ਸ਼੍ਰੀ ਗੁਰੁ ਰਵਿਦਾਸ ਸਭਾ ਦੀ ਸਰਵਸੰਮਤੀ ਨਾਲ ਹੋਈ ਚੋਣ
ਸਭਾ ਨੇ ਸਮਾਜ ਸੇਵਾ ਦੇ ਕਾਰਜਾਂ ਨੂੰ ਜਾਰੀ ਰੱਖਣ ਦੀ ਵਚਨਬੱਧਤਾ ਦੁਹਰਾਈ
ਸ਼੍ਰੀ ਗੁਰੂ ਰਵਿਦਾਸ ਸਭਾ ਰਜਿ. ਨਵੀਂ ਆਬਾਦੀ ਇਸਲਾਮਾਬਾਦ (ਪੀਰ ਗੁਰਾਇਆ) ਫਾਜ਼ਿਲਕਾ ਦੀ ਸਾਲ 2024 ਲਈ ਨਵੀਂ ਚੋਣ ਕੀਤੀ ਗਈ ਇਸ ਤੋਂ ਪਹਿਲਾਂ ਸਾਲ 2023 ਲਈ ਚੁਣੀ ਹੋਈ ਪੁਰਾਣੀ ਕਮੇਟੀ ਨੂੰ ਪ੍ਰਧਾਨ ਸ਼੍ਰੀ ਭੀਮ ਸੈਨ ਸੋਲੀਆ ਜੀ ਨੇ ਭੰਗ ਕਰਨ ਦੀ ਸਿਫਾਰਸ਼ ਕੀਤੀ ਅਤੇ ਸਭਾ ਦੇ ਸਰਪ੍ਰਸਤ ਸਰਦਾਰ ਗੁਰਚਰਨ ਸਿੰਘ ਜੀ ਮੁਸਾਫ਼ਿਰ ਨੇ ਪ੍ਰਵਾਨ ਕੀਤਾ ਅਤੇ ਨਿਰਪੱਖ ਚੋਣ ਕਰਾਉਣ ਲਈ ਸ਼੍ਰੀ ਸ਼ੇਰ ਸਿੰਘ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ। ਇਨ੍ਹਾਂ ਦੀ ਪ੍ਰਧਾਨਗੀ ਹੇਠ ਨਿਮਨ ਅਨੁਸਾਰ ਅਹੁਦੇਦਾਰ ਸਾਹਿਬਾਨ ਸਰਵਸੰਮਤੀ ਨਾਲ ਚੁਣੇ ਗਏ। ਸਰਪ੍ਰਸਤ ਸ਼੍ਰੀ ਗੁਰਚਰਨ ਸਿੰਘ ਮੁਸਾਫ਼ਿਰ, ਚੇਅਰਮੈਨ ਸ਼੍ਰੀ ਖੜਕ ਸਿੰਘ, ਪ੍ਰਧਾਨ ਸ਼੍ਰੀ ਭੀਮ ਸੈਨ ਸੋਲੀਆ, ਸੀਨੀਅਰ ਮੀਤ ਪ੍ਰਧਾਨ ਸ਼੍ਰੀ ਫ਼ਕੀਰ ਚੰਦ, ਮੀਤ ਪ੍ਰਧਾਨ ਡਾਕਟਰ ਸ਼੍ਰੀ ਗੁਰਚਰਨ ਸਿੰਘ ਅਤੇ ਸ਼੍ਰੀ ਨਰਿੰਦਰ ਕੁਮਾਰ ਸੋਲੀਆ, ਸੈਕਟਰੀ ਸ਼੍ਰੀ ਸੰਤ ਰਾਮ ਸੋਲੀਆ, ਖਜਾਨਚੀ ਸ਼੍ਰੀ ਓਮ ਪ੍ਰਕਾਸ਼, ਆਡੀਟਰ ਸ਼੍ਰੀ ਖੇਮ ਰਾਜ ਸੋਲੀਆ, ਸਹਾਇਕ ਸੈਕਟਰੀ ਸ਼੍ਰੀ ਨਰੇਸ਼ ਕੁਮਾਰ ਸੋਲੀਆ, ਸਹਾਇਕ ਖਜਾਨਚੀ ਸ਼੍ਰੀ ਅਸ਼ਵਨੀ ਕੁਮਾਰ, ਕਾਨੂੰਨੀ ਸਲਾਹਕਾਰ ਐਡਵੋਕੇਟ ਸ਼੍ਰੀ ਸੁਭਾਸ਼ ਚੰਦਰ ਬਿਸਰਵਾਲ, ਪ੍ਰੈੱਸ ਸਕੱਤਰ ਸ਼੍ਰੀ ਨੀਰਜ ਕੁਮਾਰ, ਪ੍ਰੈੱਸ ਫੋਟੋਗਰਾਫਰ ਸ਼੍ਰੀ ਹਰਬੰਸ ਲਾਲ ਸੋਲੀਆ ਅਤੇ ਸ਼੍ਰੀ ਜਤਿੰਦਰ ਕੁਮਾਰ ਸੋਲੀਆ, ਸਲਾਹਕਾਰ ਸ਼੍ਰੀ ਵਿਨੋਦ ਕੁਮਾਰ ਅਤੇ ਸ਼੍ਰੀ ਸ਼ੇਰ ਸਿੰਘ, ਪ੍ਰਚਾਰ ਸਕੱਤਰ ਸ਼੍ਰੀ ਨੌਰੰਗ ਲਾਲ ਅਤੇ ਪ੍ਰੈੱਸ ਮੀਡੀਆ ਸ਼੍ਰੀ ਨਵਦੀਪ ਕੁਮਾਰ ਸੋਲੀਆ ਚੁਣੇ ਗਏ।
ਨਵੀਂ ਚੁਣੀ ਗਈ ਸਭਾ ਨੇ ਲੋਕ ਭਲਾਈ ਨਾਲ ਸਬੰਧਤ ਕਾਰਜਾਂ ਨੂੰ ਜਾਰੀ ਰੱਖਣ ਦੀ ਵਚਨਬੱਧਤਾ ਦੁਹਰਾਈ।