ਏਕ ਪੇੜ ਮਾਂ ਕੇ ਨਾਮ’ ਮੁਹਿੰਮ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਹਿੰਮਤਪੁਰਾ ਤੋਂ ਬੂਟੇ ਲਾਉਣ ਦਾ ਆਗਾਜ਼

ਏਕ ਪੇੜ ਮਾਂ ਕੇ ਨਾਮ’ ਮੁਹਿੰਮ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਹਿੰਮਤਪੁਰਾ ਤੋਂ ਬੂਟੇ ਲਾਉਣ ਦਾ ਆਗਾਜ਼ਪੌਦੇ ਨੇ ਸਾਡੇ ਸੱਚੇ ਮਿੱਤਰ ਹਰ ਇਨਸਾਨ ਵੱਧ ਤੋਂ ਵੱਧ ਪੌਦੇ ਲਗਾ ਕੇ ਉਹਨਾਂ ਨੂੰ ਪਾਲੇ -ਅਮਿਤ ਬੱਤਰਾ ਸਰਕਾਰੀ ਪ੍ਰਾਇਮਰੀ ਸਮਾਰਟ ਸੈਂਟਰ ਸਕੂਲ ਹਿੰਮਤਪੁਰਾ ਬਲਾਕ ਅਬੋਹਰ–1 ਜ਼ਿਲ੍ਹਾ ਫ਼ਾਜ਼ਿਲਕਾ ਦੇ ਈਟੀਟੀ ਅਧਿਆਪਕ ਸ਼੍ਰੀ ਅਮਿਤ ਕੁਮਾਰ ਨੇ ਆਪਣੇ ਪਿਤਰੀ ਸਕੂਲ ਤੋਂ ‘ਏਕ ਪੇੜ ਮਾਂ ਕੇ ਨਾਮ’ ਮੁਹਿੰਮ ਤਹਿਤ ਹਿੰਮਤਪੁਰਾ ਪਿੰਡ ਦੇ ਪ੍ਰਾਇਮਰੀ ਅਤੇ ਹਾਈ ਸਕੂਲ ਦੇ ਮੁਖੀਆਂ, ਸਟਾਫ਼ ਅਤੇ ਵਿਦਿਆਰਥੀਆਂ ਨਾਲ ਮਿਲ ਕੇ ਸਕੂਲ ਵਿੱਚ ਬੂਟੇ ਲਗਾ ਕੇ ਇਸ ਮੁਹਿੰਮ ਦਾ ਰਸਮੀ ਤੌਰ ’ਤੇ ਆਗਾਜ਼ ਕੀਤਾ। ਸ਼੍ਰੀ ਅਮਿਤ ਕੁਮਾਰ ਨੇ ਦੱਸਿਆ ਕਿ ਇਸ ਸਾਲ ਉਹਨਾਂ ਦੁਆਰਾ ਜ਼ਿਲ੍ਹਾ ਫ਼ਾਜ਼ਿਲਕਾ ਦੇ ਵੱਖ–ਵੱਖ ਸਰਕਾਰੀ ਸਕੂਲਾਂ ਵਿੱਚ 2121 ਬੂਟੇ ਲਗਾਏ ਜਾਣਗੇ ਜਿਸ ਦਾ ਆਗਾਜ਼ ਉਹਨਾਂ ਆਪਣੇ ਪਿਤਰੀ ਸਕੂਲ ਤੋਂ ਕੀਤਾ। ਉਹਨਾਂ ਕਿਹਾ ਕਿ ਉਹ ਆਪਣੀ ਨਿਜੀ ਕਾਰ ਵਿੱਚ ਨਰਸਰੀ ਤੋਂ ਲਿਆ ਕੇ ਬੂਟੇ, ਖਾਦ ਅਤੇ ਬਾਕੀ ਸਾਜ਼ੋ–ਸਮਾਨ ਨਾਲ ਹੀ ਰੱਖਦੇ ਹਨ। ਉਹਨਾਂ ਨੂੰ ਜਿੱਥੇ ਵੀ ਜਗ੍ਹਾ ਮਿਲਦੀ ਹੈ ਜਾਂ ਉਹ ਆਪਣੇ ਰੁਟੀਨ ਅਨੁਸਾਰ ਜਿਹੜਾ ਵੀ ਸਕੂਲ ਵਿਜ਼ਿਟ ਕਰਦੇ ਹਨ, ਉੱਥੇ ਸਬੰਧਤ ਸਕੂਲ ਦੇ ਮੁਖੀ ਅਤੇ ਵਿਦਿਆਰਥੀਆਂ ਦੀ ਸਹਾਇਤਾ ਨਾਲ ਬੂਟੇ ਲਗਾ ਦਿੰਦੇ ਹਨ। ਇਸ ਬਾਬਤ ਉਹਨਾਂ ਦੇ ਪਿਤਰੀ ਸਕੂਲ ਦੇ ਮੁੱਖੀ ਸ਼੍ਰੀ ਅਭਿਜੀਤ ਵਧਵਾ ਅਤੇ ਹਾਈ ਸਕੂਲ ਦੇ ਮੁਖੀ ਸ. ਗਗਨਦੀਪ ਸਿੰਘ ਦੁਆਰਾ ਪ੍ਰਸ਼ੰਸਾ ਕੀਤੀ ਗਈ ਅਤੇ ਵਾਤਾਵਰਨ ਨੂੰ ਹਰਿਆ–ਭਰਿਆ ਬਣਾਉਣ ਲਈ ਇਸ ਉਪਰਾਲੇ ਨੂੰ ਆਉਣ ਵਾਲੇ ਸਮੇਂ ਵਿੱਚ ਇੱਕ ਮੀਲ–ਪੱਥਰ ਸਾਬਿਤ ਹੋਣ ਦੀ ਗੱਲ ਵੀ ਕਹੀ। ਅਮਿਤ ਬੱਤਰਾ ਦਾ ਕਹਿਣਾ ਸੀ ਕੀ ਗਲੋਬਲ ਵਾਰਮਿੰਗ ਨੂੰ ਘੱਟ ਕਰਨ ਲਈ ਅਤੇ ਧਰਤੀ ਨੂੰ ਹਰਿਆ ਭਰਿਆ ਬਣਾਉਣ ਲਈ ਸਭ ਨੂੰ ਵੱਧ ਤੋਂ ਵੱਧ ਪੌਦੇ ਲਗਾਉਣੇ ਅਤੇ ਪਾਲਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਏਕ ਪੇਡ ਮਾਂ ਕੇ ਨਾਮ ਮੁਹਿੰਮ ਦਾ ਹਿੱਸਾ ਬਣਨ ਚਾਹੀਦਾ ਹੈ ਅਤੇ ਵੱਧ ਤੋਂ ਵੱਧ ਪੌਦੇ ਲਗਾਉਣੇ ਅਤੇ ਪਾਲਣੇ ਚਾਹੀਦੇ ਹਨ।*ਅਮਿਤ ਕੁਮਾਰ*ਈਟੀਟੀਸਪਸ ਹਿੰਮਤਪੁਰਾ

Scroll to Top