
ਲੁਧਿਆਣਾ ਦੇ ਸੀ ਐਚ ਟੀ ਹਰਪ੍ਰੀਤ ਸਿੰਘ ਗਾਲਿਬ ਕਲਾਂ ਨੂੰ ਦਿਕਸ਼ਾ ਵੀਡੀਓਜ ਅਤੇ ਐਕਸ਼ਨ ਰਿਸਰਚ ਤਹਿਤ ਰਾਜਵਿੰਦਰ ਕੌਰ ਡਾਇਟ ਪ੍ਰਿੰਸੀਪਲ ਵਲੋ ਵਿਸ਼ੇਸ਼ ਯੋਗਦਾਨ ਲਈ ਸਨਮਾਨਿਤ ਕੀਤਾ ਲੁਧਿਆਣਾ, 16 ਮਈ — ਡੀਈਓ ਐਲਿਮੈਂਟਰੀ ਰਵਿੰਦਰ ਕੌਰ ਦੇ ਨੇਤ੍ਰਤਵ ਹੇਠ ਲੁਧਿਆਣਾ ਜ਼ਿਲ੍ਹੇ ਵਿੱਚ ਦਿਕਸ਼ਾ ਵੀਡੀਓਜ਼ ਅਤੇ ਐਕਸ਼ਨ ਰਿਸਰਚ ਤਹਿਤ ਚੱਲ ਰਹੇ ਕੰਮ ਵਿੱਚ ਸੀਐਚਟੀ ਹਰਪ੍ਰੀਤ ਸਿੰਘ (ਗਾਲਿਬ ਕਲਾਂ) ਵੱਲੋਂ ਵਿਸ਼ੇਸ਼ ਤੇ ਪ੍ਰਭਾਵਸ਼ਾਲੀ ਯੋਗਦਾਨ ਪਾਇਆ ਗਿਆ। ਇਸ ਮਾਨਤਾ ਦੇ ਤੌਰ ‘ਤੇ ਉਨ੍ਹਾਂ ਨੂੰ ਅੱਜ ਡਾਇਟ ਪ੍ਰਿੰਸੀਪਲ ਮੈਡਮ ਰਾਜਵਿੰਦਰ ਕੌਰ ਜੀ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਡਾਇਟ ਲੈਕਚਰਰ ਅਮਨਦੀਪ ਸਿੰਘ ਤੇ ਰਣਦੀਪ ਸਿੰਘ ਵੀ ਮੌਜੂਦ ਸਨ। ਹਰਪ੍ਰੀਤ ਸਿੰਘ ਨੇ ਸੈਕੰਡਰੀ ਅਤੇ ਪ੍ਰਾਇਮਰੀ ਦੋਹਾਂ ਪੱਧਰਾਂ ਲਈ ਵਿਸ਼ੇਸ਼ ਤੌਰ ‘ਤੇ ਇੰਗਲਿਸ਼ ਵਿਸ਼ੇ ਉੱਤੇ ਬਹੁਤ ਸਾਰੀਆਂ ਚੈਪਟਰ ਅਧਾਰਿਤ ਵੀਡੀਓਜ਼ ਤਿਆਰ ਕੀਤੀਆਂ, ਜੋ ਕਿ ਦਿਕਸ਼ਾ ਪਲੇਟਫਾਰਮ ‘ਤੇ ਅਪਲੋਡ ਕੀਤੀਆਂ ਗਈਆਂ।ਉਨ੍ਹਾਂ ਵੱਲੋਂ ਕੰਟੈਂਟ ਡਿਵੈਲਪਮੈਂਟ ਵਿੱਚ ਦਿੱਤਾ ਗਿਆ ਯੋਗਦਾਨ ਇਸ ਗੱਲ ਦਾ ਮਾਣ ਹੈ ਕਿ ਲੁਧਿਆਣਾ ਜ਼ਿਲ੍ਹਾ ਸਾਰੇ ਪੰਜਾਬ ਵਿੱਚ ਸਭ ਤੋਂ ਵੱਧ ਦਿਕਸ਼ਾ ਵੀਡੀਓਜ਼ ਬਣਾਉਣ ਵਾਲਾ ਜ਼ਿਲ੍ਹਾ ਰਿਹਾ।