
*ਮਾਲਵਾ ਜੋਨ ਦੀ ਮੀਟਿੰਗ ਵਿੱਚ ਮਾਸਟਰ ਕੇਡਰ ਯੂਨੀਅਨ ਨੇ ਸਰਕਾਰ ਖਿਲਾਫ਼ ਖੋਲਿਆ ਮੋਰਚਾ *ਸਰਕਾਰੀ ਸਕੂਲਾਂ ਵਿੱਚ ਲਗਭਗ ਲੈਕਚਰਾਰਾਂ ਦੀਆਂ ਅੱਠ ਹਜ਼ਾਰ ਪ੍ਰਮੋਸ਼ਨ ਕੋਟੇ ਦੀਆਂ ਸ਼ੀਟਾ ਖਾਲੀ, ਪੈਨਸ਼ਨ ਵਿੱਤੀ ਮਸਲੇ ਤੇ ਲਏ ਵੱਡੇ ਫੈਸਲੇ* ਪੰਜਾਬ ਦੀ ਸਿਰਮੌਰ ਜਥੇਬੰਦੀ ਮਾਸਟਰ ਕੇਡਰ ਯੂਨੀਅਨ ਦੀ ਮਾਲਵਾ ਜ਼ੋਨ ਦੀ ਮੀਟਿੰਗ ਜ਼ਿਲ੍ਹਾ ਫਾਜਿਲਕਾ ਵਿੱਚ ਹੋਈ। । ਮਾਸਟਰ ਕੇਡਰ ਯੂਨੀਅਨ ਫਾਜਿਲਕਾ ਦੇ ਜਿਲਾ ਪ੍ਰਧਾਨ ਬਲਵਿੰਦਰ ਸਿੰਘ ਜਿਲਾ ਜਨਰਲ ਸਕੱਤਰ ਦਲਜੀਤ ਸਿੰਘ ਸੱਭਰਵਾਲ ਸਟੇਟ ਕਮੇਟੀ ਮੈਂਬਰ ਸੁਰਿੰਦਰ ਕੁਮਾਰ ਧਰਮਿੰਦਰ ਗੁਪਤਾ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿੱਤ ਮਸਲਿਆਂ ਪ੍ਰਮੋਸ਼ਨਾ ਪੁਰਾਣੀ ਪੈਨਸ਼ਨ ਤੇ ਕੇਡਰ ਨੂੰ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਨੂੰ ਲੈ ਕੇ ਇਕ ਮੀਟਿੰਗ ਜ਼ਿਲ੍ਹਾ ਫਾਜਿਲਕਾ ਵਿਖੇ ਸਕੂਲ ਆਫ ਐਮੀਨੈਸ ਵਿਚ ਸੰਪਨ ਹੋਈ ।ਮੀਟਿੰਗ ਨੂੰ ਪੰਜਾਬ ਪ੍ਰਧਾਨ ਬਲਜਿੰਦਰ ਸਿੰਘ ਧਾਲੀਵਾਲ ਜਿਲਾ ਪ੍ਰਧਾਨ ਬਲਵਿੰਦਰ ਸਿੰਘ ਜਿਲਾ ਜਨਰਲ ਸਕੱਤਰ ਦਲਜੀਤ ਸਿੰਘ ਸੱਭਰਵਾਲ ਸਟੇਟ ਕਮੇਟੀ ਮੈਂਬਰ ਸੁਰਿੰਦਰ ਕੁਮਾਰ ਸ਼ਮਸ਼ੇਰ ਸਿੰਘ ਧਰਮਿੰਦਰ ਸਿੰਘ ਧਰਮਿੰਦਰ ਗੁਪਤਾ ਆਕਾਸ਼ ਡੋਡਾ ਜਿਲਾ ਵਾਇਸ ਪ੍ਰਧਾਨ ਤੇ ਜੱਥੇਬੰਦੀ ਦੇ ਹੋਰ ਜੁਝਾਰੂ ਸਾਥੀਆਂ ਨੇ ਸ਼ਿਰਕਤ ਕੀਤੀ ਤੇ ਸੰਬੋਧਨ ਵਿਚ ਕੇਡਰ ਨੂੰ ਆ ਰਹੀਆਂ ਸਮੱਸਿਆਵਾਂ ਤੇ ਮੰਥਨ ਕੀਤਾ ਗਿਆ ਤੇ ਅਟੱਲ ਫੈਸਲੇ ਲੈ ਕੇ ਝੂਠੀ ਤੇ ਅਖੌਤੀ ਇਨਕਲਾਬੀ ਸਰਕਾਰ ਦੀ ਬੇਪਰਤੀਤੀ ਕਾਰਗੁਜਾਰੀ ਵਿਰੁੱਧ ਸੰਘਰਸ਼ ਉਲੀਕਿਆ ਗਿਆ l ਜਥੇਬੰਦੀ ਵੱਲੋਂ ਮੀਟਿੰਗ ਵਿੱਚ ਮਾਸਟਰ ਕੇਡਰ ਤੋਂ ਲੈਕਚਰਾਰ ਤਰੱਕੀਆਂ,ਕੈਸ਼ਲੈਸ਼ ਇਲਾਜ ਯੋਜਨਾ,,ਸਿੱਖਿਆ ਵਿਭਾਗ ਦੇ ਅਧਿਆਪਕਾਂ ਨੂੰ 2.59 ਗੁਣਾਕ ਦੇਣ ਸਬੰਧੀ ਵਿਸਥਾਰ ਪੂਰਵਕ ਵਿਚਾਰ ਚਰਚਾ ਕੀਤੀ ਗਈ ਅਤੇ ਅਨਾਮਲੀ ਕਮੇਟੀ ਨੂੰ ਪੇ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਬਣਦਾ ਗੁਣਾਕ ਦੇਣ ਦੀ ਚਰਚਾ ਵਿਸਥਾਰ ਪੂਰਵਕ ਹੋਈ ਅਤੇ ,ਬੰਦ ਪਏ ਪੇਂਡੂ ਭੱਤਾ ,ਬਾਰਡਰ ਏਰੀਆ ਅਲਾਉਸ , ਏਸੀਪੀ ਬਹਾਲ ਕਰਨ ਸਬੰਧੀ, ਡੀਏ ਦੀਆਂ ਰਹਿੰਦੇ ਬਕਾਇਆ ਕਿਸ਼ਤਾਂ ਜਾਰੀ ਕਰਨ ਸਬੰਧੀ ਮੰਗ ਨੂੰ ਵੀ ਜੋਰਦਾਰ ਢੰਗ ਨਾਲ ਉਠਾਇਆ ਗਿਆ ਪੁਰਾਣੀ ਪੈਨਸ਼ਨ ਬਾਰੇ ਵਿਸਥਾਰ ਨਾਲ ਚਰਚਾ ਹੋਈ lਐਸਐਸਏ /ਰਮਸਾ ਅਧੀਨ ਕੰਮ ਕਰ ਚੁੱਕੇ ਅਧਿਆਪਕਾਂ ਨੂੰ ਲੈਂਥ ਆਫ ਸਰਵਿਸ ਦੇ ਆਧਾਰ ਤੇ ਬਣਦੀਆਂ 15 ਅਚਨਚੇਤ ਛੁੱਟੀਆਂ ਦੇਣ ਵਾਲਾ ਪੱਤਰ ਪਰਸੋਨਲ ਵਿਭਾਗ ਤੋਂ ਜਲਦੀ ਤੋਂ ਜਲਦੀ ਜਾਰੀ ਕਰਵਾਉਣ ਸਬੰਧੀ ਵੀ ਵਿਚਾਰ ਚਰਚਾ ਹੋਈ l ਰਮਸਾ ਅਧਿਆਪਕਾਂ ਦੇ ਬਕਾਏ ਬਾਰੇ ਕੇਸ ਘੋਖੇ ਗਏ 3704 ਅਤੇ 4161 ਅਧਿਆਪਕਾਂ ਦੇ ਬਕਾਏ ਦੀ ਵੀ ਗੱਲ ਕੀਤੀ ਗਈ । ਗੌਰਤਲਬ ਹੈ ਕਿ ਪ੍ਰਮੋਸ਼ਨਾ ਨੂੰ ਲੈ ਕੇ ਯੂਨੀਅਨ ਦਾ ਵਫਦ ਬਹੁਤ ਵਾਰ ਡੀ ਪੀ ਆਈ ਦਫਤਰ ਨੂੰ ਕੋਈ ਵਾਰ ਮਿਲ ਚੁੱਕਾ ਹ ਹੈ ਟਾਲ ਮਟੋਲ ਦੀ ਨੀਤੀ ਅਪਣਾਈ ਬੈਠੇ ਅਧਿਕਾਰੀ ਤੇ ਸਰਕਾਰ ਵਿਰੁੱਧ ਸੰਘਰਸ਼ ਦੀ ਰਣਨੀਤੀ ਘੜੀ ਗਈ।ਕੋਰਟ ਕੇਸ ਦਾ ਬਹਾਨਾ ਬਣਾ ਕੇ ਤਰੱਕੀਆਂ ਲਟਕਾਈਆ ਜਾ ਰਹੀਆਂ ਹਨ । ਮੀਟਿੰਗ ਵਿੱਚ ਕੇਡਰ ਨੂੰ ਮਜਬੂਤ ਤੇ ਜਾਗਰੂਕ ਕਰਕੇ ਯੂਨੀਅਨ ਵੱਲੋਂ ਤਿੱਖੇ ਸੰਘਰਸ਼ ਦੀ ਰੂਪ ਰੇਖਾ ਤਿਆਰ ਕੀਤੀ ਗਈ ।ਇਸ ਮੌਕੇ ਲਾਲ ਚੰਦ ਸੰਤੋਸ਼ ਸਿੰਘ ਰਾਜ ਸਿੰਘ ਪਰਵਿੰਦਰ ਸਿੰਘ ਪਵਨ ਕੁਮਾਰ ਪਰਮਜੀਤ ਸਿੰਘ ਰੋਹਿਤ ਕੁਮਾਰ ਬਲਵਿੰਦਰ ਕੁਮਾਰ ਪਰਮਿੰਦਰ ਸਿੰਘ ਜਿਲਾ ਵਾਇਸ ਪ੍ਰਧਾਨ ਰਮੇਸ਼ ਕੁਮਾਰ ਜਨਰਲ ਸਕੱਤਰ ਜਸਵਿੰਦਰ ਸਿੰਘ ਰੌਕਸੀ ਸੰਦੀਪ ਸਿੰਘ ਸੰਜੇ ਕਾਸ਼ਨੀਆ ਰਿੰਪਲ ਕਾਮਰਾ ਮੀਨੂ ਅੰਗੀ ਰਜਨੀ ਸ਼ਾਤ ਮੈਡਮ, ਪ੍ਰਵੀਨ ਅੰਗੀ, ਅਮਰਜੀਤ ਸਿੰਘ ਸੁਮਿਤ ਚੁੱਘ ਸੁਧੀਰ ਸ਼ਰਮਾ ਸਵਾਰ ਸਿੰਘ ਦਿਨੇਸ਼ ਕੁਮਾਰ ਸੁਭਾਸ਼ ਚੰਦਰ ਅਤੇ ਯੂਨੀਅਨ ਦੇ ਐਗਜ਼ੈਕਟਿਵ ਮੈਂਬਰ ਹਾਜ਼ਰ ਸਨ।