ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ HOD ਖਿਲਾਫ਼ ਮੁਹਾਲੀ ਵਿਖੇ ਧਰਨਾ 24 ਨੂੰ

*ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ HOD ਖਿਲਾਫ਼ ਮੁਹਾਲੀ ਵਿਖੇ ਧਰਨਾ 24 ਨੂੰ

*ਨਵਾਂ ਸ਼ਹਿਰ 17 ਮਈ ( Punjab news online ) ਪੀ ਡਬਲਿਊ ਡੀ ਫੀਲਡ ਤੇ ਵਰਕਸ਼ਾਪ ਵਰਕਰਜ਼ ਯੂਨੀਅਨ ਜ਼ਿਲ੍ਹਾ ਨਵਾਂਸ਼ਹਿਰ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸ੍ਰੀ ਸੁਰਿੰਦਰ ਪਾਲ ਮੱਲਪੁਰੀ ਦੀ ਪ੍ਰਧਾਨਗੀ ਹੇਠ ਕੀਤੀ ਗਈ। ਜਿਸ ਵਿੱਚ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸਾਬਕਾ ਜਨਰਲ ਸਕੱਤਰ ਸ੍ਰੀ ਕੁਲਦੀਪ ਸਿੰਘ ਦੌੜਕਾ ਜੀ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ ।

ਮੀਟਿੰਗ ਦੌਰਾਨ ਆਗੂਆਂ ਨੇ ਕਿਹਾ ਕਿ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ HOD ਦੇ ਖਿਲਾਫ ਉਸਦੇ ਦਫ਼ਤਰ ਮੁਹਾਲੀ ਵਿਖੇ ਵੱਖ ਵੱਖ ਜੱਥੇਬੰਦੀਆਂ ‘ਤੇ ਅਧਾਰਿਤ ਬਣੀ ਤਾਲਮੇਲ ਸੰਘਰਸ਼ ਕਮੇਟੀ ਵੱਲੋਂ ਮਿਤੀ 24/05/2023 ਨੂੰ ਵਿਸ਼ਾਲ ਧਰਨਾ ਲਾਇਆ ਜਾ ਰਿਹਾ ਹੈ। ਕਿਉਂਕਿ ਉਕਤ ਦਫ਼ਤਰ ਵਲੋਂ ਵਿਭਾਗ ਦੇ ਫੀਲਡ ਮੁਲਾਜ਼ਮਾਂ ਦੀਆਂ ਹੱਕੀ ਅਤੇ ਜਾਇਜ ਮੰਗਾਂ ਨੂੰ ਪਿਛਲੇ ਲੰਬੇ ਸਮੇਂ ਤੋਂ ਨਹੀਂ ਮੰਨਿਆ ਜਾ ਰਿਹਾ। ਸਗੋਂ ਜਾਣਬੁੱਝ ਕੇ ਉਲਝਾਇਆ ਜਾ ਰਿਹਾ ਹੈ। ਜਿਵੇਂ 6% ਕੋਟੇ ਤਹਿਤ ਜੂਨੀਅਰ ਇੰਜੀਨੀਅਰ ਦੀਆਂ ਤਰੱਕੀਆਂ ਸਬੰਧੀ ਕਰਮਚਾਰੀਆਂ ਦੀ ਗ਼ਲਤ ਲਿਸਟ ਦਫ਼ਤਰਾਂ ਨੂੰ ਭੇਜ ਕੇ ਏ ਸੀ ਆਰਜ਼ ਮੰਗੀਆਂ ਜਾ ਰਹੀਆਂ ਹਨ। ਜਦੋਂ ਕਿ ਸਬੰਧਤ ਕਰਮਚਾਰੀਆ ਦੀ ਸੀਨੀਆਰਤਾ ਸੂਚੀ ਅਜੇ ਤੱਕ ਮੁਕੰਮਲ ਨਹੀਂ ਕੀਤੀ ਗਈ। ਇਸੇ ਤਰ੍ਹਾਂ ਤਰਸ ਦੇ ਅਧਾਰ ‘ਤੇ 95 ਕੇਸਾਂ ਨੂੰ ਤਿੰਨ ਸਾਲਾਂ ਤੋਂ ਲਟਕਾਇਆ ਜਾ ਰਿਹਾ ਹੈ।

15% ਕੋਟੇ ਤਹਿਤ ਜੂਨੀਅਰ ਇੰਜੀਨੀਅਰ ਦੀਆਂ ਤਰੱਕੀਆਂ ਸਬੰਧੀ ਵੀ ਭੰਬਲਭੂਸਾ ਪਾਇਆ ਜਾ ਰਿਹਾ ਹੈ, ਵਿਭਾਗ ਵਿੱਚ ਕੰਮ ਕਰਦੇ ਇਨਲਿਸਟਮੈਂਟ ਕਾਮਿਆਂ ਨੂੰ ਵਿਭਾਗ ਵਿੱਚ ਲੈਕੇ ਪੱਕਿਆਂ ਨਹੀਂ ਕੀਤਾ ਜਾ ਰਿਹਾ। ਇਸੇ ਤਰ੍ਹਾਂ ਕਰਮਚਾਰੀਆਂ ਦੇ ਛੋਟੇ ਛੋਟੇ ਕੰਮਾਂ ਨੂੰ ਮਹੀਨਿਆਂ ਬੱਧੀ ਲਟਕਾਇਆ ਜਾ ਰਿਹਾ ਹੈ। ਅਗਰ ਉਪਰੋਕਤ ਸਾਰੀਆਂ ਮੰਗਾਂ ਦਾ ਹੱਲ ਅਧਿਕਾਰੀਆਂ ਵੱਲੋਂ ਪੀ ਡਬਲਿਊ ਡੀ ਤਾਲਮੇਲ ਸੰਘਰਸ਼ ਕਮੇਟੀ ਪੰਜਾਬ ਨਾਲ ਗੱਲਬਾਤ ਕਰਕੇ ਨਾ ਕੀਤਾ ਤਾਂ ਜੱਥੇਬੰਦੀ ਵੱਲੋਂ ਹੋਰ ਵੀ ਤਕੜਾ ਸੰਘਰਸ਼ ਕੀਤਾ ਜਾਵੇਗਾ। ਜਿਸ ਤੋਂ ਨਿਕਲਣ ਵਾਲੇ ਸਿੱਟਿਆਂ ਦਾ ਜ਼ਿਮੇਵਾਰ ਇਹ ਅਧਿਕਾਰੀ ਹੋਵੇਗਾ । ਇਕ ਵੱਖਰੇ ਮਤੇ ਰਾਹੀਂ ਮਿਡ ਡੇ ਮੀਲ ਵਰਕਰਾਂ ਵੱਲੋਂ ਮਿਤੀ 21/05/2023 ਨੂੰ ਸਿੱਖਿਆ ਮੰਤਰੀ ਦੇ ਹਲਕੇ ਵਿੱਚ ਕੀਤੀ ਜਾਣ ਵਾਲੀ ਰੋਸ ਰੈਲੀ ਦਾ ਸਮਰਥਨ ਕੀਤਾ।

ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਸ੍ਰੀ ਸੁਰਿੰਦਰ ਕੁਮਾਰ, ਜ਼ਿਲ੍ਹਾ ਚੇਅਰਮੈਨ ਮੋਹਣ ਸਿੰਘ ਪੂਨੀਆ, ਕੁਲਵੀਰ ਕੁਮਾਰ, ਜਸਪਾਲ, ਬਿੱਕਰ ਸਿੰਘ, ਕਮਲ ਸੂਦਨ, ਪਰਮਜੀਤ ਚੌਹੜਾ,ਸੀ੍ਬੂ ਰਾਮ, ਦਰਸ਼ਨ ਰਾਮ ਅਤੇ ਸੁੱਖ ਰਾਮ ਆਦਿ ਹਾਜ਼ਰ ਸਨ।

Scroll to Top