
ਇਸ ਵਾਰੀ ਫਿਰ ਬਜਟ ਨੇ ਮੁਲਾਜ਼ਮਾਂ ਨੂੰ ਕੀਤਾ ਨਿਰਾਸ਼, ਈਟੀਯੂ ਪੰਜਾਬ (ਰਜਿ) ਵੱਲੋਂ ਜੋਰਦਾਰ ਨਿਖੇਧੀ – ਲਾਹੌਰੀਆ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ.)ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂੰ ਤੇ ਸੂਬਾ ਪ੍ਰੈਸ ਸਕੱਤਰ ਦਲਜੀਤ ਸਿੰਘ ਲਾਹੌਰੀਆ ਨੇ ਦੱਸਿਆ ਕਿ ਆਪ ਸਰਕਾਰ ਦਾ ਪਹਿਲਾ ਬੱਜਟ ਹੀ ਮੁਲਾਜ਼ਮ ਵਿਰੋਧੀ ਸਾਬਤ ਹੋਇਆਂ ਹੈ । ਸਰਕਾਰ ਦੇ ਪਹਿਲੇ ਬੱਜਟ ਚ’ ਹੀ ਮੁਲਾਜ਼ਮਾਂ ਨੂੰ ਵਿਸਾਰਿਆ ਗਿਆਂ ਹੈ । ਲਾਹੌਰੀਆ ਨੇ ਕਿਹਾ ਕਿ ਆਪ ਸਰਕਾਰ ਨੇ ਇਲੈਂਕਸ਼ਨ ਤੋ ਪਹਿਲਾਂ ਜੋ ਮੁਲਾਜ਼ਮਾਂ ਨਾਲ ਵਾਅਦੇ ਕੀਤੇ ਸਨ , ਸਰਕਾਰ ਉਹ ਸਾਰੇ ਵਾਅਦੇ ਤਿੰਨ ਮਹੀਨਿਆਂ ਵਿੱਚ ਹੀ ਭੁੱਲ ਗਈ ਹੈ । ਲਾਹੌਰੀਆ ਨੇ ਕਿਹਾ ਕਿ ਆਪ ਸਰਕਾਰ ਦਾ ਮੁਲਾਜ਼ਮਾ ਨੂੰ ਪਹਿਲੇ ਬੱਜਟ ਸੈਸ਼ਨ ਵਿੱਚ ਹੀ ਵਿਸਾਰਣਾ ਅਤਿ ਮੰਦਭਾਗਾ ਹੈ। ਉਹਨਾਂ ਕਿਹਾ ਕਿ ਮੁਲਾਜ਼ਮਾਂ ਦੇ ਸਹਿਯੋਗ ਨਾਲ ਹੀ ਆਪ ਸਰਕਾਰ ਹੋਂਦ ਵਿੱਚ ਆਈ ਹੈ , ਹੁਣ ਮੁਲਾਜ਼ਮਾਂ ਨੂੰ ਹੀ ਵਿਸਾਰਿਆ ਜਾ ਰਿਹਾ ਹੈ ਜੋ ਕਿ ਨਿੰਦਣ ਯੋਗ ਹੈ । ਲਾਹੌਰੀਆ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਮੁਲਾਜ਼ਮਾਂ ਨਾਲ ਕੀਤੇ ਵਾਅਦੇ ਪੂਰੇ ਕਰੇ । ਇਸ ਮੌਕੇ ਨਰੇਸ਼ ਪਨਿਆੜ, ਹਰਜਿੰਦਰ ਹਾਂਡਾ, ਸਤਵੀਰ ਸਿੰਘ ਰੌਣੀ, ਹਰਕ੍ਰਿਸ਼ਨ ਮੋਹਾਲੀ , ਬੀ.ਕੇ.ਮਹਿਮੀ, ਨੀਰਜ ਅਗਰਵਾਲ, ਸੁਰਿੰਦਰ ਸਿੰਘ ਬਾਠ , ਗੁਰਿੰਦਰ ਸਿੰਘ ਘੁਕੇਵਾਲੀ, ਸਰਬਜੀਤ ਸਿੰਘ ਖਡੂਰ ਸਾਹਿਬ, ਨਿਰਭੈ ਸਿਂਘ ਮਾਲੋਵਾਲ, ਸੋਹਣ ਸਿੰਘ , ਅੰਮ੍ਰਿਤਪਾਲ ਸਿੰਘ ਸੇਖੋਂ, ਰਵੀ ਵਾਹੀ , ਜਤਿੰਦਰਪਾਲ ਸਿੰਘ ਰੰਧਾਵਾ, ਸੰਜੀਤ ਸਿੰਘ ਨਿੱਜਰ , ਖੁਸ਼ਪ੍ਰੀਤ ਸਿੰਘ ਕੰਗ , ਗੁਰਵਿਦਰ ਸਿੰਘ ਬੱਬੂ , ਮਨਜੀਤ ਸਿੰਘ ਮੰਨਾਂ , ਮਨਿੰਦਰ ਸਿੰਘ ਨਿੱਜਰ ਆਦਿ ਆਗੂ ਹਾਜਰ ਸਨ ।