ਜਿਲ੍ਹਾ ਪੱਧਰੀ ਇੱਕ ਰੋਜ਼ਾ ਕਿਸ਼ੋਰ ਸਿੱਖਿਆ ਟ੍ਰੇਨਿੰਗ ਪ੍ਰੋਗਰਾਮ ਹੋਇਆ ਸੰਪਨ
ਪੰਜਾਬ ਸਰਕਾਰ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਸੁਖਵੀਰ ਸਿੰਘ ਬੱਲ ਦੀ ਅਗਵਾਈ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਪੰਕਜ ਅੰਗੀ ਦੀ ਪ੍ਰਧਾਨਗੀ ਅਤੇ ਸਤਿੰਦਰ ਬੱਤਰਾ ਜ਼ਿਲ੍ਹਾ ਨੋਡਲ ਅਫਸਰ ਦੀ ਦੇਖਰੇਖ ਹੇਠ ਜ਼ਿਲ੍ਹਾ ਪੱਧਰੀ ਇੱਕ ਰੋਜ਼ਾ ਕਿਸ਼ੋਰ ਸਿੱਖਿਆ ਪ੍ਰੋਗਰਾਮ ਸਥਾਨਕ ਸੰਜੀਵ ਪੈਲੇਸ ਵਿਖੇ ਕਰਵਾਇਆ ਗਿਆ।ਜਿਸ ਵਿੱਚ ਸਮੂਹ ਜ਼ਿਲ੍ਹਾ ਫਾਜ਼ਿਲਕਾ ਦੇ ਸੀਨੀਅਰ ਸੈਕੰਡਰੀ ਸਕੂਲਾਂ ਤੋਂ ਪ੍ਰਿੰਸੀਪਲ ਸਾਹਿਬਾਨ, ਸਮੂਹ ਹਾਈ ਸਕੂਲਾਂ ਤੋਂ ਹੈੱਡਮਾਸਟਰ / ਹੈਡਮਿਸਟ੍ਰੈਸ ਸਾਹਿਬਾਨ, ਸਮੂਹ ਮਿਡਲ ਸਕੂਲਾਂ ਤੋਂ ਇੰਚਾਰਜ ਸਾਹਿਬਾਨ ਅਤੇ ਸਮੂਹ ਜ਼ਿਲ੍ਹੇ ਦੇ ਸਕੂਲਾਂ ਤੋਂ ਕਿਸ਼ੋਰ ਸਿੱਖਿਆ ਪ੍ਰੋਗਰਾਮ ਦੇ ਨੋਡਲ ਅਧਿਆਪਕਾ ਨੇ ਭਾਗ ਲਿਆ
ਰਿਸੋਰਸ ਪਰਸਨ ਵਜੋਂ ਸਿਵਲ ਸਰਜਨ ਦਫਤਰ ਫਾਜ਼ਿਲਕਾ ਤੋਂ ਡਾ. ਪਿਕਾਕਸ਼ੀ ਅਰੋੜਾ, ਡੀ. ਏ. ਵੀ. ਕਾਲਜ ਆਫ਼ ਐਜੁਕੇਸ਼ਨ ਅਬੋਹਰ ਤੋਂ ਪ੍ਰੋਫੈਸਰ ਅਜੈ ਖੋਸਲਾ, ਡੀ. ਐਮ. ਵਿਗਿਆਨ ਨਰੇਸ਼ ਕੁਮਾਰ ਅਤੇ ਮਿਸ ਰੁਪਿੰਦਰ ਕੌਰ ਸਾਇਸ ਮਿਸਟ੍ਰੈਸ ਝੰਗੜ੍ਹ ਭੈਣੀ ਨੇ ਆਪਣੀਆਂ ਸੇਵਾਵਾਂ ਦਿੱਤੀਆਂ
ਪ੍ਰੋਗਰਾਮ ਦੇ ਪ੍ਰਬੰਧਕ ਵਜੋਂ ਅੰਕੁਰ ਸ਼ਰਮਾ, ਗੁਰਛਿੰਦਰ ਪਾਲ ਸਿੰਘ, ਸਤਿੰਦਰ ਸਚਦੇਵਾ, ਕਰਨ ਕੋਸ਼ਿਕ, ਰਾਜੇਸ਼ ਕੁਮਾਰ ਅਤੇ ਅਰਸ਼ਦੀਪ ਸਿੰਘ ਨੇ ਆਪਣਾ ਯੋਗਦਾਨ ਪਾਇਆ।
ਮੰਚ ਸੰਚਾਲਣ ਦੀ ਭੂਮਿਕਾ ਸੁਰਿੰਦਰ ਕੁਮਾਰ ਪੰਜਾਬੀ ਮਾਸਟਰ ਨੇ ਬਾਖੂਬੀ ਨਿਭਾਈ