
ਮਨਿਸਟਰੀਅਲ ਸਟਾਫ ਯੂਨੀਅਨ ਸਿੱਖਿਆ ਵਿਭਾਗ ਦੀ ਸੂਬਾ ਪੱਧਰੀ ਮੀਟਿੰਗ ਅੱਜ-
ਯੂਨੀਅਨ ਨੂੰ ਸੇਵਾਵਾਂ ਦੇਣ ਵਾਲੀਆਂ ਸ਼ਖਸ਼ੀਅਤਾ ਦਾ ਕੀਤਾ ਜਾਵੇਗਾ ਸਨਮਾਨ : ਗੁਰਪ੍ਰੀਤ ਖੱਟੜਾ
ਮਨਿਸਟਰੀਅਲ ਸਟਾਫ ਯੂਨੀਅਨ ਸਿੱਖਿਆ ਵਿਭਾਗ ਦੀ ਸੂਬਾ ਪੱਧਰੀ ਮੀਟਿੰਗ ਅੱਜ ਮਿਤੀ 07 ਜੂਨ ਨੂੰ ਖਾਲਸਾ ਸਕੂਲ ਨਕਦੋਰ ਰੋਡ ਜਲੰਧਰ ਵਿਖੇ ਸਰਬਜੀਤ ਸਿੰਘ ਡਿਗਰਾ ਸੂਬਾ ਪ੍ਰਧਾਨ ਅਤੇ ਗੁਰਪ੍ਰੀਤ ਸਿੰਘ ਖੱਟੜਾ ਸੂਬਾ ਜਰਨਲ ਸਕੱਤਰ ਦੀ ਅਗਵਾਈ ਵਿੱਚ ਕੀਤੀ ਜਾਵੇਗੀ।ਇਹ ਜਾਣਕਾਰੀ ਦਿੰਦਿਆ ਅਮਨਇੰਦਰ ਸਿੰਘ ਸੂਬਾ ਪ੍ਰੈੱਸ ਸੱਕਤਰ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਯੂਨੀਅਨ ਵੱਲੋਂ ਹੁਣ ਤੱਕ ਕੀਤੇ ਕੰਮਾਂ ਦਾ ਲੇਖਾ ਜੋਖਾ ਕੀਤਾ ਜਾਵੇਗਾ ਅਤੇ ਯੂਨੀਅਨ ਵੱਲੋਂ ਭਵਿੱਖ ਵਿੱਚ ਹੋਣ ਵਾਲੀਆਂ ਅਗਲੀਆਂ ਰਣਨੀਤੀਆ ਦਾ ਖਰੜਾ ਤਿਆਰ ਕੀਤਾ ਜਾਵੇਗਾ।
ਉਹਨਾਂ ਦੱਸਿਆ ਕਿ ਇਸ ਮੌਕੇ ਯੂਨੀਅਨ ਵਿੱਚ ਵੱਖੋ ਵੱਖਰੇ ਸਮੇਂ ਤੇ ਸੇਵਾ ਨਿਭਾ ਕੇ ਗਏ ਯੂਨੀਅਨ ਦੇ ਸੂਬਾ ਪ੍ਰਧਾਨ ਅਤੇ ਸੂਬਾ ਜਰਨਲ ਸਕੱਤਰ ਅਤੇ ਹੋਰ ਸਖਸ਼ੀਅਤਾ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ।ਉਹਨਾਂ ਦੱਸਿਆ ਕਿ ਯੂਨੀਅਨ ਵੱਲੋਂ ਪਿਛਲੇ ਦਿਨੀ ਕੀਤੀਆਂ ਗਈਆਂ ਉੱਚ ਅਧਿਕਾਰੀਆਂ ਨਾਲ ਮੀਟਿੰਗਾਂ ਸਦਕੇ ਹੀ ਸਾਥੀਆਂ ਦੇ ਰੁਕੇ ਹੋਏ ਕੰਮ ਹੋਏ ਹਨ ਅਤੇ ਵਿਭਾਗ ਦੁਆਰਾ ਸੁਪਰਡੰਟਾ ਦੇ ਕੇਸ ਵੀ ਮੰਗ ਲਏ ਗਏ ਹਨ ਜਿਹਨਾਂ ਦੀਆਂ ਤਰੱਕੀਆਂ ਜਲਦ ਹੀ ਹੋ ਜਾਣਗੀਆਂ ।
ਉਹਨਾਂ ਕਿਹਾ ਕਿ ਕੰਮ ਨਾ ਹੋਣ ਦੀ ਸੂਰਤ ਵਿੱਚ ਲੁਧਿਆਣਾ ਵਿਖੇ ਹੋ ਰਹੀਆਂ ਜ਼ਿਮਨੀ ਚੋਣਾਂ ਵਿੱਚ ਸੰਘਰਸ਼ ਕਰਨ ਲਈ ਯੂਨੀਅਨ ਵੱਲੋਂ ਰੂਪ ਰੇਖਾ ਤਿਆਰ ਕੀਤੀ ਜਾਵੇਗੀ।