ਮਿਡ ਡੇ ਮੀਲ ਦੇ ਮੀਨੂੰ ਵਿੱਚ ਕੀਤੇ ਬਦਲਾਵ ਨੂੰ ਤੁਰੰਤ ਵਾਪਸ ਲਵੇ ਸਰਕਾਰ – ਪਨੂੰ , ਲਹੌਰੀਆ
ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਦੇ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪਨੂੰ ਤੇ ਸੂਬਾ ਪ੍ਰੈਸ ਸਕੱਤਰ ਦਲਜੀਤ ਸਿੰਘ ਲਹੌਰੀਆ ਨੇ ਦੱਸਿਆ ਕਿ ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਨੇ ਸਰਕਾਰ ਦੇ ਮਿਡ ਡੇ ਮੀਲ ਸਬੰਧੀ ਮੀਨੂੰ ਵਿੱਚ ਕੇਲੇ ਅਤੇ ਪੂੜੀਆ ਜੋੜਨ ਦੇ ਜੋ ਆਦੇਸ਼ਾਂ ਦਿੱਤੇ ਹਨ , ਇਹਨਾਂ ਆਦੇਸ਼ਾਂ ਨੂੰ ਤੁਰੰਤ ਸਰਕਾਰ ਵਾਪਸ ਲਵੇ । ਉਹਨਾਂ ਦੱਸਿਆ ਕਿ
ਸਰਕਾਰ ਵਲੋਂ ਮਿਡ ਡੇ ਮੀਲ ਕੁਕਿੰਗ ਕਾਸਟ ਵਿੱਚ ਕੋਈ ਵੀ ਵਾਧਾ ਨਹੀ ਕੀਤਾ ਗਿਆਂ। ਲਹੌਰੀਆ ਨੇ ਦੱਸਿਆ ਕਿ ਪੁਰਾਣੀ ਕੁਕਿੰਗ ਕਾਸਟ ਦੇ ਪੈਸਿਆਂ ਨਾਲ ਕੇਲੇ ਤੇ ਪੂਡ਼ੀਆਂ ਨਹੀਂ ਖਵਾਈਆਂ ਜਾ ਸਕਦੀਆਂ , ਕਿਉਂਕਿ ਫਲਾਂ ਦੀ ਕੀਮਤ ਵਿੱਚ ਵਾਧਾ-ਘਾਟਾ ਹੁੰਦਾ ਰਹਿੰਦਾ ਹੈ ਅਤੇ ਪਿੰਡਾਂ ਵਿੱਚ ਕੰਮ ਕਰਦੇ ਅਧਿਆਪਕਾਂ ਲਈ ਕੇਲਿਆਂ ਦੀ ਖਰੀਦ ਵੱਡੀ ਸਿਰਦਰਦੀ ਹੋਵੇਗੀ , ਜਦੋ ਕਿ ਹਰੇਕ ਜਗਾ੍ਂ ਸਕੂਲ ਨੇੜੇ ਕੇਲੇ ਉਪਲਬਧ ਨਹੀ ਹੁੰਦੇ ।
ਇਥੇ ਇਹ ਵੀ ਜਿਕਰਯੋਗ ਹੈ ਕਿ ਜੇਕਰ ਕੇਲੇ ਇੱਕ ਰਾਤ ਪਹਿਲਾ ਹੀ ਪ੍ਰਬੰਧ ਕਰਨਾ ਹੈ ਤਾਂ ਇਥੇ ਇਹ ਵੀ ਸਵਾਲ ਹੈ ਕਿ ਅਗਲੇ ਦਿਨ ਕਿਨੇ ਬੱਚੇ ਸਕੂਲ ਆਉਣਗੇ । ਇਸ ਗੱਲ ਦਾ ਅੰਦਾਜਾ ਕਿਦਾਂ ਲੱਗੇਗਾ । ਇਸ ਕਰਕੇ ਪ੍ਰੈਕਟੀਕਲੀ ਕਈ ਮੁਸ਼ਕਿਲਾਂ ਆੳਣਗੀਆ। ਈਟੀਯੂ ਪੰਜਾਬ (ਰਜਿ) ਦੇ ਸੂਬਾਈ ਆਗੂਆ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਸਰਕਾਰ ਵੱਲੋਂ ਕੁਕਿੰਗ ਕਾਸਟ ਵਿੱਚ ਵਾਧਾ ਵੀ ਨਹੀਂ ਕੀਤਾ ਗਿਆ । ਈਟੀਯੂ ਪੰਜਾਬ ਨੇ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਕੋਲੋਂ ਜੋਰਦਾਰ ਮੰਗ ਕੀਤੀ ਹੈ ਕਿ ਮਿਡ ਡੇ ਮੀਲ ਦੇ ਮੀਨੂੰ ਵਿੱਚ ਕੀਤੇ ਬਦਲਾਵ ਨੂੰ ਤੁਰੰਤ ਵਾਪਸ ਲਿਆ ਜਾਵੇ ਨਹੀ ਤਾਂ ਅਧਿਆਪਕ ਇਸ ਮੀਨੂੰ ਦਾ ਬਾਈਕਾਟ ਕਰਨ ਲਈ ਮਜਬੂਰ ਹੋਣਗੇ ।
ਇਸ ਮੌਕੇ ਹਰਜਿੰਦਰਪਾਲ ਸਿੰਘ ਪੰਨੂੰ , ਨਰੇਸ਼ ਪਨਿਆੜ , ਬੀ ਕੇ ਮਹਿਮੀ , ਲਖਵਿੰਦਰ ਸਿੰਘ ਸੇਖੋਂ , ਹਰਜਿੰਦਰ ਹਾਂਡਾ , ਸਤਵੀਰ ਸਿੰਘ ਰੌਣੀ , ਹਰਕ੍ਰਿਸ਼ਨ ਸਿੰਘ ਮੋਗਾਲੀ , ਦਲਜੀਤ ਸਿੰਘ ਲਹੌਰੀਆ , ਨੀਰਜ ਅਗਰਵਾਲ , ਗੁਰਿੰਦਰ ਸਿੰਘ ਘੁਕੇਵਾਲੀ , ਸਰਬਜੀਤ ਸਿੰਘ ਖਡੂਰ ਸਾਹਿਬ , ਸੋਹਣ ਸਿੰਘ ਮੋਗਾ , ਅਮ੍ਰਿਤਪਾਲ ਸਿੰਘ ਸੇਖੋਂ , ਤਰਸੇਮ ਲਾਲ , ਜਤਿੰਦਰਪਾਲ ਸਿੰਘ ਰੰਧਾਵਾ , ਹਰਜਿੰਦਰ ਸਿੰਘ ਚੌਹਾਨ , ਰਵੀ ਵਾਹੀ ਰਾਜਿੰਦਰ ਸਿੰਘ ਰਾਜਾਸਾਂਸੀ ਆਦਿ ਆਗੂ ਹਾਜ਼ਰ ਸਨ ।