
ਡਾਕਟਰ ਗੁਰਚਰਨ ਸਿੰਘ ਦਾ ਸੇਵਾ ਮੁਕਤੀ ਤੇ ਕੀਤਾ ਸਨਮਾਨ ਸ਼੍ਰੀ ਗੁਰੂ ਰਵਿਦਾਸ ਮੰਦਿਰ ਪੀਰ ਗੁਰਾਇਆ ਫਾਜਿਲਕਾ ਵਿਖੇ ਸ਼੍ਰੀ ਗੁਰੂ ਰਵਿਦਾਸ ਸਭਾ ਰਜਿ.ਨਵੀਂ ਅਬਾਦੀ ਇਸਲਾਮਾਬਾਦ ਪੀਰ ਗੁਰਾਇਆ ਅਤੇ ਡਾ.ਭੀਮ ਰਾਓ ਅੰਬੇਡਕਰ ਸਮਾਜ ਭਲਾਈ ਸਭਾ,ਰਜਿ. ਪੀਰ ਗੁਰਾਇਆ ਫਾਜਿਲਕਾ ਦਾ ਇੱਕ ਸਾਂਝਾ ਸਮਾਗਮ ਕੀਤਾ ਗਿਆ ਜਿਸ ਵਿੱਚ ਡਾਕਟਰ ਗੁਰਚਰਨ ਸਿੰਘ ਅਸੀਸਟੈਂਟ ਡਾਇਰੈਕਟਰ ਅ ਐਨੀਮਲ ਹਸਬੈਡਰੀ ਜੋ ਕਿ ਮਿਤੀ 30.04.2025 ਨੂੰ ਸਰਕਾਰੀ ਸੇਵਾਂਵਾ ਤੋਂ ਸੇਵਾ ਮੁਕਤ ਹੋਏ ਸਨ ਨੂੰ ਦੋਨੋਂ ਸਭਾਂਵਾ ਵਲੋਂ ਡਾ. ਗੁਰਚਰਨ ਸਿੰਘ ਅਤੇ ਇਹਨਾਂ ਦੀ ਧਰਮਪਤਨੀ ਨੂੰ ਸਿਰੋਪਾਓ ਅਤੇ ਸਮਰਿਤੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸ਼ੁੱਭ ਮੋਕੇ ਤੇ ਡਾਕਟਰ ਰਾਜੇਸ਼ ਕੁਮਾਰ ਜਾਜੋਰੀਆ ਐਨੀਮਲ ਪ੍ਰੋਟੈਕਸ਼ਨ ਅਫ਼ਸਰ ਵਿਸ਼ੇਸ ਤੌਰ ਤੇ ਪੁੱਜੇ ਅਤੇ ਇਹਨਾਂ ਨੂੰ ਵੀ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਧਾਨ ਭੀਮ ਸੈਨ ਸੋਲੀਆ,ਪ੍ਰਧਾਨ ਨੋਰੰਗ ਲਾਲ ਆਜਾਦ,ਸੰਤ ਰਾਮ ਸੋਲੀਆ, ਫਕੀਰ ਚੰਦ ਪੰਚਾਇਤ ਅਫਸਰ,ਖੜਕ ਸਿੰਘ, ਓਮ ਪ੍ਰਕਾਸ਼ ਮੈਨੇਜਰ ਐਸ.ਬੀ,ਆਈ, ਖੇਮ ਰਾਜ ਸੋਲੀਆ,ਜਗਦੀਸ਼ ਫਾਂਡੀਆ,ਨਰੇਸ਼ ਕੁਮਾਰ ਸੋਲੀਆ, ਜਤਿੰਦਰ ਸੋਲੀਆ,ਨਰਿੰਦਰ ਕੁਮਾਰ ਸੋਲੀਆ, ਐਡਵੋਕੇਟ ਸ਼੍ਰੀ ਸੁਭਾਸ਼ ਚੰਦਰ ਬਿਸਰਵਾਲ, ਮਾਸਟਰ ਅਸ਼ਵਨੀ ਕੁਮਾਰ ਨੀਰਜ ਕੁਮਾਰ, ਵਿਨੇਦ ਕੁਮਾਰ, ਗੁਰਚਰਨ ਸਿੰਘ ਏ.ਐਸ. ਆਈ. ਬਲਰਾਮ ਸੋਲੀਆ ਅਤੇ ਹੋਰ ਬਹੁਤ ਸਾਰੇ ਪੰਤਵੰਤ ਸੰਜਣਾ ਨੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਪਰਿਵਾਰ ਨੂੰ ਚੜ੍ਹਦੀਆਂ ਕਲਾਂ ਵਿੱਚ ਰਖੱਣ ਦੀ ਕਾਮਨਾ ਕੀਤੀ ਗਈ। ਆਖਿਰ ਵਿੱਚ ਡਾ. ਗੁਰਚਰਨ ਸਿੰਘ ਜੀ ਅਤੇ ਇਹਨਾਂ ਦੀ ਧਰਮਪਤਨੀ ਵਲੋਂ ਵੀ ਦੋਨੋਂ ਸਭਾਵਾਂ ਅਤੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ।