91 ਦਿਨ 91 ਕੌਸ਼ਲ ਟੀਮ ਵੱਲੋਂ ਸੀ ਟੀ ਯੂਨੀਵਰਸਿਟੀ ਵਿੱਚ ਦੋ ਦਿਨਾਂ ਲੀਡਰਸ਼ਿਪ ਸੈਮੀਨਾਰ ਵਿੱਚ ਸ਼ਮੂਲੀਅਤ ਕੀਤੀ ਗਈ

91 ਦਿਨ 91 ਕੌਸ਼ਲ ਟੀਮ ਵੱਲੋਂ ਸੀ ਟੀ ਯੂਨੀਵਰਸਿਟੀ ਵਿੱਚ ਦੋ ਦਿਨਾਂ ਲੀਡਰਸ਼ਿਪ ਸੈਮੀਨਾਰ ਵਿੱਚ ਸ਼ਮੂਲੀਅਤ ਕੀਤੀ ਗਈ

ਲੀਡਰਸ਼ਿਪ ਸੈਮੀਨਾਰ ਵਿੱਚ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਮਿਲ ਕੇ ਚਿੰਤਨ ਕੀਤਾ

ਜਗਰਾਓਂ 24 ਦਸੰਬਰ ( )21ਵੀਂ ਸਦੀ ਦੇ ਨੌਜਵਾਨ ਅਤੇ ਤਜਰਬੇਕਾਰ ਅਧਿਆਪਕਾਂ, ਸਕੂਲ ਮੁਖੀਆਂ ਅਤੇ ਸਕੂਲ ਪ੍ਰਬੰਧਕਾਂ ਦੇ ਲਈ ਦਲਜੀਤ ਰਾਣਾ ਦੀ ਅਗਵਾਈ ਵਿੱਚ ਤਿਆਰ ਕੀਤੇ ਗਏ 91 ਦਿਨ 91 ਕੌਸ਼ਲ ਟੀਮ ਵੱਲੋਂ ਸੀ ਟੀ ਯੂਨੀਵਰਸਿਟੀ ਵਿਖੇ ਦੋ ਦਿਨਾਂ ਲੀਡਰਸ਼ਿਪ ਸੈਮੀਨਾਰ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਉਤਰਾਖੰਡ, ਉੱਤਰ ਪ੍ਰਦੇਸ਼, ਓਡੀਸ਼ਾ, ਕੇਰਲਾ, ਮਹਾਰਾਸ਼ਟਰਾ, ਜੰਮੂ-ਕਸ਼ਮੀਰ ਅਤੇ ਦੇਸ਼ ਦੇ ਵੱਖ ਵੱਖ ਕੇਂਦਰ ਸ਼ਾਸਿਤ ਪਰਦੇਸ਼ਾਂ ਤੋਂ 120 ਦੇ ਕਰੀਬ ਡੈਲੀਗੇਟਾਂ ਨੇ ਸ਼ਮੂਲੀਅਤ ਕੀਤੀ।

ਇਸ ਲੀਡਰਸ਼ਿਪ ਸੈਮੀਨਾਰ ਦਾ ਉਦਘਾਟਨ ਸੀ ਟੀ ਯੂਨੀਵਰਸਿਟੀ ਦੇ ਚਾਂਸਲਰ ਚਰਨਜੀਤ ਸਿੰਘ ਚੰਨੀ ਨੇ ਕੀਤਾ। ਪਹਿਲੇ ਦਿਨ ਸੀਟੀ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਸੀਟੀ ਯੂਨੀਵਰਸਿਟੀ ਅਤੇ ਇਸਦੇ ਵੱਖੋ-ਵੱਖ ਸਕੂਲਾਂ ਅਤੇ ਕਾਲਜਾਂ ਦੇ ਵਿੱਚ ਦਿੱਤੀ ਜਾ ਰਹੀ ਗੁਣਾਤਮਕ ਸਿੱਖਿਆ ਬਾਰੇ ਜਾਣਕਾਰੀ ਦਿੱਤੀ। ਬਲਵੰਤ ਭੀਖੀ ਨੇ ਨਸ਼ਿਆਂ ਤੋਂ ਦੂਰ ਰੱਖਣ ਲਈ ਸਿੱਖਿਆ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਦਲਜੀਤ ਰਾਣਾ ਨੇ 91 ਦਿਨ 91 ਕੌਸ਼ਲ ਟੀਮ ਦੇ ਮਨੋਰਥ ਅਤੇ ਭਵਿੱਖ ਦੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਡਾ: ਅਭਿਸ਼ੇਕ ਤ੍ਰਿਪਾਠੀ, ਲੇਖ ਰਾਜ, ਸਮਾਜ ਸੇਵਕ ਅਨਮੋਲ ਕਵਾਤਰਾ, ਰਾਜਿੰਦਰ ਸਿੰਘ ਚਾਨੀ, ਰਾਧਿਕਾ ਤਲਵਾੜ, ਕੁਲਦੀਪ ਵਰਮਾ, ਵਿਜੈ ਮੌਂਗਾ ਤੋਂ ਇਲਾਵਾ ਵੱਖੋ-ਵੱਖ ਰਾਜਾਂ ਤੋਂ ਡੈਲੀਗੇਟ ਮੌਜੂਦ ਸਨ।

Scroll to Top