ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਨੇ ਸਰਕਾਰੀ ਸਕੂਲ ਬਲ ਕਲਾਂ ਵਿਦਿਆਰਥੀਆਂ ਨੂੰ 135 ਸਵੇਟਰ ਵੰਡੇ ਅਤੇ ਬੱਚਿਆਂ ਨਾਲ ਗੁਰਪੁਰਬ ਮਨਾਇਆ -ਅਮਨ ਸ਼ਰਮਾ

ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਨੇ ਸਰਕਾਰੀ ਸਕੂਲ ਬਲ ਕਲਾਂ ਵਿਦਿਆਰਥੀਆਂ ਨੂੰ 135 ਸਵੇਟਰ ਵੰਡੇ ਅਤੇ ਬੱਚਿਆਂ ਨਾਲ ਗੁਰਪੁਰਬ ਮਨਾਇਆ -ਅਮਨ ਸ਼ਰਮਾ

ਅੱਜ ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਵਲੋਂ ਪ੍ਰਧਾਨ ਅਮਨ ਸ਼ਰਮਾ ਅਤੇ ਸਕੱਤਰ ਪ੍ਰਦੀਪ ਕਾਲੀਆ ਦੀ ਅਗਵਾਈ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਲ ਕਲਾਂ ਦੇ ਵਿਦਿਆਰਥੀਆਂ ਨੂੰ ਆਉਂਦੀ ਸਰਦੀ ਨੂੰ ਵੇਖਦਿਆਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕਰਦਿਆਂ 135 ਗਰਮ ਸਵੈਟਰ ਵੰਡੇ ਅਤੇ ਵਿਦਿਆਰਥੀਆਂ ਨਾਲ ਗੁਰਪੁਰਬ ਮਨਾਇਆ |ਇਸ ਮੋਕੇ ਜਪੁਜੀ ਸਾਹਿਬ ਦਾ ਪਾਠ ਕੀਤਾ ਗਿਆ ਅਤੇ ਜਪੁਜੀ ਸਾਹਿਬ ਨੂੰ ਜਬਾਨੀ ਯਾਦ ਰੱਖਣ ਵਾਲੇ ਵਿਦਿਆਰਥੀਆਂ ਨੂੰ ਸਿਰੋਪਾਉ ਅਤੇ ਕਾਪੀ ਪੇਨ ਦੇ ਕੇ ਸਨਮਾਨਿਤ ਕੀਤਾ ਗਿਆ ਤਾਂਕਿ ਸਾਰੇ ਵਿਦਿਆਰਥੀਆਂ ਦਾ ਗੁਰਬਾਣੀ ਵੱਲ ਜਿਆਦਾ ਰੁੱਚੀ ਵੱਧੇ |ਕਲੱਬ ਡਾਇਰੈਕਟਰ ਬਲਦੇਵ ਸਿੰਘ ਸੰਧੂ ਪ੍ਰੋਜੈਕਟ ਚੇਅਰਮੈਨ ਸਨ |ਇਸ ਮੌਕੇ ਪ੍ਰਧਾਨ ਅਮਨ ਸ਼ਰਮਾ, ਬਲਦੇਵ ਸਿੰਘ ਸੰਧੂ, ਅਸ਼ਵਨੀ ਅਵਸਥੀ,ਰਾਜਕੁਮਾਰ, ਜਤਿੰਦਰ ਸਿੰਘ ਜੋਨਲ ਚੇਅਰਮੈਨ, ਪਰਮਜੀਤ ਸਿੰਘ ਨੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਸਿੱਖਿਆਵਾਂ ਬਾਰੇ ਵਿਸਥਾਰ ਨਾਲ ਦੱਸਿਆ | ਅਮਨ ਸ਼ਰਮਾ ਨੇ ਦੱਸਿਆ ਕਿ ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਵਲੋਂ ਲਗਾਤਾਰ ਸਰਕਾਰੀ ਸਕੂਲਾਂ ਦੇ ਲੋੜਵੰਦ ਵਿਦਿਆਰਥੀਆਂ ਨੂੰ ਜਰੂਰਤ ਦੀਆਂ ਚੀਜ਼ਾਂ ਵੰਡੀਆਂ ਜਾਂਦੀਆਂ ਹਨ, ਜਿਸਦੇ ਤਹਿਤ ਅੱਜ ਬਲ ਕਲਾਂ ਦੇ ਸੀਨੀਅਰ ਸੈਕੰਡਰੀ ਸਕੂਲ ਵਿੱਚ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਸੁਚਾਰੂ ਰੂਪ ਨਾਲ ਕਰਵਾਉਣ ਲਈ ਇਹ ਮਦਦ ਕੀਤੀ ਗਈ।ਸਕੂਲ ਮੁੱਖੀ ਜਸਬੀਰ ਕੌਰ, ਗਗਨਦੀਪ ਅਤੇ ਸਮੂਹ ਸਟਾਫ ਮੈਂਬਰਾਂ ਵਲੋਂ ਉਹਨਾਂ ਦਾ ਸਵਾਗਤ ਕੀਤਾ |ਰਸਮੀ ਸਮਾਗਮ ਦੌਰਾਨ ਸਕੂਲ ਇੰਚਾਰਜ ਗਗਨਦੀਪ ਕੌਰ ਨੇ ਕਿਹਾ ਕਿ ਸਮਾਜ ਨੂੰ ਅਜਿਹੇ ਉੱਦਮੀਆਂ ਅਤੇ ਕਲੱਬਾਂ ਦੀ ਬਹੁਤ ਲੋੜ ਹੈ ਜੋ ਹੋਣਹਾਰ ਲੋੜਵੰਦ ਬੱਚਿਆਂ ਦੀ ਮਦਦ ਅਤੇ ਹੋਂਸਲਾ ਅਫਜਾਈ ਲਈ ਅੱਗੇ ਆਉਂਦੇ ਹਨ।ਸਾਨੂੰ ਵੀ ਉਹਨਾਂ ਨਾਲ ਮਿਲ ਜੁਲ ਕੇ ਕੰਮ ਕਰਨਾ ਚਾਹੀਦਾ ਹੈ ।ਇਸ ਮੋਕੇ ਬ੍ਰਿਗੇਡਇਰ ਜੀ. ਸੰਧੂ,ਸ਼ਮਸ਼ੇਰ ਸਿੰਘ ਕੋਹਰੀ, ਗੁਰਮੰਗਤ ਸਿੰਘ, ਹੋਸ਼ਿਆਰ ਸਿੰਘ ਮਨਵਿੰਦਰ ਸਿੰਘ, ਵਿਜੈ ਰਾਣਾ, ਤਰਲੋਚਨ ਸਿੰਘ,ਅੰਦੇਸ਼ ਭੱਲਾ,ਚਾਰਟਰ ਪ੍ਰਧਾਨ ਐਚ. ਐਸ. ਜੋਗੀ, ਮਨਮੋਹਨ ਸਿੰਘ,ਕੇ. ਐਸ. ਚੱਠਾ, ਅਸ਼ੋਕ ਸ਼ਰਮਾ, ਪ੍ਰਿੰਸੀਪਲ ਦਵਿੰਦਰ ਸਿੰਘ,,ਪ੍ਰਮੋਦ ਕਪੂਰ,ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ |

Scroll to Top