ਐੱਸ ਏ ਐੱਸ ਨਗਰ 18 ਨਵੰਬਰ (ਕੁਲਦੀਪ ਵਰਮਾ) ਰਾਜਿੰਦਰ ਸਿੰਘ ਚਾਨੀ ਅਤੇ ਨਰੇਸ਼ ਧਮੀਜਾ ਨੇ ਸਿੱਖਿਆ ਵਿਭਾਗ ਦੇ ਐਜੂਸੈੱਟ ਰਾਹੀਂ ਵਣ ਸਮਾਜ ਅਤੇ ਬਸਤੀਵਾਦ ਵਿਸ਼ੇ ‘ਤੇ ਲੈਕਚਰ ਕੀਤਾ

ਸਿੱਖਿਆ ਵਿਭਾਗ ਪੰਜਾਬ ਦੇ ਐਜੂਕੇਸ਼ਨ ਸੈਟੇਲਾਇਟ ਚੈਨਲ ਰਾਹੀਂ ਸਰਕਾਰੀ ਸਕੂਲਾਂ ਵਿੱਚ ਸਥਾਪਿਤ ਐਜੂਸੈੱਟ ਤਕਨਾਲੋਜੀ ਰਾਹੀਂ ਰਾਜਿੰਦਰ ਸਿੰਘ ਚਾਨੀ ਸਮਾਜਿਕ ਸਿੱਖਿਆ ਅਧਿਆਪਕ ਅਤੇ ਸਕਾਊਟ ਮਾਸਟਰ ਅਤੇ ਨਰੇਸ਼ ਧਮੀਜਾ ਕੰਪਿਊਟਰ ਫੈਕਲਿਟੀ ਸਰਕਾਰੀ ਹਾਈ ਸਕੂਲ ਰਾਜਪੁਰਾ ਟਾਊਨ ਜ਼ਿਲ੍ਹਾ ਪਟਿਆਲਾ ਨੇ ਸਮਾਜਿਕ ਵਿਗਿਆਨ ਦਾ ਨੌਵੀਂ ਜਮਾਤ ਲਈ ਵਣ ਸਮਾਜ ਅਤੇ ਬਸਤੀਵਾਦ ਵਿਸ਼ਾ ਵਸਤੂ ‘ਤੇ ਮਹੱਤਵਪੂਰਨ ਜਾਣਕਾਰੀਆਂ ਸਮੇਤ ਲੈਕਚਰ ਕੀਤਾ। ਇਹ ਲੈਕਚਰ ਸਵੇਰੇ 11:25 ਤੋਂ 12:05 ਵਜੇ ਤੱਕ ਸਕੂਲਾਂ ਵਿੱਚ ਐਜੂਸੈਟ ਰਾਹੀਂ ਸਿੱਧਾ ਪ੍ਰਸਾਰਿਤ ਕੀਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਰਾਜਿੰਦਰ ਸਿੰਘ ਚਾਨੀ ਨੇ ਪਹਿਲਾਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਧੰਨਵਾਦ ਕਰਦਿਆਂ ਕਿ ਐਜੂਸੈੱਟ ਰਾਹੀਂ ਅਧਿਆਪਕਾਂ ਦੇ ਗੁਣਾਤਮਿਕ ਪੱਖ ਸਾਹਮਣੇ ਆਉਂਦੇ ਹਨ ਅਤੇ ਲੱਖਾਂ ਵਿਦਿਆਰਥੀ ਇਹਨਾਂ ਸਿੱਧੇ ਪ੍ਰਸਾਰਣਾਂ ਦਾ ਲਾਭ ਉਠਾਉਂਦੇ ਹਨ। ਉਹਨਾਂ ਕਿਹਾ ਕਿ ਜਿਹੜੇ ਵਿਦਿਆਰਥੀ ਇਹ ਲੈਕਚਰ ਦਾ ਸਿੱਧਾ ਪ੍ਰਸਾਰਣ ਨਹੀਂ ਦੇਖ ਸਕੇ ਉਹਨਾਂ ਲਈ ਬਾਅਦ ਵਿੱਚ ਵਿਭਾਗ ਦੇ ਐਜੂਸੈੱਟ ਦੇ ਯੂ ਟਿਊਬ ਚੈਨਲ ਅਤੇ ਸ਼ੋਸ਼ਲ ਮੀਡੀਆ ਤੇ ਵੀ ਉਪਲਬਧ ਕਰਵਾਇਆ ਜਾਵੇਗਾ। ਨਰੇਸ਼ ਧਮੀਜਾ ਕੰਪਿਊਟਰ ਫੈਕਲਿਟੀ ਸਹਸ ਰਾਜਪੁਰਾ ਟਾਊਨ ਨੇ ਬਾਖੂਬੀ ਪ੍ਰੋਗਰਾਮ ਦੇ ਸੂਤਰਧਾਰ ਦੀ ਭੂਮਿਕਾ ਨਿਭਾਈ ਅਤੇ ਸਮੂਹ ਸਕੂਲ ਮੁਖੀਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਇੱਕ-ਇੱਕ ਛਾਂਦਾਰ ਦਰੱਖਤ ਦਾ ਪੌਦਾ ਲਗਾਉਣ ਦੀ ਅਪੀਲ ਵੀ ਕੀਤੀ। ਇਸ ਮੌਕੇ ਸਿਮਰਜੀਤ ਸਿੰਘ ਬਰਾੜ ਜੂਨੀਅਰ ਇੰਜੀਨੀਅਰ ਨੇ ਲੈਕਚਰ ਪ੍ਰਸਾਰਿਤ ਕਰਨ ਵਿੱਚ ਸਹਿਯੋਗ ਦਿੱਤਾ।

Scroll to Top