ਹਲਕਾ ਇਚਾਰਜ਼ ਸ੍ਰੀ ਅਰੁਣ ਨਾਰੰਗ ਵੱਲੋ ਸਰਕਾਰੀ ਪ੍ਰਾਇਮਰੀ ਸਕੂਲ ਦੀਵਾਨ ਖੇੜਾ ਵਿਖੇ 4.50 ਲੱਖ ਦੇ ਸੈੱਡ ਅਤੇ ਹਾਈਟੈਕ ਟੁਆਲਟਸ ਦਾ ਕੀਤਾ ਉਦਘਾਟਨ
ਸਕੂਲ ਸਟਾਫ ਅਤੇ ਕਮੇਟੀ ਚੇਅਰਮੈਨ ਸ਼੍ਰੀ ਪਰਮਾ ਨੰਦ ਵੱਲੋ ਉਚੇਚੇ ਤੋਰ ਤੇ ਧੰਨਵਾਦ।
ਦੀਵਾਨ ਖੇੜਾ ਦੇ ਪ੍ਰਾਇਮਰੀ ਸਕੂਲ ਨੂੰ ਸਕੂਲ ਸਟਾਫ ਅਤੇ ਐਸ.ਐਮ. ਸੀ ਕਮੇਟੀ ਦੀ ਅਗਵਾਈ ਵਿੱਚ ਹਰ ਸਹੂਲਤ ਨਾਲ ਲੈਸ ਕੀਤਾ ਜਾ ਰਿਹਾ ਹੈ। ਜਿਸ ਵਿੱਚ ਵਭਿਾਗੀ ਗ੍ਰਾਟਾ ਦੇ ਨਾਲ ਨਾਲ ਹਲਕਾ ਇਚਾਰਜ਼ ਸ੍ਰੀ ਅਰੁਣ ਨਾਰੰਗ ਵੱਲੋ ਸਕੂਲ ਨੂੰ 4.50 ਲੱਖ ਦੇ ਕਿਚਨ ਸ਼ੈੱਡ ਦੇ ਹੇਠਾ ਟਾਇਲਾਂ ਅਤੇ ਹਾਈਟੈਕ ਟੁਆਲਟਸ ਦਾ ਨਿਰਮਾਣ ਕਰਵਾਇਆ ਗਿਆ।
ਇਸ ਨਾਲ ਕਿਚਨ ਸ਼ੈੱਡ ਵਿੱਚ ਸਾਫ ਸ਼ਫਾਈ ਅਤੇ ਬੱਚਿਆਂ ਨੂੰ ਖਾਣਾ ਖਵਾਉਣ ਲਈ ਇਕ ਸਾਫ ਸੁੱਥਰੇ ਵਾਤਾਵਰਨ ਦੀ ਸਿਰਜਨਾ ਹੋਵੇਗੀ।ਟੁਆਲਟ ਦੀ ਜੋ ਕਿ ਸਕੂਲ ਦੀ ਬਹੁਤ ਪੁਰਾਣੀ ਮੰਗ ਸੀ, ਨੂੰ ਵੀ ਉਚੇਚੇ ਤੋਰ ਤੇ ਹੱਲ ਕਰ ਦਿੱਤਾ ਗਿਆ ਹੈ ਜਿਸ ਨਾਲ ਬੱਚਿਆਂ ਨੂੰ ਸਾਫ ਸੁੱਥਰੇ ਟੁਆਲਟ ਦੀ ਸੁਵਿਧਾਂ ਮਿਲੇਗੀ।
ਜਿਲ੍ਹਾ ਸਿੱਖਿਆ ਅਫਸਰ ਸ਼੍ਰੀ ਦੌਲਤ ਰਾਮ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਖੂਈਆਂ ਸਰਵਰ ਸਤੀਸ਼ ਮਗਿਲਾਨੀ ਨੇ ਕਿਹਾ ਕ ਸਾਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਲਈ ਵਿਭਾਗੀ ਗ੍ਰਾਂਟਾ ਦੇ ਨਾਲ ਨਾਲ ਸਕੂਲ ਸਟਾਫ ਦੀ ਮਹਿਨਤ ,ਪੰਚਾਇਤਾਂ ਅਤੇ ਦਾਨੀ ਸੱਜਣਾਂ ਵੱਲੋਂ ਦਿੱਤੇ ਯੋਗਦਾਨ ਨੇ ਵੀ ਅਹਮਿ ਰੋਲ ਅਦਾ ਕੀਤਾ ਹੈ। ਉਹਨਾਂ ਕਹਿਾ ਕ ਸਿੱਖਿਆ ਵਭਿਾਗ ਵੱਲੋਂ ਪੰਚਾਇਤ ਵਿਭਾਗ ਦਾ ਵੱਡਮੁੱਲੇ ਯੋਗਦਾਨ ਲਈ ਧੰਨਵਾਦ ਕੀਤਾ ਜਾਂਦਾ ਹੈ।
ਐਸ.ਐਮ.ਸੀ ਕਮੇਟੀ ਚੇਅਰਮੈਨ ਸ਼੍ਰੀ ਪਰਮਾ ਨੰਦ ਨੇ ਕਿਹਾ ਕ ਮਾਪਿਆਂ,ਕਮੇਟੀ ਮੈਂਬਰਾਂ ਅਤੇ ਦਾਨੀ ਸੱਜਣਾਂ ਵੱਲੋਂ ਸਕੂਲ ਦੀਆਂ ਲੋੜਾਂ ਲਈ ਹਮੇਸ਼ਾਂ ਵੱਧ ਚੜ ਕੇ ਸਹਯਿੋਗ ਦਿੱਤਾ ਜਾਂਦਾ ਹੈ। ਉਹਨਾਂ ਕਹਿਾ ਕਿਹਾ ਕਿ ਇਸ ਨੇਕ ਕਾਰਜ ਲਈ ਉਹ ਸ੍ਰੀ ਅਰੁਣ ਨਾਰੰਗ ਹਲਕਾ ਇੰਚਾਰਜ਼ ਦਾ ਧੰਨਵਾਦ ਕਰਦੇ ਹੋਏ ਭਵਿੱਖ ਵਿੱਚ ਵੀ ਪੂਰਨ ਸਹਯਿੋਗ ਲਈ ਆਸਵੰਦ ਹਨ।
ਇਸ ਮੌਕੇ ਤੇ ਸਕੂਲ ਪ੍ਰਬੰਧਕ ਕਮੇਟੀ ਦੇ ਮੈਂਬਰ, ਦਾਨੀ ਸੱਜਣ ਰਜਿੰਦਰ ਕੁਮਾਰ, ਰਮੇਸ਼ ਕੰਬੋਜ਼, ਰਾਮ ਲੁਭਾਇਆ,ਮਦਨ ਲਾਲ, ਅਸ਼ੋਕ ਕੁਮਾਰ, ਰਾਮ ਸਿੰਘ ਬਿਸ਼ਨੋਈ, ਸੂਰਜ ਪ੍ਰਕਾਸ਼, ਨਰਿੰਦਰ ਬਸ਼ਿਨੋਈ,ਸ਼ੇਰ ਚੰਦ, ਰਾਜ ਕੁਮਾਰ, ਉਪਕਾਰ ਸਿੰਘ ਜਾਖੜ ,ਸੈਕਟਰੀ ਗੁਲਜੀਤ ਸਿੰਘ ਬਰਾੜ ਅਤੇ ਸਕੂਲ ਸਟਾਫ ਮੈਂਬਰ ਸੁਰੇਸ਼ ਕੁਮਾਰ, ਪ੍ਰਦੁਮਨ, ਮਹਿੰਦਰ ਪਾਲ, ਸੰਦੀਪ ਕੁਮਾਰ, ਮੈਡਮ ਸੋਮਾ, ਮੈਡਮ ਰਮਨ, ਮੈਡਮ ਰਜਨੀ, ਮੈਡਮ ਮੀਨੂੰ ਮਾਪੇ ਅਤੇ ਪਤਵੰਤੇ ਹਾਜ਼ਰ ਸਨ।