ਵੱਧ ਰਹੀ ਠੰਡ ਧੁੰਦ ਅੱਤੇ ਸ਼ੀਤ ਲਹਿਰ ਕਾਰਨ ਸਕੂਲ਼ਾਂ ਵਿੱਚ ਛੁੱਟੀਆਂ ਵਿੱਚ ਵਾਧੇ ਦੀ ਮੰਗ ਢਿੱਲੋਂ


ਲੈਕਚਰਾਰ ਕੇਡਰ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਅਤੇ ਜ਼ਿਲ੍ਹਾ ਪ੍ਰਧਾਨ ਧਰਮਜੀਤ ਸਿੰਘ ਢਿੱਲੋਂ ਨੇ ਪ੍ਰੈਸ ਦੇ ਨਾਂ ਜਾਰੀ ਬਿਆਨ ਵਿੱਚ ਸੂਬੇ ਵਿੱਚ ਵੱਧ ਰਹੀ ਠੰਡ ਧੁੰਦ ਅੱਤੇ ਸ਼ੀਤ ਲਹਿਰ ਕਾਰਣ ਸਕੂਲਾਂ ਵਿੱਚ ਛੁੱਟੀਆਂ ਦੀ ਮੰਗ ਕੀਤੀ ਹੈ

ਯੂਨੀਅਨ ਆਗੂਆਂ ਦਵਿੰਦਰ ਸਿੰਘ ਗੁਰੂ ਜਗਦੀਪ ਸਿੰਘ ਸਾਹਨੇਵਾਲ ਅੱਤੇ ਜਸਪਾਲ ਸਿੰਘ ਹੰਬੜਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਤੇ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸਤੌ ਮੰਗ ਕੀਤੀ ਕਿ ਵੱਧ ਰਹੀ ਠੰਡ ਧੁੰਦ ਕਾਰਨ ਸਰਕਾਰੀ ਸਕੂਲਾਂ ਵਿੱਚ ਛੁੱਟੀਆਂ ਵਿੱਚ ਵਾਧਾ ਕੀਤਾ ਜਾਵੇ ਤਾਂ ਜੋ ਵਿਦਿਆਰਥੀਆਂ ਅੱਤੇ ਅਧਿਆਪਕਾਂ ਦੀ ਸਿਹਤ ਠੀਕ ਰਹਿ ਸਕੇ ਯੂਨੀਅਨ ਪ੍ਰਧਾਨ ਢਿੱਲੋਂ ਨੇ ਕਿਹਾ ਕਿ ਪਿੱਛਲੇ ਸਾਲਾਂ ਵਿੱਚ ਵੀ ਸੜਕੀ ਹਾਦਸੇ ਵਾਪਰੇ ਸਨ ਸੋ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਛੁੱਟੀਆਂ ਕੀਤੀਆਂ ਜਾਣ ਢਿੱਲੋਂ ਨੇ ਕਿਹਾ ਕਿ ਵਿਦਿਆਰਥੀਆਂ ਦੀ ਪੜਾਈ ਨੂੰ ਧਿਆਨ ਵਿੱਚ ਰੱਖਦਿਆਂ ਆਨਲਾਈਨ ਕਲਾਸਾਂ ਲਾਈਆਂ ਜਾਣ ਯੂਨੀਅਨ ਦੇ ਪ੍ਰੈਸ ਸਕੱਤਰ ਅਲਬੇਲ ਸਿੰਘ ਪੁੜੈਣ ਨੇ ਪੰਜਾਬ ਸਰਕਾਰ ਤੋਂ ਇਸ ਸੰਬੰਧੀ ਜਲਦ ਫ਼ੈਸਲਾ ਕਰਨ ਦੀ ਮੰਗ ਕੀਤੀ।

Scroll to Top