ਮਿੱਡ-ਡੇ -ਮੀਲ ਵਰਕਰ ਜੂਨ-ਜੁਲਾਈ ਦੇ ਨਿਗੂਣੇ ਮਿਹਨਤਾਨਾ ਨੂੰ ਰੱਖੜੀ ਦੇ ਤਿਉਹਾਰ ਮੌਕੇ ਵੀ ਤਰਸੇ ਮਿਹਨਤਾਨਾ ਤੁਰੰਤ ਜਾਰੀ ਕਰਨ ਦੀ ਕੀਤੀ ਮੰਗ:ਬਿਮਲਾ ਰਾਣੀ

**ਮਿੱਡ-ਡੇ -ਮੀਲ ਵਰਕਰ ਜੂਨ-ਜੁਲਾਈ ਦੇ ਨਿਗੂਣੇ ਮਿਹਨਤਾਨਾ ਨੂੰ ਰੱਖੜੀ ਦੇ ਤਿਉਹਾਰ ਮੌਕੇ ਵੀ ਤਰਸੇ ਮਿਹਨਤਾਨਾ ਤੁਰੰਤ ਜਾਰੀ ਕਰਨ ਦੀ ਕੀਤੀ ਮੰਗ:ਬਿਮਲਾ ਰਾਣੀ**ਜਲੰਧਰ:08 ਅਗੱਸਤ ( )ਮਿੱਡ -ਡੇ-ਮੀਲ ਵਰਕਰਜ਼ ਯੂਨੀਅਨ ਪੰਜਾਬ ਦੀ ਸੂਬਾ ਪ੍ਰਧਾਨ ਬਿਮਲਾ ਰਾਣੀ ਫਾਜ਼ਿਲਕਾ, ਜਨਰਲ ਸਕੱਤਰ ਕਮਲਜੀਤ ਕੌਰ ਹੁਸ਼ਿਆਰਪੁਰ,ਵਿੱਤ ਸਕੱਤਰ ਪ੍ਰਵੀਨ ਕੌਰ ਫ਼ਤਿਹਗੜ੍ਹ ਸਾਹਿਬ, ਸੀਨੀਅਰ ਮੀਤ ਪ੍ਰਧਾਨ ਮਮਤਾ ਸੈਦਪੁਰ ਕਪੂਰਥਲਾ ਕਿਹਾ ਕਿ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸਾਹਿਬ ਅਤੇ ਵਿੱਤ ਮੰਤਰੀ ਸਾਹਿਬ ਪੰਜਾਬ ਸਰਕਾਰ ਵਲੋਂ ਵਾਰ ਵਾਰ ਕਿਹਾ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਦਾ ਖ਼ਜ਼ਾਨਾ ਭਰਿਆ ਹੋਇਆ ਹੈ ਅਤੇ ਜੀ ਐੱਸ ਟੀ ਦਾ ਟੈਕਸ ਵੀ ਪਿਛਲੇ ਸਾਲ ਨਾਲੋਂ ਵੱਧ ਇਕੱਠਾ ਹੋਇਆ ਹੈ ਪਰ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਦੁਪਿਹਰ ਦਾ ਖਾਣਾ ਤਿਆਰ ਕਰਕੇ ਖਵਾਉਣ ਵਾਲੀਆਂ ਮਿੱਡ ਡੇ ਮੀਲ ਵਰਕਰਾਂ ਨੂੰ ਅਜੇ ਤੱਕ ਵੀ ਦਿੱਤਾ ਜਾਂਦਾ 3000/- ਰੁਪਏ ਪ੍ਰਤੀ ਮਹੀਨਾ ਦਾ ਮਾਮੂਲੀ ਜਿਹਾ ਮਿਹਨਤਾਨਾ ਜੂਨ ਅਤੇ ਜੁਲਾਈ ਮਹੀਨੇ ਦਾ ਨਾਂ ਦੇਣ ਦੀ ਸਖ਼ਤ ਨਿਖੇਧੀ ਕਰਦੇ ਹੋਏ ਪੰਜਾਬ ਸਰਕਾਰ ਤੋਂ ਜ਼ੋਰਦਾਰ ਢੰਗ ਨਾਲ ਮੰਗ ਕੀਤੀ ਕਿ ਭੈਣਾਂ ਭਰਾਵਾਂ ਦੇ ਗੂੜ੍ਹੇ ਰਿਸ਼ਤੇ ਨੂੰ ਪ੍ਰਗਟ ਕਰਦੇ ਰੱਖੜੀ ਦੇ ਤਿਉਹਾਰ ਨੂੰ ਧਿਆਨ ਵਿੱਚ ਰੱਖਦੇ ਹੋਏ ਮਿੱਡ ਡੇ ਮੀਲ ਵਰਕਰਾਂ ਨੂੰ ਜੂਨ ਅਤੇ ਜੁਲਾਈ ਦੋ ਮਹੀਨਿਆਂ ਦਾ ਮਿਹਨਤਾਂ ਨਾ ਤੁਰੰਤ ਜਾਰੀ ਕੀਤਾ ਜਾਵੇ ਤਾਂ ਜੋ ਮਿੱਡ ਡੇ ਮੀਲ ਵਰਕਰਾਂ ਮਿਹਨਤਾਨਾ ਮਿਲਣ ਤੇ ਭੈਣਾਂ ਅਤੇ ਭਰਾਵਾਂ ਦੇ ਰਿਸ਼ਤੇ ਵਿਚਲੇ ਪਿਆਰ ਨੂੰ ਪ੍ਰਗਟ ਕਰਦਾ ਰੱਖੜੀ ਦਾ ਪਵਿੱਤਰ ਤਿਉਹਾਰ ਚਾਵਾਂ ਅਤੇ ਖੁਸ਼ੀਆਂ ਨਾਲ ਮਨਾ ਸਕਣ।ਮਿੱਡ ਡੇ ਮੀਲ ਵਰਕਰਜ਼ ਯੂਨੀਅਨ ਪੰਜਾਬ ਦੇ ਮੁੱਖ ਸਲਾਹਕਾਰ ਅਤੇ ਪ ਸ ਸ ਫ ਦੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ ਨੇ ਵੀ ਪੰਜਾਬ ਸਰਕਾਰ ਤੋਂ ਜ਼ੋਰਦਾਰ ਢੰਗ ਨਾਲ ਮੰਗ ਕੀਤੀ ਕਿ ਭੈਣਾਂ ਭਰਾਵਾਂ ਦੇ ਪਵਿਤਰ ਰੱਖੜੀ ਦੇ ਤਿਉਹਾਰ ਨੂੰ ਧਿਆਨ ਵਿੱਚ ਰੱਖਦੇ ਹੋਏ ਮਿੱਡ ਡੇ ਮੀਲ ਵਰਕਰਾਂ ਦਾ ਜੂਨ ਅਤੇ ਜੁਲਾਈ ਮਹੀਨੇ ਦਾ ਮਿਹਨਤਾਂ ਨਾ ਤੁਰੰਤ ਜਾਰੀ ਕਰੇ ਤਾਂ ਜੋ ਮਿੱਡ ਡੇ ਮੀਲ ਵਰਕਰਾਂ ਖ਼ੁਸ਼ੀ ਖ਼ੁਸ਼ੀ ਰੱਖੜੀ ਦਾ ਤਿਉਹਾਰ ਮਨਾ ਸਕਣ।

Scroll to Top