ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ (ਵਿਗਿਆਨਿਕ) ਵੱਲੋਂ ਨਵੇਂ ਸਾਲ ਦਾ ਕੈਲੰਡਰ ਜਾਰੀ

ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ (ਵਿਗਿਆਨਿਕ) ਵੱਲੋਂ ਨਵੇਂ ਸਾਲ ਦਾ ਕੈਲੰਡਰ ਜਾਰੀ

ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ (ਵਿਗਿਆਨਿਕ) ਵੱਲੋਂ ਆਪਣਾ ਸਲਾਨਾ ਕੈਲੰਡਰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਤੋਂ ਜਾਰੀ ਕੀਤਾ ਗਿਆ। ਜਥੇਬੰਦੀ ਨੇ ਇਸ ਵਾਰ ਆਪਣਾ ਕੈਲੰਡਰ ਸਮੁੱਚੇ ਅਧਿਆਪਕਾਂ ਦੇ ਨਾਂ ਸਮਰਪਿਤ ਕੀਤਾ ਹੈ ਜੋ ਕੁੱਲ ਦੁਨੀਆਂ ਦੀਆਂ ਜਿੰਦਗੀਆਂ ਦੇ ਹਨੇਰੇ ਦਿਮਾਗ਼ ਨੂੰ ਰੌਸ਼ਨ ਕਰਦੇ ਹਨ। ਕੈਲੰਡਰ ਜਾਰੀ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਨਵਪ੍ਰੀਤ ਸਿੰਘ ਬੱਲੀ, ਜਨਰਲ ਸਕੱਤਰ ਸੁਰਿੰਦਰ ਕੰਬੋਜ, ਵਿਤ ਸਕੱਤਰ ਸੋਮ ਸਿੰਘ, ਪ੍ਰੈਸ ਸਕੱਤਰ ਐਨ ਡੀ ਤਿਵਾੜੀ ਅਤੇ ਪੰਜਾਬ ਦੇ ਵੱਖ ਵੱਖ ਜ਼ਿਲਿਆਂ ਵਿੱਚੋਂ ਪੁੱਜੇ ਆਗੂ ਸਾਥੀਆਂ ਨੇ ਕਿਹਾ ਕਿ ਅੱਜ ਪੰਜਾਬ ਦੇ ਸਿੱਖਿਆ ਢਾਂਚੇ ਉਪਰ ਬਹੁਤ ਹਮਲੇ ਹੋ ਰਹੇ ਹਨ। ਜਿੱਥੇ ਅਧਿਆਪਕਾਂ ਨੂੰ ਪੜਾਉਣ ਦੇ ਕੰਮ ਤੋਂ ਲਾਂਭੇ ਕੀਤਾ ਜਾ ਰਿਹਾ ਹੈ ਉੱਥੇ ਗਰੀਬ ਕਿਸਾਨਾਂ ਮਜ਼ਦੂਰਾਂ ਦੇ ਬੱਚਿਆਂ ਤੋਂ ਵੀ ਸਿੱਖਿਆ ਖੋਹਣ ਦੇ ਯਤਨ ਹੋ ਰਹੇ ਹਨ ਜਿਸ ਦੀ ਮਿਸਾਲ ਸਕੂਲਾਂ ਵਿੱਚ ਅਧਿਆਪਕਾਂ ਨੂੰ ਗੈਰ ਅਧਿਆਪਨ ਕੰਮਾਂ ਦੇ ਵਿੱਚ ਡਿਊਟੀ ਲਗਾਉਣਾ ਅਤੇ ਉਹਨਾਂ ਤੋਂ ਸਿੱਖਿਆ ਦੇਣ ਤੋਂ ਬਿਨਾਂ ਹੋਰ ਕਈ ਤਰ੍ਹਾਂ ਦੇ ਗੈਰ ਵਿਦਿਅਕ ਕੰਮ ਕਰਵਾਏ ਜਾ ਰਹੇ ਹਨ । ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਅੱਜ ਪੰਜਾਬ ਦੇ ਅਧਿਆਪਕ ਨੂੰ ਸੰਘਰਸ਼ ਦੇ ਮੈਦਾਨ ਦੇ ਵਿੱਚ ਕੁੱਦਣਾ ਚਾਹੀਦਾ ਹੈ ਕਿਉਂਕਿ ਨਾ ਤਾਂ ਪੰਜਾਬ ਸਰਕਾਰ ਦੁਆਰਾ ਐਲਾਨ ਕੀਤੀ ਪੁਰਾਣੀ ਪੈਨਸ਼ਨ ਲਾਗੂ ਕੀਤੀ ਜਾ ਰਹੀ, ਨਾ ਹੀ ਕੱਚੇ ਅਧਿਆਪਕਾਂ ਨੂੰ ਪੂਰੀ ਤਨਖਾਹ ‘ਤੇ ਪੱਕਾ ਕੀਤਾ ਜਾ ਰਿਹਾ ਹੈ। ਵਿਦਿਆਰਥੀਆਂ ਨੂੰ ਸਮੇਂ ਸਿਰ ਬਣਦੀਆਂ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ । ਇਸ ਕਰਕੇ ਜਿੱਥੇ ਪੰਜਾਬ ਦੇ ਦੂਜੇ ਮੁਲਾਜ਼ਮ ਸੰਘਰਸ਼ ਦੇ ਮੈਦਾਨ ਵਿੱਚ ਹਨ ਉੱਥੇ ਅਧਿਆਪਕਾਂ ਨੂੰ ਵੀ ਸੰਘਰਸ਼ਸ਼ੀਲ ਜਥੇਬੰਦੀਆਂ ਦੀ ਅਗਵਾਈ ਵ ਵਿੱਚ ਸੰਘਰਸ਼ ਦੇ ਮੈਦਾਨ ਵਿੱਚ ਆਉਣਾ ਚਾਹੀਦਾ ਹੈ। ਇਮਤਿਹਾਨਾਂ ਦੇ ਨੇੜਲੇ ਦਿਨਾਂ ਦੇ ਵਿੱਚ ਅਧਿਆਪਕਾਂ ਤੋਂ ਗੈਰ ਅਜ਼ਮਾਇਸ਼ੀ ਪ੍ਰਯੋਗ ਜਿਵੇਂ ਕਿ ਸਮਰੱਥ ਪ੍ਰੋਜੈਕਟ , ਸਾਇੰਸ ਮੇਲੇ ਲਗਾਉਣਾ, ਵਜੀਫਾ ਪੋਰਟਲਾਂ ਤੇ ਅਪਲਾਈ ਕਰਵਾਉਣਾ, ਮਿਡ ਡੇ ਮੀਲ ਦੇ ਨਵੇਂ ਨਵੇਂ ਮੀਨੂ ਜਾਰੀ ਕਰਨਾ ਜੋ ਕਿ ਸਕੂਲ ਅਤੇ ਸਮੇਂ ਦੇ ਅਨੁਸਾਰ ਸਹੀ ਨਹੀਂ ਹਨ, ਵੋਟਾਂ ਦੇ ਕੰਮ ਦੇ ਵਿੱਚ ਲਗਾਉਣਾ, ਖੇਤੀਬਾੜੀ ਅਤੇ ਕਿਸਾਨਾਂ ਅਤੇ ਪਿੰਡ ਵਾਲੇ ਮਸਲਿਆਂ ਦੇ ਵਿੱਚ ਪੰਚਾਇਤ ਸਕੱਤਰਾਂ ਦੇ ਨਾਲ ਮਦਦ ਕਰਨ ਦੀ ਡਿਊਟੀ ਲਗਾਉਣਾ ਆਦਿ ਇਹੋ ਜਿਹੇ ਕੰਮ ਹਨ ਜੋ ਕਿ ਸਿੱਖਿਆ ਦੇ ਖੇਤਰ ਵਿੱਚ ਬਿਲਕੁਲ ਨਹੀਂ ਆਉਂਦੇ ਅਤੇ ਸਿੱਖਿਆ ਨੂੰ ਵਿਦਿਆਰਥੀਆਂ ਤੋਂ ਅਤੇ ਅਧਿਆਪਕਾਂ ਤੋਂ ਦੂਰ ਲੈ ਕੇ ਜਾਂਦੇ ਹਨ ਇਸ ਤਰ੍ਹਾਂ ਦੇ ਗੈਰ ਵਿਦਿਅਕ ਕੰਮ ਬਿਲਕੁਲ ਬੰਦ ਕੀਤੇ ਜਾਣ ਅਤੇ ਅਧਿਆਪਕਾਂ ਨੂੰ ਸਿਰਫ ਤੇ ਸਿਰਫ ਸਿੱਖਿਆ ਦੇਣ ਦਾ ਕੰਮ ਹੀ ਦਿੱਤਾ ਜਾਵੇ । ਇਸ ਮੌਕੇ ਕੰਵਲਜੀਤ ਸਿੰਘ ਸੰਗੋਵਾਲ, ਗੁਰਜੀਤ ਸਿੰਘ ਮੋਹਾਲੀ, ਜਤਿੰਦਰ ਸਿੰਘ ਸੋਨੀ, ਰਸ਼ਮਿੰਦਰ ਪਾਲ ਸੋਨੂੰ, ਗੁਰਮੀਤ ਸਿੰਘ ਖਾਲਸਾ, ਰਜਨੀ ਪ੍ਰਕਾਸ਼, ਸੰਤੋਸ਼ ਸਿੰਘ, ਵਿੱਦਿਆ ਸਾਗਰ, ਭਾਰਤ ਭੂਸ਼ਨ ਲਾਡਾ, ਸੁਖਵਿੰਦਰ ਸਿੰਘ ਬਿਆਸ ਪਿੰਡ, ਡਾ.ਸ਼ਿਵਰਾਜ ਸਿੰਘ ਢਿੱਲੋਂ, ਪੰਕਜ ਕੁਮਾਰ, ਕਮਲ਼ ਕਿਸ਼ੋਰ, ਮਨਜਿੰਦਰ ਸਿੰਘ, ਵਿਜੇ ਕੁਮਾਰ, ਰਕੇਸ਼ ਕੁਮਾਰ, ਸੰਦੀਪ ਕੁਮਾਰ ਜਸਵਿੰਦਰ ਕਰਤਾਰਪੁਰ, ਨਰਦੇਵ ਕੁਮਾਰ , ਵਿਜੇ ਕੁਮਾਰ ਚੌਲਾਂਗ , ਅਸ਼ਵਨੀ ਕੁਮਾਰ ਚੱਕ ਵੈਂਡਲ, ਹੇਮਰਾਜ, ਕ੍ਰਿਸ਼ਨ ਲਾਲ ਭਗਤ ਹਾਜ਼ਰ ਸਨ।

Scroll to Top