੁਤ ਵੱਡਾ ਵਿੱਤੀ ਨੁਕਸਾਨ ਕੀਤਾ ਜਾ ਰਿਹਾ ਹੈ ।ਸਰਕਾਰ ਤੇ ਵਿੱਤ ਵਿਭਾਗ ਨਾਲ ਸਬੰਧਿਤ ਮੰਗਾਂ l ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਅਧਿਆਪਕਾਂ ਨੂੰ ਦਿੱਤੇ ਵੱਧ ਗੁਣਾਂਕ ਨੂੰ ਲਾਗੂ ਕਰਕੇ ਬਕਾਏ ਤੁਰੰਤ ਦੇਣ ਅਤੇ ਸਤਵੇਂ ਪੇ ਕਮਿਸ਼ਨ ਦਾ ਜਲਦ ਗਠਨ ਕਰਨ ,ਬੰਦ ਕੀਤੇ ਪੇਂਡੂ ਭੱਤੇ ,ਬਾਰਡਰ ਭੱਤੇ ,ਅੰਗਹੀਣ ਭੱਤੇ ਲਾਗੂ ਕਰਨ ਅਤੇ ਰਹਿੰਦੀਆਂ ਡੀ ਏ ਦੀਆਂ ਕਿਸ਼ਤਾਂ ਜਾਰੀ ਕਰਕੇ ਬਣਦੇ ਬਕਾਏ ਦੇਣ,ਏ ਸੀ ਪੀ ਲਾਗੂ ਕਰਕੇ ਅਗਲੇ ਗ੍ਰੇਡ ਦੇਣ । 17-7-2020 ਤੋਂ ਬਾਅਦ ਭਰਤੀ ਅਧਿਆਪਕਾਂ ਤੇ ਕੇਂਦਰੀ ਪੈਟਰਨ ਸਕੇਲ ਬੰਦ ਕਰਕੇ ਪੰਜਾਬ ਪੇ – ਸਕੇਲ ਲਾਗੂ ਕਰਨ ,ਮੈਡੀਕਲ ਪ੍ਰਤੀ ਪੂਰਤੀ ਕਲੇਮ ਦੀ ਜਗ੍ਹਾ ਇਲਾਜ ਲਈ ਹੈਲਥ ਕਾਰਡ ਜਾਰੀ ਕਰਨ ,ਅਧਿਆਪਕਾਂ ਉੱਪਰ ਸੇਵਾ ਨਿਯਮ ਲਾਗੂ ਕਰਦਿਆਂ ਰੈਗੂਲਰ ਕਰਨ /ਨਾਨ ਟੀਚਿੰਗ ਸਟਾਫ ਨੂੰ ਪੂਰੇ ਲਾਭਾਂ ਸਮੇਤ ਰੈਗੂਲਰ ਕਰਨ ਸਮੇਤ ਸਭ ਹੋਰ ਵਿੱਤੀ ਮੰਗਾਂ ਦੇ ਹੱਲ ਲਈ ਪੁਰਜੋਰ ਅਵਾਜ ਉਠਾਈ ਜਾਵੇਗੀ । ਦੋਵਾਂ ਯੂਨੀਅਨਜ ਦੇ ਆਗੂਆਂ ਨੇ ਕਿਹਾ ਕਿ ਭਰਾਤਰੀ ਯੂਨੀਅਨਜ ਨੂੰ ਵੀ ਲਿਆ ਜਾਵੇਗਾ ਨਾਲ। ਉਹਨਾਂ ਇਹ ਵੀ ਕਿਹਾ ਕਿ 5 ਸਤੰਬਰ ਨੂੰ ਅਧਿਆਪਕ ਦਿਵਸ ਤੇ ਪੁਰਾਣੀ ਪੈਨਸ਼ਨ ਬਹਾਲੀ ਲਈ ਸੀ ਪੀ ਐਫ ਈ ਯੂ ਪੰਜਾਬ ਤੇ ਪੁਰਾਣੀ ਪੈਨਸ਼ਨ ਬਹਾਲੀ ਸਂਘਰਸ਼ ਕਮੇਟੀ ਵੱਲੋ ਹੋ ਰਹੀ ਭੁੱਖ ਹੜਤਾਲ ਚ ਕੀਤੀ ਜਾਵੇਗੀ ਵੱਡੀ ਸ਼ਮੂਲੀਅਤ । ਅੱਜ ਦੀ ਇਸ ਮੀਟਿੰਗ ਚ ਅੱਜ ਦੀ ਮੀਟਿੰਗ ਚ ਦੋਵਾਂ ਯੂਨੀਅਨਜ ਦੇ ਸੂਬਾ ਆਗੂ ਹਰਜਿੰਦਰ ਪਾਲ ਸਿੰਘ ਪੰਨੂ, ਬਲਜਿੰਦਰ ਸਿੰਘ ਧਾਰੀਵਾਲ ਗੁਰਪ੍ਰੀਤ ਸਿਂਘ ਰਿਆੜ ਦਲਜੀਤ ਸਿੰਘ ਲਹੌਰੀਆ ਸਤਵੀਰ ਸਿਂਘ ਰੌਣੀ ਹਰਕ੍ਰਿਸ਼ਨ ਸਿਂਘ ਮੋਹਾਲੀ , ਗੁਰਿੰਦਰ ਸਿਂਘ ਘੁਕੇਵਾਲੀ , ਹਰਮਿੰਦਰ ਸਿੰਘ ਉਪਲ ਅਵਤਾਰ ਸਿੰਘ ਮਾਨ , ਹਰਭਜਨ ਸਿੰਘ ਤਰਸੇਮ ਲਾਲ ਜਲੰਧਰ, ਜਗਨੰਦਨ ਸਿੰਘ ਫਾਜਿਲਕਾ ਅਰਜਿੰਦਰ ਸਿਂਘ ਕਲੇਰ ,ਅਵਤਾਰ ਸਿੰਘ ਭਲਵਾਨ , ਰਿਸ਼ੀ ਕੁਮਾਰ ਜਲੰਧਰ, ਜਨਕ ਰਾਜ ਮੋਹਾਲੀ ਗੁਰਮੀਤ ਸਿਂਘ ਭੁੱਲਰ ,ਨਰਿੰਦਰ ਸਿੰਘ ਘਰਾਲਾ,ਜਤਿੰਦਰ ਸਿੰਘ ਜੋਤੀ , ਮਨਜਿੰਦਰ ਸਿੰਘ ਤਰਨਤਾਰਨ , ਜਗਮੋਹਣ ਸਿੰਘ ਘੁਡਾਣੀ,ਬਲਜਿੰਦਰ ਸਿੰਘ ਸ਼ਾਤਪੁਰੀ ਦਲਜੀਤ ਸਿੰਘ ਸਭਰਵਾਲ, ਬਲਜੀਤ ਸਿਂਘ ਫਾਜਿਲਕਾ ,ਸੋਹਣ ਸਿੰਘ ਕਰੌਦੀਆ , ਗੁਰਮੇਜ ਸਿਂਘ ਅੰਮ੍ਰਿਤਸਰ ,ਸੁਖਵਿੰਦਰ ਸਿਂਘ ਘਨੌਰ , ਰਾਮਪਾਲ ਜਲੰਧਰ, ਇੰਦਰਪਾਲ ਸਿੰਘ ਗੁਰਦਾਸਪੁਰ , ਸੰਜੀਵ ਭਾਰਦਵਾਜ , ਅਮਰਬੀਰ ਸਿੰਘ , ਵਿਨੇ ਸ਼ਰਮਾ, ਚਂਦਰਸ਼ੇਖਰ , ਜਸਵੀਰ ਸਿਂਘ ਨਵਾਸ਼ਹਿਰ ਅਕਾਸ਼ਦੀਪ ਸਿੰਘ ਫਾਜਿਲਕਾ , ਪਵਨਦੀਪ , ਗੁਰਪ੍ਰੀਤ ਸਿਂਘ ਮੋਗਾ ,ਅਵਤਾਰ ਸਿਂਘ ਮੋਗਾ ਤੇ ਹੋਰ ਕਈ ਆਗੂ ਹਾਜਰ ਸਨ ।

Scroll to Top