ਬਲਾਕ ਖੰਨਾ-2 ਦੇ ਵਿਁਦਿਅਕ ਮੁਕਾਬਲੇ ਪ੍ਰਾਇਮਰੀ ਸਮਾਰਟ ਸਕੂਲ ਘੁੰਗਰਾਲੀ ਰਾਜਪੂਤਾਂ ਵਿੱਚ ਸਫਲਤਾਪੂਰਵਕ ਸੰਪੰਨ

ਬਲਾਕ ਖੰਨਾ-2 ਦੇ ਵਿਁਦਿਅਕ ਮੁਕਾਬਲੇ ਪ੍ਰਾਇਮਰੀ ਸਮਾਰਟ ਸਕੂਲ ਘੁੰਗਰਾਲੀ ਰਾਜਪੂਤਾਂ ਵਿੱਚ ਸਫਲਤਾਪੂਰਵਕ ਸੰਪੰਨ


ਅੱਜ ਮਿਤੀ 22 ਅਗਸਤ 2025 ਨੂੰ ਬਲਾਕ ਖੰਨਾ-2 ਦੇ ਬਲਾਕ ਪੱਧਰੀ ਵਿੱਦਿਅਕ ਮੁਕਾਬਲੇ 2025 26 ਸੈਂਟਰ ਸਕੂਲ ਘੁੰਗਰਾਲੀ ਰਾਜਪੂਤਾਂ ਵਿਖੇ ਕਰਵਾਏ ਗਏ। ਇਹ ਬਲਾਕ ਪੱਧਰੀ ਮੁਕਾਬਲਿਆਂ ਵਿੱਚ ਸੈਂਟਰ ਪੱਧਰ ਤੋਂ ਜੇਤੂ ਰਹੇ ਵਿਦਿਆਰਥੀਆਂ ਨੇ ਭਾਗ ਲਿਆ। ਇਹਨਾਂ ਮੁਕਾਬਲਿਆਂ ਵਿੱਚ ਤਿੰਨੇ ਭਾਸ਼ਾਵਾਂ ਪੰਜਾਬੀ, ਅੰਗਰੇਜ਼ੀ ,ਹਿੰਦੀ ਦੇ ਭਾਸ਼ਣ ਮੁਕਾਬਲੇ, ਪਹਾੜੇ ,ਸੁੰਦਰ ਲਿਖਾਈ,ਡਰਾਇੰਗ ਅਤੇ ਪੇਂਟਿੰਗ, ਕੁਇਜ਼ ਮੁਕਾਬਲਾ ਸ਼ਾਮਿਲ ਸੀ। ਇਹ ਵਿੱਦਿਅਕ ਮੁਕਾਬਲੇ ਸ੍ਰੀਮਤੀ ਰਵਿੰਦਰ ਕੌਰ ਜ਼ਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ ਅਤੇ ਸ੍ਰੀ ਮਨੋਜ ਕੁਮਾਰ ਉੱਪ ਜਿਲਾ ਸਿੱਖਿਆ ਅਫ਼ਸਰ

ਐਲੀਮੈਂਟਰੀ ਲੁਧਿਆਣਾ ਜੀ ਦੀ ਅਗਵਾਈ ਹੇਠ ਕਰਵਾਏ ਗਏ। ਇਹਨਾਂ ਮੁਕਾਬਲਿਆਂ ਦੀ ਰਸਮੀ ਸ਼ੁਰੂਆਤ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਖੰਨਾ-2 ਸ.ਰਣਜੋਧ ਸਿੰਘ ਖੰਗੂੜਾ ਜੀ ਵੱਲੋਂ ਰੀਬਨ ਕੱਟ ਕੇ ਅਤੇ ਹਵਾ ਵਿੱਚ ਗੁਬਾਰੇ ਛੱਡ ਕੇ ਕੀਤੀ ਗਈ। ਇਹਨਾਂ ਦੇ ਨਾਲ ਵਿਸ਼ੇਸ਼ ਤੌਰ ਤੇ ਇੰਦਰਜੀਤ ਸਿੰਗਲਾ ਸੀ.ਐਁਚ.ਟੀ/ ਬਲਾਕ ਨੋਡਲ ਅਫ਼ਸਰ ਬਾਹੋਮਾਜਰਾ, ਸ੍ਰੀਮਤੀ ਲਖਵਿੰਦਰ ਕੌਰ ਸੀ.ਐੱਚ.ਟੀ. ਭਾਦਲਾ, ਸ਼੍ਰੀਮਤੀ ਅਮਰਜੀਤ ਕੌਰ ਸੀ.ਐੱਚ.ਟੀ.ਖੰਨਾ-2,
ਸ਼੍ਰੀ ਭੁਪਿੰਦਰ ਤ੍ਰਵੇਦੀ ਸੀ.ਐੱਚ.ਟੀ. ਸੈਂਟਰ ਗੋਹ ਅਤੇ ਸ. ਨਰਿੰਦਰ ਸਿੰਘ ਸੀ.ਐੱਚ.ਟੀ. ਸੈਂਟਰ ਪੂਰਬਾ ਬੀਐਮਟੀ ਸ ਰੁਪਿੰਦਰ ਸਿੰਘ ਅਤੇ ਸ਼੍ਰੀ ਕੁਲਵਿੰਦਰ ਭਾਟੀਆ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਬਲਾਕ ਪੱਧਰੀ ਇਨਾਂ ਸਾਰੇ ਮੁਕਾਬਲਿਆਂ ਦਾ ਪ੍ਰਬੰਧ ਸੀ.ਐੱਚ.ਟੀ ਮੈਡਮ ਗਲੈਕਸੀ ਸੋਫ਼ਤ ਸੈਂਟਰ ਹੈੱਡ ਟੀਚਰ ਘੁੰਗਰਾਲੀ ਰਾਜਪੂਤਾਂ ਵੱਲੋਂ ਕੀਤਾ ਗਿਆ। ਵੱਖ-ਵੱਖ ਮੁਕਾਬਲਿਆਂ ਵਿੱਚ ਜੇਤੂ ਰਹੇ ਵਿਦਿਆਰਥੀਆਂ ਨੂੰ ਗ੍ਰਾਮ ਪੰਚਾਇਤ ਘੁੰਗਰਾਲੀ ਰਾਜਪੂਤਾਂ ਦੇ ਸਰਪੰਚ ਸ. ਅੰਮ੍ਰਿਤਪਾਲ ਸਿੰਘ ਜੀ ਅਤੇ ਉਨਾ ਦੀ ਸਮੁੱਚੀ ਟੀਮ ਅਤੇ ਸਮੂਹ ਸੈਂਟਰਾਂ ਦੇ ਸੀ.ਐੱਚ.ਟੀਜ ਵੱਲੋਂ ਵਿਦਿਆਰਥੀਆਂ ਨੂੰ ਮੈਡਲ,ਸਰਟੀਫਿਕੇਟ, ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਘੁੰਗਰਾਲੀ ਰਾਜਪੂਤਾਂ ਦੇ ਸਮੂਹ ਸਟਾਫ ਵੱਲੋਂ ਮੌਕੇ ਤੇ ਪਹੁੰਚੇ ਸਮੂਹ ਸੀ.ਐੱਚ.ਟੀਜ ਅਤੇ ਗ੍ਰਾਮ ਪੰਚਾਇਤ ਘੁੰਗਰਾਲੀ ਰਾਜਪੂਤਾਂ ਦਾ ਵਿਸ਼ੇਸ਼ ਸਨਮਾਨ ਅਤੇ ਧੰਨਵਾਦ ਕੀਤਾ ਗਿਆ। ਇਹਨਾਂ ਵਿੱਦਿਅਕ ਮੁਕਾਬਲਿਆਂ ਵਿੱਚ ਆਮ ਗਿਆਨ ਮੁਕਾਬਲੇ ਵਿੱਚ ਸੈਂਟਰ ਘੁੰਗਰਾਲੀ ਰਾਜਪੂਤਾਂ ਨੇ ਪਹਿਲਾ, ਬਾਹੋਮਾਜਰਾ ਨੇ ਦੂਜਾ ਅਤੇ ਸੈਂਟਰ ਭਾਦਲਾ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਪੰਜਾਬੀ ਦੇ ਭਾਸ਼ਣ ਮੁਕਾਬਲੇ ਵਿੱਚ ਘੁੰਗਰਾਲੀ ਰਾਜਪੂਤਾਂ ਸੈਂਟਰ ਨੇ ਪਹਿਲਾ, ਖੰਨਾ-2 ਸੈਂਟਰ ਨੇ ਦੂਜਾ ਅਤੇ ਭਾਦਲਾ ਸੈਂਟਰ ਨੇ ਤੀਜਾ ਸਥਾਨ ਹਾਸਲ ਕੀਤਾ। ਹਿੰਦੀ ਦੇ ਭਾਸ਼ਣ ਮੁਕਾਬਲੇ ਵਿੱਚ ਗੋਹ ਸੈਂਟਰ ਨੇ ਪਹਿਲਾ ਘੁੰਗਰਾਲੀ ਰਾਜਪੂਤਾਂ ਨੇ ਦੂਜਾ
ਅਤੇ ਭਾਦਲਾ ਸੈਂਟਰ ਨੇ ਤੀਜਾ ਸਥਾਨ ਹਾਸਿਲ ਕੀਤਾ। ਅੰਗਰੇਜ਼ੀ ਭਾਸ਼ਾ ਦੇ ਭਾਸ਼ਣ ਮੁਕਾਬਲੇ ਵਿੱਚ ਸੈਂਟਰ ਘੁੰਗਰਾਲੀ ਨੇ ਪਹਿਲਾ, ਗੋਹ ਸੈਂਟਰ ਨੇ ਦੂਜਾ ਅਤੇ ਬਾਹੋਮਾਜਰਾ ਸੈਂਟਰ ਨੇ ਤੀਜਾ ਸਥਾਨ ਹਾਸਲ ਕੀਤਾ। ਡਰਾਇੰਗ ਅਤੇ ਪੇਂਟਿੰਗ ਮੁਕਾਬਲੇ ਵਿੱਚ ਸੈਂਟਰ ਘੰਗਰਾਲੀ ਨੇ ਪਹਿਲਾ, ਸੈਂਟਰ ਪੂਰਬਾ ਨੇ ਦੂਜਾ,ਸੈਂਟਰ ਗੋਹ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਪੰਜਾਬੀ ਦੀ ਸੁੰਦਰ ਲਿਖਾਈ ਮੁਕਾਬਲੇ ਵਿੱਚ ਗੋਹ ਸੈਂਟਰ ਨੇ ਪਹਿਲਾ, ਘੁੰਗਰਾਲੀ ਰਾਜਪੂਤਾਂ ਸੈਂਟਰ ਨੇ ਦੂਜਾ ਅਤੇ ਭਾਦਲਾ ਸੈਂਟਰ ਨੇ ਤੀਜਾ ਸਥਾਨ ਹਾਸਿਲ ਕੀਤਾ। ਪਹਾੜਿਆਂ ਦੇ ਮੁਕਾਬਲਿਆਂ ਵਿੱਚ ਲੈਵਲ ਵਨ ਵਿੱਚ ਸੈਂਟਰ
ਭਾਦਲਾਂ ਨੇ ਪਹਿਲਾ,ਸੈਂਟਰ ਘੁੰਗਰਾਲੀ ਰਾਜਪੂਤਾਂ ਨੇ ਦੂਜਾ,ਸੈਂਟਰ ਖੰਨਾ-2 ਨੇ ਤੀਜਾ ਸਥਾਨ ਹਾਸਿਲ ਕੀਤਾ।
ਇਸੇ ਤਰ੍ਹਾਂ ਲੈਵਲ-2 ਦੇ ਪਹਾੜਿਆਂ ਦੇ ਮੁਕਾਬਲਿਆਂ ਵਿੱਚ ਸੈਂਟਰ ਗੋਹ ਨੇ ਪਹਿਲਾ, ਪੂਰਬਾ ਸੈਂਟਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਪ੍ਰੋਗਰਾਮ ਦੇ ਅੰਤ ਵਿੱਚ ਸੀ.ਐਁਚ.ਟੀ. ਮੈਡਮ ਗਲੈਕਸੀ ਸੋਫ਼ਤ ਨੇ ਵੱਖ-ਵੱਖ ਸਕੂਲਾਂ ਵਿੱਚੋਂ ਆਏ ਅਧਿਆਪਕਾਂ, ਮੁੱਖ ਅਧਿਆਪਕਾਂ ਅਤੇ ਸਮੂਹ ਸੈਂਟਰ ਇੰਚਾਰਜਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਨਾਲ ਹੀ ਉਨਾਂ ਨੇ ਇਸ ਪ੍ਰੋਗਰਾਮ ਨੂੰ ਨੇਪਰੇ ਚਾੜਨ ਵਾਲੇ ਆਪਣੇ ਸਕੂਲ ਦੇ ਸਟੇਟ ਅਵਾਰਡੀ ਅਧਿਆਪਕ ਸ੍ਰੀ ਵਿਕਾਸ ਕਪਿਲਾ,ਸ੍ਰੀਮਤੀ ਬਲਜੀਤ ਕੌਰ,ਸ੍ਰੀਮਤੀ ਜਸਵੀਰ ਕੌਰ,ਸ੍ਰੀਮਤੀ ਜਸਵਿੰਦਰ ਕੌਰ,ਸ.ਸਤਨਾਮ ਸਿੰਘ ਅਤੇ ਸੈਂਟਰ ਦੇ ਵੱਖ-ਵੱਖ ਸਕੂਲਾਂ ਵਿੱਚੋਂ ਆਏ ਅਧਿਆਪਕਾਂ ਸ੍ਰੀ ਪਰਮਿੰਦਰ ਚੌਹਾਨ, ਸ.ਕੁਲਦੀਪ ਸਿੰਘ, ਸ਼੍ਰੀ ਜਤਿੰਦਰ ਕੁਮਾਰ,ਸਟੇਟ ਅਵਾਰਡੀ ਅਧਿਆਪਕ ਸ.ਜਗਰੂਪ ਸਿੰਘ, ਸ਼੍ਰੀਮਤੀ ਸੁਰੇਖਾ ਕੌਸ਼ਲ ,ਸ਼੍ਰੀਮਤੀ ਅਮਨਦੀਪ ਕੌਰ, ਸ਼੍ਰੀਮਤੀ ਰਾਧਾ ਸ਼ਰਮਾ ਦਾ ਤਹਿ ਦਿਲੋਂ ਧੰਨਵਾਦ ਕੀਤਾ।

Scroll to Top