*ਬਲਾਕ ਅੰਮ੍ਰਿਤਸਰ -4 ਵਿੱਚ ਮਿਸ਼ਨ ਸਮਰੱਥ ਅਤੇ ਹੋਰ ਜਰੂਰੀ ਗਤੀਵਿਧੀਆਂ ਤਹਿਤ ਸੀਐਚਟੀ ਅਤੇ ਐਚ ਟੀ ਦੀ ਇਕ ਰੋਜ਼ਾ ਬਲਾਕ ਪੱਧਰੀ ਮੀਟਿੰਗ ਕਮ ਵਰਕਸ਼ਾਪ *ਬਲਾਕ ਅੰਮ੍ਰਿਤਸਰ -4 ਵਿੱਚ ਮਿਸ਼ਨ ਸਮਰੱਥ ਅਤੇ ਹੋਰ ਜਰੂਰੀ ਗਤੀਵਿਧੀਆਂ ਤਹਿਤ ਸੀਐਚਟੀ ਅਤੇ ਐਚ ਟੀ ਦੀ ਇਕ ਰੋਜ਼ਾ ਬਲਾਕ ਪੱਧਰੀ ਮੀਟਿੰਗ ਕਮ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਇਸ ਮੀਟਿੰਗ ਵਿਚ ਖਾਸ ਤੌਰ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਰਾਜੇਸ਼ ਕੁਮਾਰ ਸ਼ਰਮਾ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀਮਤੀ ਇੰਦੂ ਮੰਗੋਤਰਾ ਵੱਲੋ ਵਿਸ਼ੇਸ਼ ਤੌਰ ਤੇ ਪਹੁੰਚ ਕੇ ਮਿਸ਼ਨ ਸਮਰੱਥ ਅਤੇ ਹੋਰ ਕੰਪੋਨੈਂਟਸ ਬਾਰੇ ਸਮੂਹ ਅਧਿਆਪਕਾ ਨਾਲ ਸਕੂਲ ਦੇ ਗਰਾਊਂਡ ਲੈਵਲ ਤੇ ਮੁਸਕਲਾ ਬਾਰੇ ਜਾਣਕਾਰੀ ਹਾਸਿਲ ਕੀਤੀ ਅਤੇ ਅਤੇ ਮਿਸ਼ਨ ਸਮਰੱਥ ਬਾਰੇ ਸਟੇਟ ਪੱਧਰੀ ਮੀਟਿੰਗ ਵਿਚ ਹੋਈਆਂ ਜਾਣਕਾਰੀਆ ਸਾਂਝੀਆਂ ਕੀਤੀਆ ਗਈਆਂ। ਜ਼ਿਲ੍ਹਾ ਸਿੱਖਿਆ ਅਫ਼ਸਰ ਸਾਹਿਬਾਨ ਨੇ ਕਿਹਾ ਕੇ ਮਾਨਜੋਗ ਮੁੱਖਮੰਤਰੀ ਪੰਜਾਬ ਅਤੇ ਮਾਨਜੋਗ ਸਿੱਖਿਆ ਮੰਤਰੀ ਪੰਜਾਬ ਵੱਲੋ ਸਿਖਿਆ ਕ੍ਰਾਂਤੀ ਦਾ ਜੋ ਸੰਕਲਪ ਲਿਆ ਗਿਆ ਹੈ ਇਸ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਮੋਹਰੀ ਰਹਿ ਕੇ ਆਪਣਾ ਹਿੱਸਾ ਪਾਵੇਗਾ ਇਸ ਲਈ ਪੂਰੀ ਮਿਹਨਤ ਅਤੇ ਲਗਨ ਨਾਲ ਇਸ ਮਨੋਰਥ ਨੂੰ ਪੂਰਾ ਕੀਤਾ ਜਾਵੇ ਇਸ ਮੀਟਿੰਗ ਕਮ ਵਰਕਸ਼ਾਪ ਵਿਚ ਸਟੇਜ ਦਾ ਸੰਚਾਲਨ ਮਨਦੀਪ ਸਿੰਘ ਅਤੇ ਕੁਲਵੰਤ ਸਿੰਘ ਵਲ੍ਹੋਂ ਕੀਤਾ ਗਿਆ ਇਸ ਵਿਚ ਮੈਡਮ ਨੀਰਜ਼ ਮੋਦੀ ਅਕਾਊਂਟੈਂਟ, ਮੈਡਮ ਯੋਗੀਤਾ ਕਲਰਕ ਮੈਡਮ ਜਸਰੀਨ ਗ੍ਰੋਵਰ ਮਿਡ ਡੇ ਮੀਲ ,ਮੈਡਮ ਜੋਤੀ,ਬਿਕਰਮਜੀਤ ਸਿੰਘ ਡਾਟਾ ਐਂਟਰੀ ਵੱਲੋ ਆਪਣੇ-ਆਪਣੇ ਕੰਮਾ ਸੰਬੰਧੀ ਡਾਟਾ ਵਿਸ਼ਲੇਸ਼ਣ ਕੀਤਾ ਗਿਆ ਬਲਾਕ ਸਿੱਖਿਆ ਅਫ਼ਸਰ ਸ . ਦਿਲਬਾਗ ਸਿੰਘ ਵਲ੍ਹੋਂ ਬਲਾਕ ਵਿਚ ਕੀਤੀਆਂ ਜਾ ਰਹੀਆਂ ਗੁਡ ਪ੍ਰੈਕਟਿਸਜ਼ ਬਾਰੇ ਜਿਲ੍ਹਾ ਸਿੱਖਿਆ ਅਫ਼ਸਰ ਜੀ ਨੂੰ ਡਿਟੇਲ ਵਿਚ ਜਾਣਕਾਰੀ ਦਿੱਤੀ ਗਈ ਅਤੇ ਮਿਸ਼ਨ ਸਮਰੱਥ ਵਿਚ ਚੰਗੀ ਕਾਰਗੁਜਾਰੀ ਵਾਲੇ ਅਧਿਆਪਕਾਂ ਨੂੰ ਉਤਸਾਹਿਤ ਕੀਤਾ ਗਿਆ ਇਹਨਾ ਕਿਹਾ ਕੀ ਬਲਾਕ ਦੇ ਹਰ ਸਕੂਲ ਵਿਚ ਇਕ ਪੱਧਰੀ ਮਾਈਕਰੋ ਪਲੈਨਿੰਗ ਕੀਤੀ ਜਾਵੇ ਅਤੇ ਆਪਣੀ ਆਪਣੀ ਆਊਟਪੁੱਟ ਦਾ ਨਿਰਧਾਰਨ ਕਰਕੇ ਸਮੂਹਿਕ ਰੂਪ ਵਿਚ ਉਪਰਾਲੇ ਕੀਤੇ ਜਾਣ ਤਾ ਕੇ ਬਲਾਕ ਦੇ ਵਿਚ ਹਰ ਇਕ ਬੱਚਾ ਤਾਲੀਮ ਹਾਸਿਲ ਕਰੇ ਅਤੇ ਦਿੱਤੇ ਗਏ ਮਿਸ਼ਨ ਵਿਚ 100% ਟੀਚੇ ਪ੍ਰਾਪਤ ਕੀਤੇ ਜਾ ਸਕਣ ਇਸ ਮੌਕੇ ਗੁਰਪ੍ਰੀਤ ਸਿੰਘ, ਲਿਵਤਾਰ ਸਿੰਘ ,ਬਲਜੀਤ ਸਿੰਘ ,ਗੁਰਵਿੰਦਰ ਸਿੰਘ ,ਮਨਜੀਤ ਸਿੰਘ ,ਰਣਜੀਤ ਸਿੰਘ ,ਗੁਰਵੀਰ ਕੌਰ ਸਮੂਹ ਸੀ ਐਚ ਟੀ ਨਾਲ ਰਣਜੀਤ ਸਿੰਘ , ਗੁਰਮੁਖ ਸਿੰਘ ,ਹਰਮਨ,ਨਵਦੀਪ ਸਿੰਘ ਦਵਿੰਦਰ ਕੁਮਾਰ , ਰਾਜੇਸ਼ ਮਲਿਕ,ਰਜਿਦਰ ਸਿੰਘ ,ਸੁਖਪਾਲ ਸਿੰਘ ,ਸੁਲਕਸ਼ਣਾ,ਮਿੰਨੀ,ਹਰਪ੍ਰੀਤ ਕੌਰ,ਮੀਨਾ ਗਿੱਲ ਜਤਿੰਦਰ ਕੌਰ , ਸਮੂਹ ਐਚ ਟੀ ਆਦੀ ਹਾਜ਼ਿਰ ਸਨ।