ਮਾਸਟਰ ਕੇਡਰ ਤੋਂ ਲੈਕਚਰਾਰ ਤਰੱਕੀਆਂ ਜਲਦ ਕੀਤੀਆਂ ਜਾਣ-ਮਾਸਟਰ ਕੇਡਰ ਯੂਨੀਅਨ

ਮਾਸਟਰ ਕੇਡਰ ਤੋਂ ਲੈਕਚਰਾਰ ਤਰੱਕੀਆਂ ਜਲਦ ਕੀਤੀਆਂ ਜਾਣ-ਮਾਸਟਰ ਕੇਡਰ ਯੂਨੀਅਨ

ਇਸ ਵਾਰ ਵੱਖ ਵੱਖ ਵਿਸ਼ਿਆਂ ਦੀਆ 6500 ਤਰੱਕੀਆਂ ਯਕੀਨਨ ਕਰੇ ਵਿਭਾਗ

ਮਾਸਟਰ ਕੇਡਰ ਯੂਨੀਅਨ ਪੰਜਾਬ ਨੇ ਕਿਹਾ ਕਿ ਸੂਬਾ ਸਰਕਾਰ ਦੀ ਸਿੱਖਿਆ ਵਿਭਾਗ ਪ੍ਰਤੀ ਲਾਪਰਵਾਹੀ ਤੇ ਅਣਗਹਿਲੀ ਕਾਰਨ ਸੂਬੇ ਦੀ ਸੈਕੰਡਰੀ ਸਿੱਖਿਆ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਮਾਸਟਰ ਕੇਡਰ ਤੋਂ ਲੈਕਚਰਾਰ ਤਰੱਕੀਆਂ ਮਾਨਯੋਗ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਜੀ ਜਾਣ ਬੁੱਝ ਕੇ ਲਟਕਾ ਰਹੇ ਹਨ । ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਜ਼ਿਲਾ ਪ੍ਰਧਾਨ ਬਲਵਿੰਦਰ ਸਿੰਘ ਜਿਲਾ ਜਨਰਲ ਸਕੱਤਰ,ਸੀਨੀਅਰ ਸੂਬਾ ਮੀਤ ਪ੍ਰਧਾਨ , ਦਲਜੀਤ ਸਿੰਘ ਸੱਭਰਵਾਲ ,ਸਟੇਟ ਕਮੇਟੀ ਮੈਂਬਰ ਸੁਰਿੰਦਰ ਕੁਮਾਰ ਸਰਪ੍ਰਸਤ ਧਰਮਿੰਦਰ ਗੁਪਤਾ ਆਗੂਆਂ ਨੇ ਦੱਸਿਆ ਕਿ ਸੂਬਾ ਸਰਕਾਰ ਮਾਸਟਰ ਕੇਡਰ ਤੋਂ ਲੈਕਚਰਾਰ ,ਹੈਡਮਾਸਟਰ ਪ੍ਮੋਸ਼ਨਾ ਵਿੱਚ ਦੇਰੀ ਕਰ ਰਹੀ । ਮਾਸਟਰ ਕੇਡਰ ਦੇ ਸੀਨੀਅਰ ਅਧਿਆਪਕ ਤਰੱਕੀਆਂ ਨੂੰ ਉਡੀਕਦੇ ਰਿਟਾਇਰ ਹੋ ਰਹੇ ਹਨ ਸੈਕੰਡਰੀ ਸਕੂਲਾਂ ਵਿੱਚ ਸਿੱਖਿਆ ਦਾ ਮਿਆਰ ਬੁਰੀ ਤਰ੍ਹਾਂ ਡਿੱਗ ਚੁੱਕਾ ਹੈ। ਲੈਕਚਰਾਰ ਘਾਟ ਕਾਰਨ ਇਸ ਸਾਲ ਸੈਕੰਡਰੀ ਸਿੱਖਿਆ ਦੀ ਗੁਣਵੱਤਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਸੂਬੇ ਭਰ ਵਿਚ ਨਤੀਜੇ ਉਮੀਦਾਂ ਤੋਂ ਮਾੜੇ ਰਹੇ ਹਨ ਅਤੇ ਬੱਚਿਆਂ ਦੀ ਪਾਸ ਪ੍ਰਤੀਸ਼ਤਤਾ ਮੈਰਿਟ ਵਿਚ ਗਿਰਾਵਟ ਪਾਈ ਗਈ। ਸਰਕਾਰ ਨੂੰ ਚਾਹੀਦਾ ਦਾ ਹੈ ਕਿ ਵੱਖ ਵੱਖ ਵਿਸ਼ਿਆਂ ਵਿੱਚ ਵੱਡੇ ਪੱਧਰ ਤੇ ਤਰੱਕੀਆਂ ਕੀਤੀਆਂ ਜਾਣ। । ਵਿਭਾਗ ਦਾ ਪ੍ਮੋਸ਼ਨ ਸੈਲ ਦੀ ਪ੍ਰਗਤੀ ਰਿਪੋਰਟ ਬੇਹੱਦ ਤਰਸਯੋਗ ਹੈ ਜੋ ਪਿਛਲੇ ਸਾਲ ਵਾਂਗ ਹੁਣ ਵੀ ਤਰੱਕੀਆਂ ਦੇ ਕੇਸ ਮੰਗ ਰਿਹਾ ਹੈ ਪਰ ਨਾਮਾਤਰ ਤਰੱਕੀਆਂ ਕਰਕੇ ਫਾਰਮੈਲਿਟੀ ਪੂਰੀ ਕਰ ਵਿਭਾਗ ਫਿਰ ਸੌਂ ਜਾਂਦਾ ਹੈ। ਸਕੂਲਾਂ ਵਿੱਚ ਸੈਕੰਡਰੀ ਸਿੱਖਿਆ ਦਾ ਪੱਧਰ ਘਟਣ ਲਈ ਜੁੰਮੇਵਾਰ ਸਿੱਖਿਆ ਮੰਤਰੀ ਜੀ ਹਨ।ਲੈਕਚਰਾਰਰਾ ਦੀ ਘਾਟ ਕਾਰਨ ਸੈਕੰਡਰੀ ਪੱਧਰ ਦੇ ਬੱਚਿਆਂ ਦੀ ਗਿਣਤੀ ਘੱਟ ਚੁੱਕੀ ਹੈ। ਪੰਜਾਬ ਦੇ 85% ਫੀਸਦੀ ਸਕੂਲ ਲੈਕਚਰਾਰ ਦਾ ਕੰਮ ਮਾਸਟਰ ਕੇਡਰ ਕਰ ਰਿਹਾ ਹੈ। ਸੂਬੇ ਭਰ ਵਿਚ ਮਸਾ 12 ਪ੍ਰਤੀਸ਼ਤ ਸਕੂਲ ਵਿੱਚ ਲੈਕਚਰਾਰ ਹਨ, ਉਹ ਵੀ ਪੂਰੇ ਸਾਰੇ ਵਿਸ਼ਿਆਂ ਦੇ ਨਹੀਂ ਹਨ ਪੂਰੇ। ਤਰੱਕੀਆਂ ਸਾਲ ਵਿੱਚ ਦੋ ਵਾਰ ਹੋਣੀਆਂ ਚਾਹੀਦੀਆਂ ਹਨ। ਸੱਤਾ ਵਿੱਚ ਆਉਣ ਤੋਂ ਪਹਿਲਾਂ ਭਗਵੰਤ ਮਾਨ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ ਤੋਂ ਤੁਰੰਤ ਬਾਅਦ ਸਾਰੇ ਸੈਕੰਡਰੀ ਸਕੂਲਾਂ ਵਿੱਚ ਲੈਕਚਰਾਰ ਅਸਾਮੀਆਂ ਤਰੱਕੀਆਂ ਰਾਹੀਂ ਭਰ ਦਿੱਤੀਆਂ ਜਾਣਗੀਆਂ ਪਰ ਅੱਜੇ ਤੱਕ ਆਸਾਂ ਨੂੰ ਬੂਰ ਨਹੀਂ ਪਿਆ। ਸਕੂਲਾਂ ਵਿੱਚ 8000 ਲੈਕਚਰਾਰ ਅਸਾਮੀਆਂ ਖਾਲੀ ਹਨ ਜਦਕਿ ਸਿੱਧੀ ਭਰਤੀ ਦਾ ਕੋਟਾ ਪਹਿਲਾਂ ਤੋਂ ਹੀ ਪੂਰਾ ਹੈ। ਟਾਲ ਮਟੋਲ ਤੇ ਲਾਰਾ ਲੱਪਾ ਸਰਕਾਰ ਦੀ ਨੀਤੀ ਬਣ ਚੁੱਕਾ ਹੈ । ਇਸੇ ਕਾਰਨ ਸਿੱਖਿਆ ਮੰਤਰੀ ਦਾ ਪੰਜਾਬ ਵਿੱਚ ਵਿਰੋਧ ਜਾਰੀ ਹੈ ਸਰਕਾਰ ਸਿੱਖਿਆ ਦੀ ਹਾਲਤ ਨੇਸਤੋ ਨਾਬੂਦ ਕਰ ਰਹੀ ਹੈ । ਮਾਸਟਰ ਕੇਡਰ ਯੂਨੀਅਨ ਨੇ ਕਿਹਾ ਕਿ ਜੇ ਸਿੱਖਿਆ ਮੰਤਰੀ ਮਾਸਟਰ ਕੇਡਰ ਯੂਨੀਅਨ ਦੀਆਂ ਜਾਇਜ਼ ਮੰਗਾਂ ਹੱਲ ਕਰਨ ਵਾਸਤੇ ਕੋਈ ਮੀਟਿੰਗ ਨਹੀਂ ਕਰਦੇ ਤਾਂ ਮਾਸਟਰ ਕੇਡਰ ਯੂਨੀਅਨ ਨੂੰ ਮਜਬੂਰ ਹੋ ਕੇ ਵੱਡਾ ਸੰਘਰਸ਼ ਵਿੱਢੇਗੀ l ਇਸ ਸਮੇਂ ਹੋਰਾਂ ਤੋਂ ਇਲਾਵਾ ਇਨਾਂ ਅਧਿਆਪਕ ਆਗੂਆਂ ਵਿੱਚ ਪਰਮਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ ਜਿਲ੍ਹਾ ਆਕਾਸ਼ ਵਾਇਸ ਪ੍ਰਧਾਨ ਸਰਬਜੀਤ ਕੰਬੋਜ ਮੀਤ ਪ੍ਰਧਾਨ ਜਿਲ੍ਹਾ ਰਮੇਸ਼ ਕੰਬੋਜ ਜਨਰਲ ਸਕੱਤਰ ਨਵਦੀਪ ਮੈਣੀ ਜਨਰਲ ਸਕੱਤਰ ਰੋਹਿਤ ਸ਼ਰਮਾ ਸੁਮਿਤ ਕੁਮਾਰ ਮੀਡੀਆ ਸਕੱਤਰ ਅੰਗਰੇਜ਼ ਸਿੰਘ ਕੈਸ਼ੀਅਰ ਪਵਨ ਕੁਮਾਰ ਕੈਸ਼ੀਅਰ ਲਾਲ ਚੰਦ ਪਰਮਿੰਦਰ ਸਿੰਘ ,ਰਾਹੁਲ ਪ੍ਰੈਸ ਸਕੱਤਰ ਸਨੀ ਝੰਗੜਭੈਣੀ , ਸਰਲ ਕੁਮਾਰ ਮੀਤ ਪ੍ਰਧਾਨ ਰੌਕਸੀ ਮੋਹਨ ਲਾਲ ਸੀਨੀਅਰ ਮੀਤ ਪ੍ਰਧਾਨ ਹਰਨੇਕ ਸਿੰਘ ਹਰਜਿੰਦਰ ਸਿੰਘ ,ਅਤੇ ਵੱਡੀ ਗਿਣਤੀ ਵਿੱਚ ਐਗਜੈਕਟਿਵ ਮੈਂਬਰ ਤੇ ਅਧਿਆਪਕ ਸਾਥੀ ਹਾਜ਼ਰ ਸਨ

Scroll to Top