ਪੁਰਾਣੀ ਪੈਨਸ਼ਨ ਬਹਾਲ ਕਰਵਾਉਣ ਲਈ ਕੀਤੇ ਜਾ ਰਹੇ ਝੰਡਾ ਮਾਰਚ ਵਿੱਚ ਅਧਿਆਪਕਾ ਵਲੋ ਲੁਧਿਆਣੇ ਵੱਲ ਵੱਡੀ ਗਿਣਤੀ ਵਿੱਚ ਜਾਣ ਦਾ ਐਲਾਨ -ਮੁਲਾਜ਼ਮ ਏਕਤਾ ਸੰਘਰਸ਼ ਕਮੇਟੀ ਜ਼ਿਲ੍ਹਾ ਫ਼ਾਜ਼ਿਲਕਾ

ਪੁਰਾਣੀ ਪੈਨਸ਼ਨ ਬਹਾਲ ਕਰਵਾਉਣ ਲਈ ਕੀਤੇ ਜਾ ਰਹੇ ਝੰਡਾ ਮਾਰਚ ਵਿੱਚ ਅਧਿਆਪਕਾ ਵਲੋ ਲੁਧਿਆਣੇ ਵੱਲ ਵੱਡੀ ਗਿਣਤੀ ਵਿੱਚ ਜਾਣ ਦਾ ਐਲਾਨ -ਮੁਲਾਜ਼ਮ ਏਕਤਾ ਸੰਘਰਸ਼ ਕਮੇਟੀ ਜ਼ਿਲ੍ਹਾ ਫ਼ਾਜ਼ਿਲਕਾ
ਸੀਪੀਐਫ ਕਰਮਚਾਰੀ ਯੂਨੀਅਨ ਅਤੇ ਪੁਰਾਣੀ ਪੈਨਸ਼ਨ ਬਹਾਲ ਸੰਘਰਸ਼ ਕਮੇਟੀ ਵੱਲੋਂ ਸਾਂਝੇ ਐਕਸ਼ਨ ਵਿੱਚ ਵੱਧ ਚੜ ਕੇ ਹਿੱਸਾ ਲੈਣ ਲਈ ਬਣੀ ਸਹਿਮਤੀ

ਅੱਜ ਮਿਤੀ04.6.25 ਨੂੰ ਮੁਲਾਜ਼ਮ ਏਕਤਾ ਸੰਘਰਸ਼ ਕਮੇਟੀ ਜ਼ਿਲ੍ਹਾ ਫ਼ਾਜ਼ਿਲਕਾ ਦੇ ਵਿਵੇਕਾਨੰਦ ਪਾਰਕ ਵਿਖੇ ਸਮੂਹ ਅਧਿਆਪਕ ਜਥੇਬੰਦੀਆਂ ਦੀ ਇੱਕ ਹੰਗਾਮੀ ਮੀਟਿੰਗ ਕੀਤੀ ਗਈ ਜਿਸ ਵਿੱਚ ਮਾਸਟਰ ਕੇਡਰ ਯੂਨੀਅਨ, ਬੀਐਡ ਫਰੰਟ ਯੂਨੀਅਨ, ਈਟੀਟੀ ਅਧਿਆਪਕ ਯੂਨੀਅਨ , ਈਟੀਟੀ ਟੀਚਰ ਯੂਨੀਅਨ ,ਐਲੀਮੈਂਟਰੀ ਟੀਚਰਜ਼ ਯੂਨੀਅਨ, 3704 ਅਧਿਆਪਕ ਯੂਨੀਅਨ, ਜੀਟੀਯੂ ਅਧਿਆਪਕ ਜਥੇਬੰਦੀ,ਈਟੀਟੀ ਟੈਟ ਪਾਸ ਯੂਨੀਅਨ, 6505 ਅਧਿਆਪਕ ਯੂਨੀਅਨ,ਜੀਟੀਯੂ ਵਿਗਿਆਨਿਕ ਦੇ ਆਗੂਆਂ ਵੱਲੋਂ ਸ਼ਮੂਲੀਅਤ ਕੀਤੀ ਗਈ ਸਮੂਹ ਅਧਿਆਪਕ ਆਗੂਆਂ ਵੱਲੋਂ ਇਸ ਏਕੇ ਵਾਲੇ ਸੰਘਰਸ਼ ਵਿੱਚ ਵੱਧ ਚੜ ਕੇ ਸਰਕਾਰ ਵਿਰੁੱਧ ਹੀ ਹਿੱਸਾ ਲੈਣ ਦੇ ਉੱਤੇ ਸਹਿਮਤੀ ਜਤਾਈ ਗਈ ਅਤੇ ਭਵਿੱਖ ਵਿੱਚ ਇਸੇ ਤਰ੍ਹਾਂ ਏਕੇ ਨਾਲ ਲੜਨ ਲਈ ਪ੍ਰਾਣ ਲਿਆ ਗਿਆ ਆਗੂਆਂ ਵੱਲੋਂ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਕਿ ਹੁਣ ਲਾਰਿਆਂ ਨਾਲ ਨਹੀਂ ਸਰਨਾ ਜੇ ਮੁਲਾਜ਼ਮ ਤੁਹਾਡੀ ਸਰਕਾਰ ਲਿਆ ਸਕਦੇ ਹਨ ਤਾਂ ਤੁਹਾਡੀ ਸਰਕਾਰ ਦਾ ਅੰਤ ਵੀ ਮੁਲਾਜ਼ਮ ਹੀ ਕਰਨਗੇ ਆਗੂਆਂ ਵੱਲੋਂ ਵੋਟਾਂ ਸਮੇਂ ਦਿੱਤੇ ਜਾਂਦੇ ਲਾਰਿਆਂ ਨੂੰ ਦਰਕਿਨਾਰ ਕਰਦੇ ਹੋਏ ਸਰਕਾਰ ਨੂੰ ਪੁਰਾਣੀ ਪੈਨਸ਼ਨ ਬਹਾਲ ਕਰਨ ਦੇ ਲਈ 1972 ਪੁਰਾਣੀ ਪੈਨਸ਼ਨ ਦੇ ਨਿਯਮਾ ਤਹਿਤ ਐਸਓਪੀ ਸਾਹਿਤ ਨੋਟੀਫਿਕੇਸ਼ਨ ਜਾਰੀ ਕਰਕੇ ਜੀਪੀਐਫ ਖਾਤੇ ਖੋਲਣ ਦੇ ਲਈ ਚੇਤਾਵਨੀ ਦਿੱਤੀ ਜੇ ਸਰਕਾਰ ਨੇ ਕੀਤਾ ਵਾਅਦਾ ਪੂਰਾ ਨਾ ਕੀਤਾ ਤਾਂ ਸਰਕਾਰ ਨੂੰ ਇਸ ਦੇ ਨਤੀਜੇ ਲੁਧਿਆਣਾ ਜਿਮਣੀ ਚੋਣਾਂ ਵਿੱਚ ਅਤੇ ਆਉਣ ਵਾਲੀਆਂ 27 ਦੇ ਇਲੈਕਸ਼ਨ ਵਿੱਚ ਭੁਗਤਣਾ ਪਏਗਾ ਇੱਥੇ ਆਗੂਆਂ ਵੱਲੋਂ ਏਕੇ ਨੂੰ ਮਜਬੂਤ ਕਰਨ ਦੇ ਲਈ ਅਤੇ ਹੋਰ ਬਾਹਰ ਰਹਿੰਦੀਆਂ ਜਥੇਬੰਦੀਆਂ ਨੂੰ ਏਕੇ ਦੇ ਰਾਹ ਤੇ ਚੱਲਣ ਦੇ ਲਈ ਸੰਦੇਸ਼ ਦਿੱਤਾ ਅਤੇ ਲੁਧਿਆਣੇ ਹੋਣ ਵਾਲੇ ਝੰਡਾ ਮਾਰਚ ਵਿੱਚ ਸਰਕਾਰ ਵੱਲੋਂ ਮੁਲਾਜ਼ਮਾਂ ਵਿਰੁੱਧ ਚਿਹਰੇ ਨੂੰ ਲੋਕਾਂ ਸਾਹਮਣੇ ਪਰਦਾਫਾਸ਼ ਕਰਨ ਦੀ ਦੀ ਚੇਤਾਵਨੀ ਦਿੱਤੀ

Scroll to Top