ਮੁਹਾਲੀ (20 ਅਗਸਤ) ਡਿਪਟੀ ਡੀਈਓ ਸੈਕੰਡਰੀ ਵੱਲੋਂ ਮੈਰੀਟੋਰੀਅਸ ਸਕੂਲ ਦਾ ਦੌਰਾ**ਬੱਚਿਆਂ ਨਾਲ਼ ਖਾਣਾ ਖਾ ਕੇ ਜਾਂਚਿਆ ਖਾਣੇ ਦਾ ਪੱਧਰ*

*ਡਿਪਟੀ ਡੀਈਓ ਸੈਕੰਡਰੀ ਵੱਲੋਂ ਮੈਰੀਟੋਰੀਅਸ ਸਕੂਲ ਦਾ ਦੌਰਾ**ਬੱਚਿਆਂ ਨਾਲ਼ ਖਾਣਾ ਖਾ ਕੇ ਜਾਂਚਿਆ ਖਾਣੇ ਦਾ ਪੱਧਰ* ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਪੰਜਾਬ ਸ਼੍ਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਸੈਕੰਡਰੀ ਵੱਲੋਂ ਲਗਾਤਾਰ ਸਕੂਲਾਂ ਵਿੱਚ ਦੌਰਾ ਕੀਤਾ ਜਾ ਰਿਹਾ ਹੈ। ਇਸੇ ਕੜੀ ਤਹਿਤ ਅੱਜ ਇੱਥੇ ਮੈਰੀਟੋਰੀਅਸ ਸਕੂਲ ਵਿੱਚ ਡਿਪਟੀ ਡੀਈਓ ਸੈਕੰਡਰੀ ਅੰਗਰੇਜ਼ ਸਿੰਘ ਵੱਲੋਂ ਦੌਰਾ ਕੀਤਾ ਅਤੇ ਪੜ੍ਹਾਈ ਅਤੇ ਹੋਰਨਾਂ ਸਹੂਲਤਾਂ ਦੀ ਜਾਂਚ ਪੜਤਾਲ ਕੀਤੀ ਅਤੇ ਬੱਚਿਆਂ ਨਾਲ਼ ਬੈਠ ਕੇ ਖਾਣਾ ਖਾਧਾ। ਇਸ ਮੌਕੇ ਉਨ੍ਹਾਂ ਬੱਚਿਆਂ ਨੂੰ ਮਿਲ ਰਹੇ ਭੋਜਨ ਬਾਰੇ ਬੱਚਿਆਂ ਨਾਲ ਗੱਲਬਾਤ ਕੀਤੀ,ਇਸ ਮੌਕੇ ਜਾਣਕਾਰੀ ਦਿੰਦਿਆਂ ਸਕੂਲ ਪ੍ਰਿੰਸੀਪਲ ਰਿਤੂ ਸ਼ਰਮਾਂ ਨੇ ਦੱਸਿਆ ਕਿ ਸਕੂਲ ਵਿੱਚ ਲੱਗਭੱਗ 950 ਬੱਚਿਆਂ ਦੀ ਰਿਹਾਇਸ਼ ਅਤੇ ਖਾਣੇ ਦਾ ਪ੍ਰਬੰਧ ਕੀਤਾ ਜਾਂਦਾ ਹੈ। ਸਾਰੇ ਬੱਚੇ ਸਰਕਾਰ ਵੱਲੋਂ ਮਿਲ ਰਹੀਆਂ ਸਹੂਲਤਾਂ ਤੋਂ ਸੰਤੁਸ਼ਟ ਹਨ।

Scroll to Top