ਸਰਕਾਰੀ ਪ੍ਰਾਇਮਰੀ ਸਕੂਲ ਅਹਿਮਦਪੁਰ ਦੇ ਵਿਦਿਆਰਥੀਆਂ ਨੇ ਲਾਇਆ ਵਿੱਦਿਅਕ ਟੂਰ-ਅਮਨਦੀਪ ਸ਼ਰਮਾ।
ਸਰਕਾਰੀ ਪ੍ਰਾਇਮਰੀ ਸਕੂਲ ਅਹਿਮਦਪੁਰ ਦੇ ਵਿਦਿਆਰਥੀਆਂ ਨੇ ਇੱਕ ਰੋਜ਼ਾ ਵਿਦਿਕ ਟੂਰ ਲਾਇਆ। ਟੂਰ ਸਬੰਧੀ ਜਾਣਕਾਰੀ ਦਿੰਦੇ ਸਕੂਲ ਮੁਖੀ ਅਮਨਦੀਪ ਸ਼ਰਮਾ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਪੰਜਾਬ ਹਰਿਆਣਾ ਅਤੇ ਰਾਜਸਥਾਨ ਤਿੰਨ ਸਟੇਟਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਮੁਹਈਆ ਕਰਵਾਈ ਗਈ। ਵਿਦਿਆਰਥੀਆਂ ਨੂੰ ਹਰਿਆਣੇ ਦਾ ਸ਼ਹਿਰ ਰਤੀਆ, ਫਤਿਹਾਬਾਦ ,ਹਿਸਾਰ ਅਤੇ ਅਗਰੋਹਾ ਧਾਮ ਮੰਦਰਾਂ ਦੀ ਮਹੱਤਤਾ ਬਾਰੇ ਦੱਸਿਆ ਗਿਆ।
ਟੂਰ ਦੇ ਇੰਚਾਰਜ ਮੈਡਮ ਟੇਨੂ ਬਾਲਾ ਨੇ ਦੱਸਿਆ ਕਿ ਟੂਰ ਵਿੱਚ ਤੀਜੀ, ਚੌਥੀ ,ਪੰਜਵੀਂ ਕਲਾਸ ਦੇ 50 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ। ਉਨਾ ਵਿਦਿਆਰਥੀਆਂ ਨੂੰ ਅਗਰੋਹਾਧਾਮ ਮੰਦਰ ਦੀ ਮਹੱਤਤਾ ਸਬੰਧੀ ਹਰਿਆਣਾ ,ਰਾਜਸਥਾਨ ਰਾਜਾਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਮੁਹਈਆ ਕਰਵਾਈ ਵਿਦਿਆਰਥੀਆਂ ਨੇ ਵਿਦਿਅਕ ਟੂਰ ਦਾ ਖੂਬ ਆਨੰਦ ਮਾਣਿਆ। ਇਸ ਸਮੇਂ ਮੈਡਮ ਗੁਰਪ੍ਰੀਤ ਕੌਰ, ਮੈਡਮ ਪ੍ਰੀਤੀ ਅਰੋੜਾ ,ਮੈਡਮ ਰਾਣੀ ਸ਼ਰਮਾ, ਮੈਡਮ ਮਨਪ੍ਰੀਤ ਕੌਰ ,ਮੰਜੂ ਸ਼ਰਮਾ ,ਮਨਜੀਤ ਕੌਰ, ਵੀਰਪਾਲ ਆਦਿ ਅਧਿਆਪਕ ਹਾਜ਼ਰ ਸਨ।