ਸੂਬੇ ਚ’ ਵੱਧ ਰਹੀ ਕੜਾਕੇ ਦੀ ਠੰਡ ਅਤੇ ਧੁੰਦ ਕਾਰਨ ਸਰਕਾਰ ਸਕੂਲਾਂ ਦੀਆਂ ਛੁੱਟੀਆਂ ਚ’ ਵਾਧਾ ਕਰੇ-ਕੁਲਦੀਪ ਸੱਭਰਵਾਲ ,ਬਰਾੜ, ਸਿਮਲਜੀਤ,ਰਾਜਾ ਕੋਹਲੀ।

ਈਟੀਟੀ ਅਧਿਆਪਕ ਯੂਨੀਅਨ ਇਕਾਈ ਫਾਜ਼ਿਲਕਾ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਸੱਭਰਵਾਲ , ਜਨਰਲ ਸਕੱਤਰ ਸਿਮਲਜੀਤ ਸਿੰਘ ਨੇ ਪ੍ਰੈਸ ਦੇ ਨਾਂ ਜਾਰੀ ਬਿਆਨ ਵਿੱਚ ਸੂਬੇ ਵਿੱਚ ਵੱਧ ਰਹੀ ਕੜਾਕੇ ਦੀ ਠੰਡ, ਤੇ ਧੁੰਦ ਕਾਰਨ ਜਨ ਜੀਵਨ ਤੇ ਆਵਾਜਾਈ ਪੂਰੀ ਤਰਾਂ ਪ੍ਰਭਾਵਿਤ ਹੋਈ ਪਈ ਹੈ ਹਾਲਤਾਂ ਵਿੱਚ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਆਪਣੇ ਲੋਕਾਂ ਦੇ ਹੱਕ ਵਿੱਚ ਖੜਦਿਆਂ ਸਮੂਹ ਸਕੂਲਾਂ ਵਿੱਚ ਸਰਦੀਆਂ ਦੀਆ ਛੁੱਟੀਆਂ ਵਿੱਚ ਵਾਧਾ ਕਰੇ ਤਾਂ ਜੋ ਬੱਚੇ ਸਰਦੀ ਦੀ ਮਾਰ ਤੋਂ ਬਚੇ ਰਹਿਣ ਤੇ ਨਾ ਹੀ ਕੋਈ ਅਣਸਖਾਵੀ ਘਟਨਾ ਵਾਪਰੇ। ਸੂਬਾ ਕਮੇਟੀ ਮੈਂਬਰ ਸਾਹਿਬ ਰਾਜਾ ਅਤੇ ਜ਼ਿਲ੍ਹਾ ਕਮੇਟੀ ਸਰਪ੍ਰਸਤ ਅਮਨਦੀਪ ਸਿੰਘ ਬਰਾੜ ਨੇ ਪੰਜਾਬ ਦੇ ਮੁੱਖ ਮੰਤਰੀ ਸ :ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਸ:ਹਰਜੋਤ ਸਿੰਘ ਬੈਂਸ ਤੋ ਮੰਗ ਕੀਤੀ ਹੈ ਵੱਧ ਰਹੀ ਠੰਡ ਧੁੰਦ ਕਾਰਨ ਸਰਕਾਰੀ ਸਕੂਲਾਂ ਵਿੱਚ ਛੁੱਟੀਆਂ ਵਿੱਚ ਵਾਧਾ ਕੀਤਾ ਜਾਵੇ, ਕਿਉਂਕਿ ਪਿਛਲੇ ਸਾਲਾਂ ਵਿੱਚ ਵੀ ਠੰਡ ਤੇ ਧੁੰਦ ਕਾਰਨ ਕਾਫੀ ਸੜਕੀ ਹਾਦਸੇ ਵਾਪਰੇ। ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਅਮਨਦੀਪ ਸਿੰਘ ਸੋਢੀ ਨੇ ਕਿਹਾ ਕਿ ਵਿਦਿਆਰਥੀਆਂ ਦੀਆਂ ਪੜ੍ਹਾਈ ਨੂੰ ਧਿਆਨ ਵਿੱਚ ਰੱਖਦੇ ਹੋਏ ਆਨਲਾਈਨ ਕਲਾਸਾਂ ਲਗਾਈਆਂ ਜਾਣ। ਇਸ ਮੌਕੇ ,ਰਾਧੇ ਸ਼ਾਮ, ਵਿਨੈ ਮੱਕੜ, ਸਵੀਕਾਰ ਗਾਂਧੀ, ਰਿਸ਼ੂ ਜਸੂਜਾ, ਅਰੁਣ ਕਾਠਪਾਲ, ਸੁਭਾਸ਼ ਚੰਦਰ ਕੰਬੋਜ, ਸਿਕੰਦਰ ਸਿੰਘ, ਰਾਧਾ ਕ੍ਰਿਸ਼ਨ, ਰਾਕੇਸ਼ ਕੋਹਲੀ, ਸੁਨੀਲ ਵਰਮਾ, ਮਹਾਵੀਰ ਟਾਂਕ, ਯੋਗੇਂਦਰ ਯੋਗੀ, ਰਾਜਦੀਪ,ਅਨਿਲ ਖੰਨਾ,ਆਦਿ ਹਾਜ਼ਰ ਸਨ।

Scroll to Top