ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਨੇ ਲੋਹੀਆਂ ਖ਼ਾਸ ਇਲਾਕੇ ਦੇ ਹੜ ਪੀੜਿਤ ਪਰਿਵਾਰਾਂ ਦੀ ਮਾਲੀ ਮਦਦ ਕੀਤੀ – ਅਮਨ ਸ਼ਰਮਾ

ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਨੇ ਲੋਹੀਆਂ ਖ਼ਾਸ ਇਲਾਕੇ ਦੇ ਹੜ ਪੀੜਿਤ ਪਰਿਵਾਰਾਂ ਦੀ ਮਾਲੀ ਮਦਦ ਕੀਤੀ – ਅਮਨ ਸ਼ਰਮਾ

ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਵਲੋਂ ਪ੍ਰਧਾਨ ਅਮਨ ਸ਼ਰਮਾ ਅਤੇ ਸਕੱਤਰ ਪ੍ਰਦੀਪ ਕਾਲੀਆ ਦੀ ਅਗਵਾਈ ਵਿੱਚ ਲੋਹੀਆਂ ਖ਼ਾਸ ਜਲੰਧਰ ਦੇ ਨੇੜੇ ਪਿੰਡ ਧੱਕਾ ਬਸਤੀ ਗਟਾਂ ਮੁੰਡੀਆ ਦੇ ਹੜ ਪੀੜਿਤ 12 ਪਰਿਵਾਰਾਂ ਦੀ 3000 ਰੁਪਏ ਪ੍ਰਤੀ ਪਰਿਵਾਰ ਦੀ ਸਰਕਾਰੀ ਮਿਡਲ ਸਕੂਲ ਮੁੰਡੀ ਚੋਲੀਆਂ ਜਲੰਧਰ ਵਿੱਖੇ ਮਾਲੀ ਮਦਦ ਕੀਤੀ ਤਾਂਕਿ ਇਹ ਪਰਿਵਾਰ ਆਉਂਦੀ ਸਰਦੀ ਤੋਂ ਬਚਾਅ ਲਈ ਸਵੇਟਰ, ਕੰਬਲ ਆਦਿ ਖਰੀਦ ਸਕਣ | ਇਹ ਮਦਦ ਰਾਸ਼ੀ ਰੋਟੇਰਿਅਨ ਪ੍ਰਿੰਸੀਪਲ ਬਲਦੇਵ ਸਿੰਘ ਸੰਧੂ ਅਤੇ ਗੁਰਮੰਗਤ ਸਿੰਘ ਨੇ ਆਪਣੇ ਪਿੰਡ ਲੁਹਾਰਕਾ ਖੁਰਦ ਵਾਸੀਆਂ ਕੋਲੋਂ ਹੜ ਪੀੜਿਤਾਂ ਦੀ ਮਦਦ ਲਈ ਇਕੱਠੇ ਕੀਤੇ ਸਨ| ਇਸ ਮੋਕੇ ਅਮਨ ਸ਼ਰਮਾ ਅਤੇ ਅਸ਼ਵਨੀ ਨੇ ਦੱਸਿਆ ਕਿ ਹੜ ਪੀੜਿਤ ਪਰਿਵਾਰਾਂ ਦੀ ਹਾਲਤ ਬਹੁਤ ਤਰਸਯੋਗ ਹੈ ਇਹ ਪਰਿਵਾਰ ਅਜੇ ਵੀ ਟੈਂਟਾਂ ਵਿੱਚ ਰਹਿ ਰਹੇ ਹਨ ਅਤੇ ਇਹਨਾਂ ਦੀਆਂ ਜਮੀਨਾਂ ਹੜ ਦੇ ਪਾਣੀ ਨਾਲ ਅਜੇ ਤੱਕ ਦਲਦਲ ਬਣੀਆਂ ਹੋਈਆਂ ਹਨ ਜਿਨ੍ਹਾਂ ਵਿੱਚ ਖੇਤੀ ਨਹੀਂ ਹੋ ਸਕਦੀ | ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਇਹਨਾਂ ਦੇ ਮੁੜ ਵਸੇਬੇ ਲਈ ਅੱਗੇ ਆਉਣਾ ਚਾਹੀਦਾ ਹੈ ਇਸ ਮੌਕੇ ਪ੍ਰਿੰਸੀਪਲ ਬਲਦੇਵ ਸਿੰਘ ਸੰਧੂ, ਗੁਰਮੰਗਤ ਸਿੰਘ, ਡੀ. ਟੀ. ਐਫ. ਜਲੰਧਰ ਪ੍ਰਧਾਨ ਕੁਲਵਿੰਦਰ ਸਿੰਘ ਜੋਸਨ, ਸਰੂਪ ਸਿੰਘ ਹਾਜ਼ਰ ਸਨ |

Scroll to Top