
ਸਰਕਾਰੀ ਪ੍ਰਾਇਮਰੀ ਸਕੂਲ ਝੁੱਗੇ ਮਹਿਤਾਬ ਸਿੰਘ (ਪੱਕਾ ਚਿਸ਼ਤੀ) ਦੀਆਂ ਵਿਦਿਆਰਥਣਾਂ ਨੇ ਬੀ ਐਸ ਐਫ ਦੇ ਜਵਾਨਾਂ ਨੂੰ ਬੰਨੀ ਰੱਖੜੀ
ਸਰਕਾਰੀ ਪ੍ਰਾਇਮਰੀ ਸਕੂਲ ਝੁੱਗੇ ਮਹਿਤਾਬ ਸਿੰਘ ਪੱਕਾ ਚਿਸ਼ਤੀ ਦੀਆਂ ਵਿਦਿਆਰਥਣਾਂ ਨੇ ਰੱਖੜੀ ਦੇ ਤਿਉਹਾਰ ਤੇ ਅੰਤਰ ਰਾਸ਼ਟਰੀ ਸਰਹੱਦ ਸਾਦਕੀ ਵਿਖੇ ਪਹੁੰਚ ਕੇ ਸਕੂਲ ਸਟਾਫ ਦੀ ਮੌਜੂਦਗੀ ਵਿੱਚ ਫੌਜੀ ਵੀਰਾਂ ਨੂੰ ਰੱਖੜੀ ਬੰਨ ਕੇ ਆਪਣੇ ਪਣ ਦਾ ਅਹਿਸਾਸ ਕਰਵਾਇਆ। ਬੀ ਐਸ ਐਫ ਦੇ ਅਫਸਰਾਂ ਅਤੇ ਜਵਾਨਾਂ ਵੱਲੋਂ ਪੂਰੀ ਗਰਮ ਜੋਸ਼ੀ ਨਾਲ ਸਕੂਲ ਸਟਾਫ ਅਤੇ ਵਿਦਿਆਰਥਣਾ ਨੂੰ ਜੀ ਆਇਆਂ ਕਿਹਾ ਗਿਆ। ਇਸ ਮੌਕੇ ਤੇ ਸਕੂਲ ਮੁੱਖੀ ਵਿਕਰਮ ਨੇ ਕਿਹਾ ਕਿ ਦੇਸ਼ ਦੇ ਫੌਜੀ ਜਵਾਨ ਦੇਸ਼ ਦੀਆਂ ਸਰਹੱਦਾਂ ਤੇ ਜਾਗਦੇ ਹਨ ਤਾਂ ਹੀ ਅਸੀ ਆਪਣੇ ਘਰਾਂ ਵਿੱਚ ਅਰਾਮ ਨਾਲ ਸੌਦੇ ਹਾਂ । ਉਹਨਾਂ ਕਿਹਾ ਕਿ ਆਪਣੇ ਘਰਾਂ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਸਰਹੱਦ ਤੇ ਡਿਊਟੀ ਨਿਭਾ ਰਹੇ ਫੌਜੀ ਜਵਾਨਾਂ ਨਾਲ ਸਾਨੂੰ ਹਰ ਤਿਉਹਾਰ ਦੀ ਖੁਸ਼ੀ ਸਾਂਝੀ ਕਰਨੀ ਚਾਹੀਦੀ ਹੈ ਤਾਂ ਜ਼ੋ ਤਿਉਹਾਰਾਂ ਦੌਰਾਨ ਉਹ ਪਰਿਵਾਰ ਦੀ ਥੁੜ ਮਹਿਸੂਸ ਨਾ ਕਰਨ ।ਇਸ ਦੌਰਾਨ ਬੱਚੀਆਂ ਫੌਜੀ ਵੀਰਾਂ ਦੇ ਰੱਖੜੀ ਬੰਨ ਕੇ ਬਹੁਤ ਖੁਸ਼ ਸਨ।ਇਸ ਮੌਕੇ ਤੇ ਸਕੂਲ ਸਟਾਫ ਮੈਂਬਰ ਰਮਨ ਗਰੋਵਰ,ਮੈਡਮ ਸ਼ਵੇਤਾ ਮੋਂਗਾ,ਮੈਡਮ ਵੀਰਪਾਲ ਕੌਰ ਗਿੱਲ,ਮੈਡਮ ਅੰਜੂ ,ਮੈਡਮ ਰਚਨਾ ਅਤੇ ਸਕੂਲ ਦੀਆਂ ਵਿਦਿਆਰਥਣਾ ਮੌਜੂਦ ਸਨ