
ਪਿੰਡ ਦੋਨਾ ਨਾਨਕਾ ਦੀ ਪੰਚਾਇਤ ਅਤੇ ਸਹਿਯੋਗੀ ਸੱਜਣਾਂ ਵੱਲੋਂ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਪ੍ਰੀ- ਪ੍ਰਾਇਮਰੀ ਜਮਾਤਾਂ ਲਈ ਦੋ ਏ.ਸੀ. ਭੇਂਟ ਬਲਾਕ ਫਾਜ਼ਿਲਕਾ ਦੋ ਦਾ ਸਰਕਾਰੀ ਪ੍ਰਾਇਮਰੀ ਸਕੂਲ ਦੋਨਾਂ ਨਾਨਕਾ ਦੇ ਸਟਾਫ ਵੱਲੋਂ ਵਿਦਿਆਰਥੀਆਂ ਦੀ ਭਲਾਈ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਇਸ ਲੜੀ ਨੂੰ ਅੱਗੇ ਵਧਾਉਂਦਿਆਂ ਪਿੰਡ ਦੋਨਾ ਨਾਨਕਾ ਦੀ ਸਮੂੰਹ ਪੰਚਾਇਤ, ਪਿੰਡ ਦੇ ਪਤਵੰਤੇ ਅਤੇ ਸਹਿਯੋਗੀ ਸੱਜਣਾਂ ਵੱਲੋਂ ਇਸੇ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਪ੍ਰੀ-ਪ੍ਰਾਇਮਰੀ ਜਮਾਤਾਂ ਲਈ ਦੋ ਏ.ਸੀ. ਭੇਂਟ ਕੀਤੇ।ਇਸ ਵਿੱਚ ਸਕੂਲ ਅਧਿਆਪਕ ਸੁਨੀਲ ਕੁਮਾਰ ਦਾ ਵਿਸ਼ੇਸ਼ ਯੋਗਦਾਨ ਰਿਹਾ। ਉਹਨਾਂ ਵੱਲੋਂ ਸਮਾਜ ਦੇ ਸੁਹਿਰਦ ਲੋਕਾਂ ਨਾਲ ਤਾਲਮੇਲ ਕਰਕੇ ਸਕੂਲ ਲਈ ਇਹ ਏਸੀ ਪ੍ਰਾਪਤ ਕਰਨ ਵਿੱਚ ਵੱਡਾ ਰੋਲ ਨਿਭਾਇਆ। ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਪ੍ਰਮੋਦ ਕੁਮਾਰ ਅਤੇ ਸਕੂਲ ਮੁੱਖੀ ਰਜੀਵ ਚਗਤੀ ਨੇ ਕਿਹਾ ਕਿ ਉਹ ਪੰਚਾਇਤ ਅਤੇ ਦਾਨੀ ਸੱਜਣਾਂ ਦਾ ਧੰਨਵਾਦ ਕਰਦੇ ਹਨ ਜਿਹਨਾਂ ਵੱਲੋਂ ਨਿੱਕੇ ਵਿਦਿਆਰਥੀਆਂ ਦੀ ਭਲਾਈ ਲਈ ਇਹ ਨੇਕ ਕਾਰਜ ਕੀਤਾ ਗਿਆ ਹੈ।ਪਿੰਡ ਦੇ ਸਰਪੰਚ ਅਮਰਜੀਤ ਸਿੰਘ ਦਾ ਕਹਿਣਾ ਹੈ ਕਿ ਸਕੂਲ ਦੇ ਮੁੱਖ ਅਧਿਆਪਕ ਰਾਜੀਵ ਚਗਤੀ ਜੀ ਦੀ ਅਗਵਾਈ ਹੇਠ ਸਕੂਲ ਦਾ ਸਾਰਾ ਸਟਾਫ਼ ਬਹੁਤ ਮਿਹਨਤ ਨਾਲ ਬੱਚਿਆਂ ਦੇ ਸਰਬਪੱਖੀ ਵਿਕਾਸ ਦਾ ਧਿਆਨ ਰੱਖ ਰਹੇ ਹਨ। ਸਟਾਫ਼ ਦੀ ਕਾਰਗੁਜਾਰੀ ਅਤੇ ਪ੍ਰੇਰਨਾ ਸਦਕੇ ਸਕੂਲ ਨੂੰ ਇਹ ਭੇਂਟ ਦਿੱਤੀ ਹੈ। ਇਸ ਮੌਕੇ ਪਿੰਡ ਦੇ ਸਰਪੰਚ ਅਮਰਜੀਤ ਸਿੰਘ ਅਤੇ ਹੋਰ ਪੰਚਾਇਤ ਮੈਂਬਰਾਂ ਅਤੇ ਪਿੰਡ ਵਾਸੀਆਂ ਤੋਂ ਅਲਾਵਾ ਮੁੱਖ ਸ਼੍ਰੀ ਰਾਜੀਵ ਚਗਤੀ ਜੀ, ਅਧਿਆਪਕ ਸੁਖਦੇਵ ਸਿੰਘ, ਸੁਖਵਿੰਦਰ ਸਿੰਘ, ਕਰਨ ਕੁਮਾਰ , ਸੁਨੀਲ ਕੁਮਾਰ , ਮੈਡਮ ਕਮਲੇਸ਼ ਅਤੇ ਪੂਜਾ ਰਾਣੀ ਜੀ ਹਜ਼ਾਰ ਸਨ।