ਸਟੇਟ ਬੈਂਕ ਆਫ ਇੰਡੀਆ ਬ੍ਰਾਂਚ ਫਾਜ਼ਿਲਕਾ ਵੱਲੋਂ ਫਾਜ਼ਿਲਕਾ ਦੇ ਵੱਖ ਵੱਖ ਪਿੰਡਾਂ ਵਿੱਚ ਲਗਾਏ ਜਾ ਰਹੇ ਨੇ ਪੌਦੇ

ਸਟੇਟ ਬੈਂਕ ਆਫ ਇੰਡੀਆ ਬ੍ਰਾਂਚ ਫਾਜ਼ਿਲਕਾ ਵੱਲੋਂ ਫਾਜ਼ਿਲਕਾ ਦੇ ਵੱਖ ਵੱਖ ਪਿੰਡਾਂ ਵਿੱਚ ਲਗਾਏ ਜਾ ਰਹੇ ਨੇ ਪੌਦੇ ਵਾਤਾਵਰਣ ਦੀ ਨੂੰ ਹਰਿਆ ਭਰਿਆ ਬਣਾਉਣ ਲਈ ਪੌਦੇ ਲਗਾਉਣੇ ਅਤੇ ਪਾਲਣੇ ਜ਼ਰੂਰੀ -ਰਾਜਵਿੰਦਰ ਸਿੰਘ ਸਟੇਟ ਬੈਂਕ ਆਫ ਇੰਡੀਆ AMCC ਦਫਤਰ ਦੇ ਮੁਖੀ, ਚੀਫ਼ ਮੈਨੇਜਰ ਸ੍ਰ. ਰਾਜਵਿੰਦਰ ਸਿੰਘ ਜੀ, ਮੈਨੇਜਰ ਮਨੋਜ ਕੁਮਾਰ ਖਟਕ ਜੀ, ਜਲਾਲਾਬਾਦ ਬ੍ਰਾਂਚ ਦੇ ਚੀਫ਼ ਮੈਨੇਜਰ ਗੁਰਪ੍ਰੀਤ ਸਿੰਘ ਜੀ, ਖੂਈ ਖੇੜਾ ਬ੍ਰਾਂਚ ਦੇ ਮੈਨੇਜਰ ਅਭਿਸ਼ੇਕ ਅਨੰਦ ਜੀ ਵੱਲੋਂ ਜ਼ਿਲਾ ਫਾਜ਼ਿਲਕਾ ਦੇ ਪਿੰਡ ਖੂਈ ਖੇੜਾ, ਪੰਚਾਇਤ ਘਰ, ਲਾਇਬਰੇਰੀ ਅਤੇ ਹਾਈ ਸਕੂਲ ਵਿਖੇ ਬੂਟੇ ਅਫਸਰ ਸਾਹਿਬਾਨ ਵੱਲੋਂ ਖ਼ੁਦ ਆਪਣੇ ਹੱਥੀਂ ਬੂਟੇ ਲਾਏ ਗਏ। ਬੂਟੇ ਲਾਉਣ ਸਮੇਂ ਖੂਈ ਖੇੜਾ ਪਿੰਡ ਦੀ ਸਾਰੀ ਪੰਚਾਇਤ ਅਤੇ ਸਰਪੰਚ ਸ੍ਰੀ ਬਲਰਾਮ ਨਾਗਰ ਜੀ ਵੀ ਮੌਜੂਦ ਸਨ।ਪਿੰਡ ਚਾਨਣ ਵਾਲਾ ਦੇ ਪ੍ਰਾਇਮਰੀ ਸਕੂਲ ਅਤੇ ਪਿੰਡ ਦੇ ਪੰਚਾਇਤ ਘਰ, ਧਰਮਸ਼ਾਲਾ ਅਤੇ ਹੋਰ ਵੀ ਸਰਕਾਰੀ ਥਾਵਾਂ ਤੇ ਕਰੀਬਨ 1200 ਛਾਂ ਵਾਲੇ, ਫਲਦਾਰ ਅਤੇ ਫੁੱਲਦਾਰ ਬੂਟਿਆਂ ਦੀ ਸੇਵਾ ਕੀਤੀ ਗਈ। ਪਿੰਡ ਚਾਨਣ ਵਾਲਾ ਵਿਖੇ ਸਕੂਲ ਮੁਖੀਆਂ ਸ੍ਰ. ਲਵਜੀਤ ਸਿੰਘ ਜੀ ਅਤੇ ਅਧਿਆਪਕ ਸ੍ਰ. ਇਨਕਲਾਬ ਸਿੰਘ ਗਿੱਲ ਜੀ ਵੀ ਮੌਜੂਦ ਸਨ। ਸਟੇਟ ਬੈਂਕ ਆਫ ਇੰਡੀਆ ਦੇ ਅਫਸਰ ਸਾਹਿਬਾਨ ਵੱਲੋਂ ਬੂਟਿਆਂ ਦੀ ਸੇਵਾ ਕਰਕੇ ਵਾਤਾਵਰਨ ਨੂੰ ਨਿਖਾਰਨ ਵਿੱਚ ਬਹੁਤ ਵੱਡਾ ਸ਼ਲਾਘਾਯੋਗ ਯੋਗਦਾਨ ਪਾਇਆ ਗਿਆ।

Scroll to Top