
ਨੰਨ੍ਹੇ ਬੱਚਿਆਂ ਨੇ ਤਹਿਸੀਲ ਪੱਧਰੀ 79ਵੇ ਆਜ਼ਾਦੀ ਦਿਹਾੜੇ ਮੌਕੇ ਅੰਬਰੇਲਾ ਡਾਂਸ ਕਰਕੇ ਸਮੂਹ ਦਰਸ਼ਕ ਕੀਤੇ ਪ੍ਰਭਾਵਿਤ**********************ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਘੁੰਗਰਾਲੀ ਰਾਜਪੂਤਾਂ ਦੇ ਨੰਨ੍ਹੇ-ਮੁੰਨੇ ਬੱਚਿਆਂ ਨੇ 79ਵੇਂ ਆਜ਼ਾਦੀ ਦਿਹਾੜੇ ਮੌਕੇ ਤਹਿਸੀਲ ਪੱਧਰੀ ਪ੍ਰੋਗਰਾਮ ਵਿੱਚ ਪਾਇਲ ਵਿਖੇ ਅੰਬਰੇਲਾ ਡਾਂਸ ਪੇਸ਼ ਕਰਕੇ ਸਮੂਹ ਦਰਸ਼ਕਾਂ ਦੇ ਮਨ ਮੋਹ ਲਿਆ।ਇਹ ਅੰਬਰੇਲਾ ਡਾਂਸ ਉਨ੍ਹਾਂ ਨੂੰ ਸਟੇਟ ਅਵਾਰਡੀ ਅਧਿਆਪਕ ਸ੍ਰੀ ਵਿਕਾਸ ਕਪਿਲਾ ਵੱਲੋਂ ਮੈਡਮ ਜਸਵੀਰ ਕੌਰ ਅਤੇ ਬਲਜੀਤ ਕੌਰ ਦੀ ਸਹਾਇਤਾ ਨਾਲ ਤਿਆਰ ਕਰਵਾਇਆ ਗਿਆ ਸੀ।ਇਨ੍ਹਾਂ ਬੱਚਿਆਂ ਵਿੱਚ ਸੁਖਮਨਪ੍ਰੀਤ

ਕੌਰ,ਸੁਮਨਪ੍ਰੀਤ ਕੌਰ,ਪੂਨਮ ਦੇਵੀ, ਗੁਰਸੇਵਕ ਸਿੰਘ ਮਹਿਮੀ,ਨਵਜੋਤ ਸਿੰਘ,ਸਹਿਜਪ੍ਰੀਤ ਸਿੰਘ, ਸਾਜਨ ਕੁਮਾਰ,ਜਸ਼ਨਪ੍ਰੀਤ ਕੌਰ,ਹਰਨੂਰ ਭੱਟੀ,ਸੁਮਿਤਰਾ ਕੁਮਾਰੀ ,ਅਨੂਰੀਤ ਕੌਰ ,ਅੰਜਲੀ,ਹਰਜੋਤ ਕੌਰ,ਸਾਜਨ ਕੁਮਾਰ,ਸੁਖਪ੍ਰੀਤ ਕੌਰ,ਕੁਲਵੀਰ ਕੌਰਸ਼ਾਮਿਲ ਸਨ। ਇਸ ਮੌਕੇ ਸਤਿਕਾਰਯੋਗ ਉਪ ਮੰਡਲ ਮੈਜਿਸਟਰੇਟ (ਐੱਸ.ਡੀ.ਐੱਮ)ਸ.ਪਰਦੀਪ ਸਿੰਘ ਜੀ ਬੈਂਸ (ਪੀ.ਸੀ.ਐੱਸ) ਅਤੇ ਸਤਿਕਾਰਯੋਗ ਸ.ਮਨਵਿੰਦਰ ਸਿੰਘ ਜੀ ਗਿਆਸਪੁਰਾ ਐੱਮ.ਐੱਲ.ਏ ਹਲਕਾ ਪਾਇਲਨੇ ਇਨ੍ਹਾਂ ਬੱਚਿਆਂ ਅਤੇ ਅਧਿਆਪਕਾਂ ਨੂੰ ਟਰਾਫ਼ੀ,ਸਰਟੀਫ਼ਿਕੇਟ,ਸਟੇਸ਼ਨਰੀ ਅਤੇ ਮਠਿਆਈ ਦੇ ਕੇ ਸਨਮਾਨਤ ਕੀਤਾ। ਇਸ ਪਰਫਾਰਮੈਂਸ ਲਈ ਬਾਅਦ ਵਿੱਚ ਸਕੂਲ ਦੇ ਸੀ.ਐੱਚ.ਟੀ ਮੈਡਮ ਸ੍ਰੀਮਤੀ ਗਲੈਕਸੀ ਸ਼੍ਰੀਮਤੀ ਬਲਜੀਤ ਕੌਰ ,ਸ਼੍ਰੀਮਤੀਜਸਵਿੰਦਰ ਕੌਰ,ਸ੍ਰੀਮਤੀ ਜਸਵੀਰ ਕੌਰ,ਸ.ਸਤਨਾਮ ਸਿੰਘ,ਸ੍ਰੀਮਤੀ ਜਸਵਿੰਦਰ ਕੌਰ ਵੱਲੋਂ ਵੀ ਡਾਂਸ ਪੇਸ਼ ਕਰਨ ਵਾਲੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਗਾਈਡ ਅਧਿਆਪਕਾਂ ਨੂੰ ਵਧਾਈ ਦਿੱਤੀ ਗਈ। ਵਿਦਿਆਰਥੀਆਂ ਦੇ ਮਾਪਿਆਂ,ਐੱਸ.ਐੱਮ.ਸੀ. ਕਮੇਟੀ ਅਤੇ ਸਮੂਹ ਪੰਚਾਇਤ ਵੱਲੋਂ ਵੀ ਸਕੂਲ ਦੇ ਇਸ ਵਿਸ਼ੇਸ਼ ਉਪਰਾਲੇ ਲਈ ਸਾਰੇ ਅਧਿਆਪਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।