ਜਿਲ੍ਹਾ ਫਾਜ਼ਿਲਕਾ ਦੀਆਂ ਨਿੱਕੀਆਂ ਖਿਡਾਰਨਾਂ ਨੇ ਰਚਿਆ ਇਤਿਹਾਸ ਸੂਬਾ ਪੱਧਰੀ ਖੋ-ਖੋ ਮੁਕਾਬਲੇ ਵਿੱਚ ਪ੍ਰਾਪਤ ਕੀਤਾ ਪਹਿਲਾ ਸਥਾਨ

ਜਿਲ੍ਹਾ ਫਾਜ਼ਿਲਕਾ ਦੀਆਂ ਨਿੱਕੀਆਂ ਖਿਡਾਰਨਾਂ ਨੇ ਰਚਿਆ ਇਤਿਹਾਸ ਸੂਬਾ ਪੱਧਰੀ ਖੋ-ਖੋ ਮੁਕਾਬਲੇ ਵਿੱਚ ਪ੍ਰਾਪਤ ਕੀਤਾ ਪਹਿਲਾ ਸਥਾਨ

ਖਿਡਾਰਨਾਂ ਅਤੇ ਗਾਈਡ ਅਧਿਆਪਕਾਂ ਦੀ ਮਿਹਨਤ ਸਦਕਾ ਹੋਈ ਸ਼ਾਨਾਂਮੱਤੀ ਪ੍ਰਾਪਤੀ -ਡੀਈਓ ਦੌਲਤ ਰਾਮ

ਕਿਹਾ ਜਾਂਦਾ ਹੈ ਕਿ ਜਦੋਂ ਤੁਸੀ ਕੁਝ ਕਰਨ ਦਾ ਦ੍ਰਿੜ ਇਰਾਦਾ ਕਰ ਲੈਂਦੇ ਹੋ ਤਾਂ ਰਸਤੇ ਆਪਣੇ ਆਪ ਬਣਦੇ ਜਾਂਦੇ ਹਨ।ਅਜਿਹਾ ਹੀ ਕਰ ਵਿਖਾਇਆ ਹੈ
ਬਲਾਕ ਫਾਜ਼ਿਲਕਾ 2 ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮੁਹੰਮਦ ਅਮੀਰਾਂ ਅਤੇ ਬਲਾਕ ਅਬੋਹਰ 1 ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਹਿੰਮਤ ਪੁਰਾ ਦੀਆਂ ਨਿੱਕੀਆਂ ਖਿਡਾਰਨਾਂ ਨੇ। ਇਹਨਾਂ ਸਕੂਲਾਂ ਦੀ ਸਾਂਝੀ ਖੋ-ਖੋ ਟੀਮ ਵੱਲੋਂ ਰਾਜ ਪੱਧਰੀ ਖੇਡਾਂ ਵਿੱਚ ਪਹਿਲਾਂ ਸਥਾਨ ਪ੍ਰਾਪਤ ਕਰਕੇ ਜ਼ਿਲ੍ਹਾ ਫ਼ਾਜ਼ਿਲਕਾ ਦਾ ਮਾਣ ਵਧਾਇਆ ਹੈ।
ਜਿਲ੍ਹਾ ਪੱਧਰ ਸਿੱਖਿਆ ਅਫ਼ਸਰ ਐਲੀਮੈਂਟਰੀ ਦੌਲਤ ਰਾਮ,ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮੈਡਮ ਅੰਜੂ ਸੇਠੀ, ਬੀਪੀਈਓ ਫਾਜ਼ਿਲਕਾ 2 ਪ੍ਰਮੋਦ ਕੁਮਾਰ, ਬੀਪੀਈਓ ਅਬੋਹਰ 1 ਅਜੇ ਛਾਬੜਾ ਨੇ ਕਿਹਾ ਇਹਨਾਂ ਹੋਣਹਾਰ ਖਿਡਾਰੀਨਾਂ ਨੇ ਆਪਣੇ ਸਕੂਲ , ਬਲਾਕ ਅਤੇ ਜਿਲ੍ਹੇ ਦਾ ਨਾਂ ਰੋਸ਼ਨ ਕੀਤਾ ਹੈ।ਇਸ ਲਈ ਖਿਡਾਰੀ ਅਤੇ ਸਮੂਹ ਸਕੂਲ ਸਟਾਫ ਵਧਾਈ ਦੇ ਹੱਕਦਾਰ ਹਨ। ਬੱਚੀਆਂ ਅਤੇ ਗਾਈਡ ਅਧਿਆਪਕਾਂ ਦੀ ਮਿਹਨਤ ਸਦਕਾ ਇਹ ਵੱਡੀ ਪ੍ਰਾਪਤੀ ਹੋਈ ਹੈ।
ਮੁਹੰਮਦ ਅਮੀਰਾਂ ਸਕੂਲ ਮੁੱਖੀ ਅਤੇ ਗਾਈਡ ਅਧਿਆਪਕਾਂ ਮੈਡਮ ਮਮਤਾ ਸਚਦੇਵਾ ਸਟੇਟ ਐਵਾਰਡੀ ਅਤੇ ਹਿੰਮਤਪੁਰਾ ਸਕੂਲ ਦੇ ਮੁੱਖੀ ਅਭੀਜੀਤ ਵਧਵਾ ਅਤੇ ਗਾਈਡ ਅਧਿਆਪਕ ਜਗਦੀਸ਼ ਚੰਦਰ ਨੇ ਕਿਹਾ ਕਿ ਇਹਨਾਂ ਖਿਡਾਰੀਆਂ ਨੇ ਜ਼ੋਰਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਸਾਰੇ ਮੈਚ ਜਿੱਤ ਕੇ ਫਾਈਨਲ ਮੁਕਾਬਲੇ ਵਿੱਚ ਥਾਂ ਬਣਾਈ ਅਤੇ ਫਾਇਨਲ ਮੁਕਾਬਲੇ ਵਿੱਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਸੂਬਾ ਪੱਧਰ ਤੇ ਪਹਿਲਾਂ ਸਥਾਨ ਪ੍ਰਾਪਤ ਕਰਕੇ ਆਪਣੀ ਤਾਕਤ ਦਾ ਲੋਹਾ ਮਨਵਾਇਆ।
ਸਕੂਲ ਪੱਧਰ ਤੋਂ ਜਿੱਤ ਦਾ ਸ਼ੁਰੂ ਹੋਇਆ ਸਿਲਸਲਾ ਸੂਬਾ ਪੱਧਰ ਤੱਕ ਜਾਰੀ ਰਿਹਾ।ਸਰਹੱਦੀ ਜ਼ਿਲ੍ਹਾ ਫ਼ਾਜ਼ਿਲਕਾ ਦੇ ਸਕੂਲਾਂ ਨੇ ਵੱਡੀ ਕਾਰਜੁਗਾਰੀ ਦਰਜ ਕਰਵਾਈ ਹੈ। ਇਹਨਾਂ ਖਿਡਾਰੀਆਂ ਵਿੱਚੋਂ ਹੀ ਭਵਿੱਖ ਦੇ ਨਾਮਵਰ ਖਿਡਾਰੀ ਪੈਦਾ ਹੋਣਗੇ। ਉਹਨਾਂ ਕਿਹਾ ਕਿ ਇਹਨਾਂ ਨਿੱਕਿਆਂ ਖਿਡਾਰੀਨਾਂ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਧੀਆਂ ਕਿਸੇ ਤੋਂ ਘੱਟ ਨਹੀਂ ਹਨ ਅਤੇ ਹੁਣ ਸਮਾਂ ਧੀਆਂ ਦਾ ਹੈ।ਸਾਥੀ ਅਧਿਆਪਕ ਪ੍ਰਦੀਪ ਕੁਮਾਰ ਅਤੇ ਮੈਡਮ ਸ਼ੈਲ ਕੁਮਾਰੀ ਅਤੇ ਬੱਚੀਆਂ ਦੇ ਮਾਪਿਆਂ ਵੱਲੋਂ ਪੂਰਨ ਸਹਿਯੋਗ ਦਿੱਤਾ ਗਿਆ।
ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਦੌਲਤ ਰਾਮ, ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈਡੰਰੀ ਡਾਂ ਸੁਖਵੀਰ ਸਿੰਘ ਬੱਲ,ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈਡੰਰੀ ਪੰਕਜ਼ ਕੁਮਾਰ ਅੰਗੀ,ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮੈਡਮ ਅੰਜੂ ਸੇਠੀ, ਸੂਬਾ ਸਿੱਖਿਆ ਸਲਾਹਕਾਰ ਕਮੇਟੀ ਮੈਂਬਰ ਲਵਜੀਤ ਸਿੰਘ ਗਰੇਵਾਲ, ਜ਼ਿਲ੍ਹੇ ਦੇ ਸਮੂਹ ਬੀਪੀਈਓ,ਸਮੂਹ ਸੀਐਚਟੀ ਅਤੇ ਅਧਿਆਪਕਾਂ ਵੱਲੋਂ ਜੇਤੂ ਖਿਡਾਰੀਆਂ ਨੂੰ ਵਧਾਈਆਂ ਅਤੇ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।

Scroll to Top