ਬਟਾਲਾ ਵਿਖੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦਾ ਸਮਾਨ ਵੰਡ ਕੈਂਪ ਲਗਾਇਆ

ਬਟਾਲਾ ਵਿਖੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦਾ ਸਮਾਨ ਵੰਡ ਕੈਂਪ ਲਗਾਇਆ

ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੂੰ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ। ਇਸੇ ਲੜੀ ਦੇ ਤਹਿਤ ਅੱਜ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ: ਮਮਤਾ ਖੁਰਾਣਾ ਸੇਠੀ ਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਕਾਸ਼ ਜੋਸ਼ੀ ਦੀ ਅਗਵਾਈ ਵਿੱਚ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਜਸਵਿੰਦਰ ਸਿੰਘ ਦੇ ਸਹਿਯੋਗ ਨਾਲ ਸਰਕਾਰੀ ਕੰਨਿਆਂ ਸੀਨੀ: ਸੈਕੰ: ਸਕੂਲ ਧਰਮਪੁਰਾ ( ਸਕੂਲ ਆਫ਼ ਐਮੀਨੈਸ ) ਵਿਖੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦਾ ਕੈਂਪ ਆਯੋਜਿਤ ਕੀਤਾ ਗਿਆ। ਇਸ ਦੌਰਾਨ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦੀ ਧਰਮਪਤਨੀ ਰਾਜਬੀਰ ਕੌਰ ਕਲਸੀ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਕੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਪੰਜਾਬ ਸਰਕਾਰ ਵੱਲੋਂ ਆਇਆ ਸਮਾਨ ਵੰਡਿਆ ਗਿਆ। ਇਸ ਮੌਕੇ ਮੈਡਮ ਕਲਸੀ ਨੇ ਬੱਚਿਆਂ ਦੀ ਹੋਸਲਾ ਅਫ਼ਜਾਈ ਕਰਦੇ ਕਿਹਾ ਕਿ ਮਿਹਨਤ ਨਾਲ ਹਰ ਮੰਜਿਲ ਤੇ ਪਹੁੰਚਿਆ ਜਾ ਸਕਦਾ ਹੈ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਬਲਾਕ ਬਟਾਲਾ 1 , ਬਟਾਲਾ 2 , ਸ਼੍ਰੀ ਹਰਗੋਬਿੰਦਪੁਰ ਸਾਹਿਬ, ਕਾਦੀਆਂ 1 ਅਤੇ ਕਾਦੀਆਂ 2 ਦੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਪੰਜਾਬ ਸਰਕਾਰ ਵੱਲੋਂ ਆਏ ਟਰਾਈ ਸਾਈਕਲ , ਵੀਲ ਚੇਅਰ, ਸੀ.ਪੀ. ਚੇਅਰ, ਕਲਿਪਰ, ਕੰਨਾਂ ਦੀਆਂ ਮਸ਼ੀਨਾਂ, ਸਟੈਂਡ , ਬ੍ਰੇਲ ਕਿੱਟ, ਕੇਨਸਟਿੱਕ, ਰੋਲੇਟਰ ਆਦਿ ਸਮਾਨ ਵੰਡਿਆ ਗਿਆ ਹੈ। ਇਸ ਮੌਕੇ ਅਲਿਮਕੋ ਵੱਲੋਂ ਆਏ ਮਾਹਿਰ ਡਾਕਟਰ ਅਵਿਨਾਸ਼ , ਡਾਕਟਰ ਸੂਰਜ ਤੇ ਡਾਕਟਰ ਅਨੂ ਵੱਲੋਂ ਬੱਚਿਆਂ ਦਾ ਮੁਆਇਨਾ ਕੀਤਾ ਗਿਆ। ਇਸ ਮੌਕੇ ਐਮ. ਐੱਲ. ਏ. ਦਫ਼ਤਰ ਤੋਂ ਨਵਦੀਪ ਸਿੰਘ ਪਨੇਸਰ , ਹਰਪ੍ਰੀਤ ਮਾਨ , ਗੁਰਪ੍ਰੀਤ ਕੌਰ, ਪ੍ਰਿੰਸੀਪਲ ਬਲਵਿੰਦਰ ਕੌਰ ਸਟੇਟ ਐਵਾਰਡੀ , ਜ਼ਿਲ੍ਹਾ ਸ਼ਪੈਸ਼ਲ ਐਜੂਕੇਟਰ ਸੱਤਪਾਲ ਮਸੀਹ , ਹੈੱਡ ਟੀਚਰ ਖੁਸ਼ਵੰਤ ਸਿੰਘ , ਹੈੱਡ ਟੀਚਰ ਜਸਪਾਲ ਸਿੰਘ , ਸੰਜੀਵ ਵਰਮਾ, ਗਗਨਦੀਪ ਸਿੰਘ , ਰਾਮ ਸਿੰਘ, ਬੀ.ਪੀ.ਈ.ਓ. ਦਫ਼ਤਰ ਤੋਂ ਮੈਡਮ ਪੂਜਾ, ਰਾਜਵਿੰਦਰ ਕੌਰ , ਮਨਦੀਪ ਸਿੰਘ , ਸਮੂਹ ਆਈ. ਸੀ. ਏ. ਟੀ. ਅਧਿਆਪਕ ਹਾਜਰ ਸਨ।

Scroll to Top