*ਪਿੰਡ ਝੂਰੜ ਖੇੜਾ ਦੀ ਪੰਚਾਇਤ ਵੱਲੋਂ ਪਿੰਡ ਦੇ ਪ੍ਰਾਇਮਰੀ ਸਕੂਲ ਨੂੰ ਏ. ਸੀ. ਅਤੇ 50 ਕੁਰਸੀਆਂ ਦਾਨ

*ਪਿੰਡ ਝੂਰੜ ਖੇੜਾ ਦੀ ਪੰਚਾਇਤ ਵੱਲੋਂ ਪਿੰਡ ਦੇ ਪ੍ਰਾਇਮਰੀ ਸਕੂਲ ਨੂੰ ਏ. ਸੀ. ਅਤੇ 50 ਕੁਰਸੀਆਂ ਦਾਨ*ਅਬੋਹਰ ( ) 20 ਜੁਲਾਈ ਪਿੰਡ ਝੂਰੜ ਖੇੜਾ ਦੀ ਸਮੁੱਚੀ ਪੰਚਾਇਤ ਅਤੇ ਪਿੰਡ ਦੇ ਪਤਵੰਤੇ ਅਤੇ ਦਾਨੀ ਸੱਜਣਾਂ ਵੱਲੋਂ ਇਸੇ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਸਕੂਲ ਮੁਖੀ ਸ਼੍ਰੀ ਅਭਿਸ਼ੇਕ ਕਟਾਰਿਆ ਦੀ ਵਧੀਆ ਕਾਰਗੁਜ਼ਾਰੀ ਅਤੇ ਸਕੂਲ ਦੇ ਬੱਚਿਆਂ ਅਤੇ ਇਮਾਰਤ ਵਿੱਚ ਹੋ ਰਹੀ ਤਰੱਕੀ ਤੋਂ ਖੁਸ਼ ਹੋ ਕੇ ਇੱਕ ਏ. ਸੀ. ਅਤੇ ਨਵੇਂ ਬਣੇ ਮੀਟਿੰਗ ਹਾਲ ਲਈ 50 ਕੁਰਸੀਆਂ ਦਾਨ ਵੱਜੋਂ ਭੇਂਟ ਕੀਤੀਆਂ। ਪਿੰਡ ਝੂਰੜ ਖੇੜਾ ਦੇ ਮੌਜੂਦਾ ਸਰਪੰਚ ਸ. ਜੱਜ ਸਿੰਘ ਨੇ ਕਿਹਾ ਕਿ ਪਿੰਡ ਦਾ ਪ੍ਰਾਇਮਰੀ ਸਕੂਲ ਜਦੋਂ ਤੋਂ ਨਵੇਂ ਸੈਂਟਰ ਹੈੱਡ ਟੀਚਰ ਸ਼੍ਰੀ ਅਭਿਸ਼ੇਕ ਕਟਾਰਿਆ ਜੀ ਨੇ ਸੰਭਾਲਿਆ ਹੈ, ਸਕੂਲ ਦੀ ਤਰੱਕੀ ਵਿੱਚ ਦਿਨ ਦੁਗਣੀ ਅਤੇ ਰਾਤ ਚੌਗੁਣੀ ਵਾਧਾ ਹੋਇਆ ਹੈ। ਉਹਨਾਂ ਕਿਹਾ ਕਿ ਸਕੂਲ ਵਿੱਚ ਬੱਚਿਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਜੋਕਿ ਇਸ ਸਾਲ ਤੱਕ ਵੀ ਬਰਕਰਾਰ ਹੈ ਅਤੇ ਇਮਾਰਤ ਦਾ ਸੁੰਦਰੀਕਰਨ ਹੋਣ ਨਾਲ ਬੱਚੇ ਮੱਲੋਮੱਲੀ ਸਕੂਲ ਪੜ੍ਹਣ ਲਈ ਦੌੜੇ ਆਉਂਦੇ ਹਨ। ਇਸ ਲਈ ਪੂਰੇ ਪਿੰਡ ਦੀ ਪੰਚਾਇਤ ਨੇ ਇਸ ਗੱਲ ਤੋਂ ਖੁਸ਼ ਹੋ ਕੇ ਇਹ ਸਮਾਨ ਸਕੂਲ ਨੂੰ ਭੇਂਟ ਕੀਤਾ ਹੈ। ਇਸ ਮੌਕੇ ਪਿੰਡ ਦੇ ਸਰਪੰਚ ਸ. ਜੱਜ ਸਿੰਘ ਤੋਂ ਇਲਾਵਾ ਪੰਚਾਇਤ ਮੈਂਬਰ ਸ. ਬਚਿੱਤਰ ਸਿੰਘ, ਜੰਡ ਸਿੰਘ, ਕੁਲਜੀਤ ਸਿੰਘ, ਵੀਰੂ ਰਾਮ, ਬਲਦੇਵ ਸਿੰਘ, ਬਲਵਿੰਦਰ ਕੌਰ, ਮਨਪ੍ਰੀਤ ਕੌਰ, ਵੀਰਪਾਲ ਕੌਰ, ਸੁਖਦੀਪ ਕੌਰ ਅਤੇ ਸਕੂਲ ਦੇ ਮੁਖੀ ਸ਼੍ਰੀ ਅਭਿਸ਼ੇਕ ਤੋਂ ਇਲਾਵਾ ਸਕੂਲ ਦਾ ਸਟਾਫ਼ ਸ਼੍ਰੀ ਰਵਿੰਦਰ, ਸੰਦੀਪ ਕੁਮਾਰ, ਸਾਹਿਬ ਸਿੰਘ, ਗੌਤਮ, ਸ਼ਿਲਪਾ ਤਿੰਨਾ, ਗਗਨਦੀਪ ਕੌਰ ਆਦਿ ਹਾਜ਼ਰ ਸਨ।

Scroll to Top