ਵੱਧਦੀ ਕੜਾਕੇ ਦੀ ਠੰਡ ਤੇ ਸੰਘਣੀ ਧੁੰਦ ਕਾਰਨ ਸਕੂਲ ਛੁੱਟੀਆਂ ਵਿੱਚ ਵਾਧਾ ਕੀਤਾ ਜਾਵੇ

ਵੱਧਦੀ ਕੜਾਕੇ ਦੀ ਠੰਡ ਤੇ ਸੰਘਣੀ ਧੁੰਦ ਕਾਰਨ ਸਕੂਲ ਛੁੱਟੀਆਂ ਵਿੱਚ ਵਾਧਾ ਕੀਤਾ ਜਾਵੇ

ਮਾਸਟਰ ਕੇਡਰ ਯੂਨੀਅਨ ਪੰਜਾਬ ਇਕਾਈ ਫਾਜ਼ਿਲਕਾ ਨੇ ਸੂਬਾ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸਮੁੱਚਾ ਸੂਬਾ ਠੰਡ ਦੀ ਗ੍ਰਿਫਤ ਵਿੱਚ ਹੈ ਹੱਡ ਚੀਰਵੀ ਸੀਤ ਲਹਿਰ ਨੇ ਜਾਨ ਮਾਲ ਤੇ ਚੋਖਾ ਪ੍ਰਭਾਵ ਪਾਇਆ ਹੈ ਇਸ ਕਹਿਰ ਤੋਂ ਬਚਣ ਲਈ ਸਕੂਲਾਂ ਵਿੱਚ ਲੋੜੀਂਦੀਆ ਛੁੱਟੀਆਂ ਵਧਾਈਆ ਜਾਣ ।ਜਿਲਾ ਪ੍ਰਧਾਨ ਬਲਵਿੰਦਰ ਸਿੰਘ ਜਿਲਾ ਜਨਰਲ ਸਕੱਤਰ ਦਲਜੀਤ ਸਿੰਘ ਸਭਰਵਾਲ ਨੇ ਪ੍ਰੈੱਸ ਦੇ ਨਾਂ ਨੋਟ ਜਾਰੀ ਕਰਦਿਆਂ ਕਿਹਾ ਕਿ ਸੰਘਣੀ ਧੁੰਦ ਤੇ ਕੋਰੇ ਦੇ ਕਹਿਰ ਕਾਰਨ ਬੱਚਿਆਂ ਦਾ ਸਵੇਰੇ ਸਵੇਰੇ ਸਕੂਲ ਆਉਣਾ ਖਤਰੇ ਦੀ ਘੰਟੀ ਹੈ ਉਥੇ ਮਾਪਿਆਂ ਦੀ ਚਿੰਤਾ ਵੀ ਵਧਦੀ ਹੈ ।ਵੱਧਦੀ ਠੰਡ ਤੇ ਸੀਤ ਲਹਿਰ ਨੇ ਸਮੁੱਚੇ ਕੰਮ ਕਾਜ ਨੂੰ ਪ੍ਰਭਾਵਿਤ ਕੀਤਾ ਹੈ ਆਗੂਆਂ ਨੂੰ ਸੂਬੇ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਤੇ ਸਿੱਖਿਆ ਮੰਤਰੀ ਹਰਜੋਤ ਬਹਿਸ ਨੂੰ ਦੂਰ ਦੁਰਾਡੇ ਡਿਊਟੀ ਤੇ ਜਾਦੇ ਅਧਿਆਪਕਾਂ ਤੇ ਦੂਰ ਤੋ ਸਕੂਲ ਅਉਦੇ ਬੱਚਿਆਂ ਦੇ ਮੱਦੇਨਜਰ ਬੇਨਤੀ ਕੀਤੀ ਹੈ ਤਾਂਕਿ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ ਹਰ ਸਾਲ ਧੁੰਦ ਦੇ ਕਹਿਰ ਕਾਰਨ ਕਈ ਅਧਿਆਪਕ ਅਪਣੀ ਕੀਮਤੀ ਜਾਨ ਤੋਂ ਹੱਥ ਧੋ ਬੈਠਦੇ ਹਨ ਜਿਕਰਯੋਗ ਹੈ ਕਿ ਜਿਲਾ ਫਾਜ਼ਿਲਕਾ ਅਧਿਆਪਕ ਵਰਗ ਦੀ ਫੈਕਟਰੀ ਹੈ ਜੋ ਕਿ ਸਮੁੱਚੇ ਪੰਜਾਬ ਨੂੰ ਕੌਮ ਨਿਰਮਾਤਾ ਅਧਿਆਪਕ ਮੁਹੱਈਆ ਕਰਵਾਉਂਦਾ ਹੈ ।ਪਿਛਲੇਚਾਰ ਸਾਲ ਤੋ ਲਗਾਤਾਰ ਧੁੰਦ ਕਾਰਨ ਅਣਗਿਣਤ ਦੁਰਘਟਨਾਵਾ ਵਾਪਰੀਆਂ ਹਨ ਬਹੁਤ ਸਾਰੇ ਅਧਿਆਪਕ ਧੁੰਦ ਨੇ ਮੌਤ ਦੇ ਮੂੰਹ ਵਿੱਚ ਪਾਏ ਹਨ।ਬਚਾਓ ਵਿੱਚ ਹੀ ਬਚਾਓ ਹੈ ਸਕੂਲ ਛੁੱਟੀਆਂ ਵਿੱਚਵਾਧਾ ਕੀਤਾ ਜਾਵੇ ਤੇ ਨਾਲ ਹੀ ਸਕੂਲਾਂ ਤਾ ਸਮਾ ਬਦਲ ਕੇ ਦਸ ਵਜੇ ਤੇ ਤਿੰਨ ਵਜੇ ਤੱਕ ਕੀਤਾ ਜਾਵੇ ਤਾਂ ਜੋ ਅਣਸੁਖਾਵੀਆ ਘਟਨਾਵਾਂ ਤੋਂ ਬਚਾ ਹੋ ਸਕੇ ਉਹਨਾਂ ਕਿਹਾ ਇਮਤਿਹਾਨ ਸਿਰ ਉੱਪਰ ਹਨ ਵਿਦਿਆਰਥੀਆਂ ਦੀ ਪੜ੍ਹਾਈ ਨਿਹਾਇਤ ਜਰੂਰੀ ਹੈ ਇਸ ਆਨ ਲਾਈਨ ਕਲਾਸਾਂ ਦੀ ਸੁਵਿਧਾ ਦਿੱਤੀ ਜਾਵੇ ਤਾ ਜੋ ਪੜ੍ਹਾਈ ਦਾ ਨੁਕਸਾਨ ਨਾਹੋਵੇ । ਇਸ ਮੌਕੇ ਸਰਪ੍ਰਸਤ ਧਰਮਿੰਦਰ ਗੁਪਤਾ ਜੀ ਵਾਇਸ ਪ੍ਰਧਾਨ ਮੋਹਨ ਲਾਲ ਜਿਲਾ ਵਾਇਸ ਪ੍ਰਧਾਨ ਅਕਾਸ਼ ਡੋਡਾ ਤੇ ਪਰਮਿੰਦਰ ਸਿੰਘ ਜਿਲਾ ਸੀਨੀਅਰ ਮੀਤ ਪ੍ਰਧਾਨ ਸਰਬਜੀਤ ਕੰਬੋਜ ਸਟੇਟ ਕਮੇਟੀ ਮੈਂਬਰ ਸੁਰਿੰਦਰ ਕੁਮਾਰ ਰਜੇਸ਼ ਤਨੇਜਾ ਖਜਾਨਾਚੀ ਪਰਮਜੀਤ ਸਿੰਘ ਮੋਹਨ ਕੰਬੋਜ ਰਾਹੁਲ ਕੁਮਾਰ ਅਬੋਹਰ ਤਹਿਸੀਲ ਦੇ ਪ੍ਰਧਾਨ ਰਮੇਸ਼ ਪਾਰਿਕ ਅਰਨੀ ਵਾਲ ਬਲਾਕ ਦੇ ਵਾਇਸ ਪ੍ਰਧਾਨ ਵਰਿੰਦਰ ਕੁਮਾਰ ਤੇ ਯੂਨੀਅਨ ਦੇ ਅੈਗਜੀਕਿਉਟਵ ਮੈਂਬਰ ਹਾਜ਼ਰ ਸਨ।

Scroll to Top