
ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਨੇ ਪ੍ਰਭਾਵਸ਼ਾਲੀ ਕਲੱਬ ਅਸੇੰਬਲੀ ਅਤੇ ਗਵਰਨਰ ਅਨਿਲ ਸਿੰਘਲ ਦਾ ਸਨਮਾਨ ਕੀਤਾ -ਅਮਨ ਸ਼ਰਮਾ ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਨੇ ਪ੍ਰਧਾਨ ਅਮਨ ਸ਼ਰਮਾ ਦੀ ਅਗਵਾਈ ਵਿੱਚ ਸਾਲ 2024-25 ਦੇ ਪ੍ਰਧਾਨ ਰਣਬੀਰ ਬੇਰੀ ਅਤੇ ਸਕੱਤਰ ਅੰਦੇਸ਼ ਭੱਲਾ ਦੀ ਪਰਭਾਵਸ਼ਾਲੀ ਕਲੱਬ ਅਸੇੰਬਲੀ ਸਰਵਿਸ ਕਲੱਬ ਵਿੱਖੇ ਕਰਵਾਈ ਜਿਸ ਵਿੱਚ ਡਿਸਟ੍ਰਿਕਟ ਗਵਰਨਰ ਨਾਮਜਦ ਅਨਿਲ ਸਿੰਘਲ ਮੁੱਖ ਮਹਿਮਾਨ ਅਤੇ ਸਹਾਇਕ ਗਵਰਨਰ ਵਿਜੇ ਭਸੀਨ ਜੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ | ਪ੍ਰੈਜੀਡੈਂਟ ਅਮਨ ਸ਼ਰਮਾ,ਰਣਬੀਰ ਬੇਰੀ, ਜੋਨਲ ਚੇਅਰਮੈਨ ਐਚ. ਐਸ. ਜੋਗੀ,ਜਤਿੰਦਰ ਸਿੰਘ ਪੱਪੂ, ਅਸ਼ੋਕ ਸ਼ਰਮਾ ਨੇ ਹਾਜ਼ਰੀਨ ਦਾ ਸਵਾਗਤ ਕੀਤਾ ਅਤੇ ਕਲੱਬ ਦੀਆਂ ਪ੍ਰਾਪਤੀਆਂ ਦੱਸੀਆਂ ਅਤੇ ਇਸ ਮੌਕੇ ਸਾਰਿਆਂ ਨੇ ਅਮਨ ਸ਼ਰਮਾ ਦੀ ਪ੍ਰਧਾਨਗੀ ਵਿੱਚ ਕੀਤੇ ਕੰਮਾਂ ਦੀ ਸਲਾਘਾ ਕੀਤੀ |ਇਸ ਮੌਂਕੇ ਗਵਰਨਰ ਨਾਮਜਦ ਅਨਿਲ ਸਿੰਘਲ ਅਤੇ ਉਹਨਾਂ ਦੀ ਪਤਨੀ ਸੋਨੀਆ ਸਿੰਘਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਗਵਰਨਰ ਸਿੰਘਲ ਨੇ ਵਿਸਥਾਰ ਨਾਲ ਰੋਟਰੀ ਇੰਟਰਨੈਸ਼ਨਲ, ਰੋਟਰੀ ਕਲੱਬਾਂ ਦੀ ਬਣਤਰ, ਕੰਮਾਂ, ਰੋਟਰੀ ਫੌਂਡੇਸ਼ਨ, ਮੇਮ੍ਬਰਸ਼ਿਪ, ਡਿਸਟ੍ਰਿਕਟ ਅਤੇ ਗਲੋਬਲ ਗਰਾਂਟ ਬਾਰੇ ਦੱਸਿਆ | ਪ੍ਰਧਾਨ ਰਣਬੀਰ ਬੇਰੀ ਅਤੇ ਸਕੱਤਰ ਅੰਦੇਸ਼ ਭੱਲਾ ਨੇ ਆਪਣੇ ਸਾਲ 2024-25 ਵਿੱਚ ਆਪਣੇ ਕੰਮਾਂ ਦੀ ਰੁਪਰੇਖਾ ਅਤੇ ਯੋਜਨਾ ਸਾਂਝੀ ਕੀਤੀ | ਪਾਸਟ ਪ੍ਰੇਜ਼ੀਡੈਂਟ ਪਰਮਜੀਤ ਸਿੰਘ ਨੇ ਕਲੱਬ ਅਸੇੰਬਲੀ ਦੇ ਮੰਤਵ ਬਾਰੇ ਦੱਸਿਆ |ਮਾਸਟਰ ਆਫ਼ ਸੈਰੇਮੋਨੀ ਦੀ ਭੂਮਿਕਾ ਪਾਸਟ ਪ੍ਰੇਜੀਡੈਂਟ ਹਰਦੇਸ਼ ਸ਼ਰਮਾ ਨੇ ਬਾਖੂਬੀ ਨਿਭਾਈ | ਪਾਸਟ ਪ੍ਰੇਜ਼ੀਡੈਂਟ ਮਨਮੋਹਣ ਸਿੰਘ ਨੇ ਵੋਟ ਆਫ ਥੈਂਕਸ ਪੇਸ਼ ਕੀਤਾ | ਮੁੱਖ ਮਹਿਮਾਨ ਦਾ ਬਾਇਓਡਾਟਾ ਪਾਸਟ ਪ੍ਰੇਜੀਡੈਂਟ ਕੇ ਐਸ ਚੱਠਾ ਨੇ ਪੜ੍ਹਿਆ |ਇਸ ਮੌਂਕੇ ਪਾਸਟ ਪ੍ਰੇਜ਼ੀਡੈਂਟ ਡਾ ਗਗਨਦੀਪ ਸਿੰਘ, ਮਮਤਾ ਅਰੋੜਾ,ਸਰਬਜੀਤ ਸਿੰਘ, ਰਚਨਾ ਸਿੰਗਲਾ, ਭੁਪਿੰਦਰ ਕੌਰ, ਸਤਪਾਲ ਕੌਰ,ਚੰਦਰਮੋਹਨ, ਬਲਦੇਵ ਮੰਨਣ, ਸਰਬਜੀਤ ਸਿੰਘ, ਪ੍ਰਿੰਸੀਪਲ ਬਲਦੇਵ ਸਿੰਘ ਸੰਧੂ ਲੁਹਾਰਕਾ,ਰਾਹੁਲ ਤਲਵਾਰ, ਪ੍ਰਦੀਪ ਸ਼ਰਮਾ, ਮਨਿੰਦਰ ਸਿੰਘ ਸਿਮਰਨ, ਪ੍ਰਮੋਦ ਸੋਢੀ, ਪ੍ਰਮੋਦ ਕਪੂਰ ਹਾਜਰ ਸਨ |