ਕੈਬਨਿਟ ਸਬ ਕਮੇਟੀ ਨਾਲ ਸਾਂਝਾ ਫਰੰਟ ਦੀ 29 ਜੁਲਾਈ ਦੀ ਮੀਟਿੰਗ ਅੱਗੇ ਪਾਉਣ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ

*ਕੈਬਨਿਟ ਸਬ ਕਮੇਟੀ ਨਾਲ ਸਾਂਝਾ ਫਰੰਟ ਦੀ 29 ਜੁਲਾਈ ਦੀ ਮੀਟਿੰਗ ਅੱਗੇ ਪਾਉਣ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ** **05 ਅਗੱਸਤ ਤੋਂ 12 ਅਗੱਸਤ ਤੱਕ ਲਗਾਤਾਰ ਵਿੱਤ ਮੰਤਰੀ ਅਤੇ ਮੁੱਖ ਮੰਤਰੀ ਦੇ ਪੁਤਲੇ ਸਾੜਣ ਦਾ ਐਲਾਨ : ਸਾਂਝਾ ਫਰੰਟ* ਜਲੰਧਰ:29 ਜੁਲਾਈ ( ) ਪੰਜਾਬ ਸਰਕਾਰ ਦੁਆਰਾ ਪਹਿਲਾਂ ਵਾਂਗ ਹੀ ਮੁਲਾਜਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਨਾਲ 29 ਜੁਲਾਈ ਨੂੰ ਹੋਣ ਵਾਲੀ ਮੀਟਿੰਗ ਅੱਗੇ ਪਾਉਣ ਕਰਕੇ ਸਾਂਝਾ ਫਰੰਟ ਦੇ ਆਗੂਆਂ ਨੇ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ। ਮੁਲਾਜਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਦੀ ਆਨਲਾਈਨ ਮੀਟਿੰਗ ਸੁਰਿੰਦਰ ਰਾਮ ਕੁੱਸਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਸਮੂਹ ਕਨਵੀਨਰਾਂ, ਕੋ ਕਨਵੀਨਰਾਂ ਅਤੇ ਮੈਂਬਰਾਂ ਨੇ ਪੰਜਾਬ ਸਰਕਾਰ ਦੁਆਰਾ ਮੁਲਾਜਮਾਂ ਪੈਨਸ਼ਨਰਾਂ ਦੀਆਂ ਲੰਮੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਬਾਰੇ ਵਾਰ ਵਾਰ ਮੀਟਿੰਗਾਂ ਤੋਂ ਭੱਜਣ ਅਤੇ ਸਾਜਸ਼ੀ ਚੁੱਪ ਨੂੰ ਮੁਲਾਜਮਾਂ ਪੈਨਸ਼ਨਰਾਂ ਨਾਲ ਧੋਖਾ ਕਰਾਰ ਦਿੱਤਾ । ਸਾਂਝਾ ਫਰੰਟ ਦੇ ਆਗੂਆਂ ਸ਼ਤੀਸ਼ ਰਾਣਾ,ਰਣਜੀਤ ਸਿੰਘ ਰਾਣਵਾਂ, ਸੁਖਦੇਵ ਸਿੰਘ ਸੈਣੀ , ਗਗਨ ਦੀਪ ਸਿੰਘ,ਗੁਰਪ੍ਰੀਤ ਸਿੰਘ ਗੰਡੀਵਿੰਡ , ਕਰਮ ਸਿੰਘ ਧਨੋਆ, ਬਾਜ ਸਿੰਘ ਖਹਿਰਾ,ਧਨਵੰਤ ਸਿੰਘ ਭੱਠਲ , ਜਰਮਨਜੀਤ ਸਿੰਘ, ਰਤਨ ਸਿੰਘ ਮਜਾਰੀ, ਬੀ.ਐਸ.ਸੈਣੀ,ਪ੍ਰੇਮ ਚਾਵਲਾ, ਰਾਧੇ ਸ਼ਾਮ, ਜਸਬੀਰ ਸਿੰਘ ਤਲਵਾੜਾ,ਬੋਬਿੰਦਰ ਸਿੰਘ, ਦਿਗਵਿਜੈ ਪਾਲ ਸ਼ਰਮਾ,ਸੁਰਿੰਦਰ ਕੁਮਾਰ ਪੁਆਰੀ, ਕਰਮਜੀਤ ਸਿੰਘ ਬੀਹਲਾ ਸਮੇਤ ਮੀਟਿੰਗ ਵਿੱਚ ਸ਼ਾਮਲ ਆਗੂਆਂ ਨੇ ਦੱਸਿਆ ਕਿ 29 ਜੁਲਾਈ ਦੀ ਮੀਟਿੰਗ ਤੋਂ ਸਮੁੱਚੇ ਪੰਜਾਬ ਦੇ ਸੱਤ ਲੱਖ ਮੁਲਾਜਮਾਂ ਤੇ ਪੈਨਸ਼ਨਰਾਂ ਨੂੰ ਭਾਰੀ ਆਸਾਂ ਸਨ ਕਿ *25 ਅਪ੍ਰੈਲ ਨੂੰ ਹੋਈ ਮੀਟਿੰਗ ਦੇ ਫੈਸਲਿਆਂ ਮੁਤਾਬਕ ਜਿੰਨ੍ਹਾਂ ਤੇ 30 ਅਪ੍ਰੈਲ ਨੂੰ ਕੈਬਨਿਟ ਸਬ ਕਮੇਟੀ ਨੇ ਮੋਹਰ ਲਾਉਣੀ ਸੀ, ਛੇਵੇਂ ਪੇ ਕਮਿਸ਼ਨ ਦਾ ਦੂਜਾ ਹਿੱਸਾ ਲਾਗੂ ਕਰਨਾ,ਪੈਨਸ਼ਨਰਾਂ ਲਈ ਸਿਫਾਰਸ਼ ਕੀਤਾ ਗੁਣਾਂਕ 2.59 ਅਤੇ ਨੋਸ਼ਨਲ ਆਧਾਰ ਤੇ ਪੈਨਸ਼ਨਾਂ ਸੋਧਣਾ ,ਪੈਨਸ਼ਨਰਾਂ ਮੁਲਾਜਮਾਂ ਦੇ ਡੀ. ਏ ਨੂੰ ਕੇਂਦਰ ਸਰਕਾਰ ਦੇ ਬਰਾਬਰ ਕਰਨ,ਮੁਲਾਜਮਾਂ ਪੈਨਸ਼ਨਰਾਂ ਦੇ ਬਕਾਏ ਦੀਆਂ ਲੰਮੀ ਮਿਆਦ ਦੀਆਂ ਕਿਸ਼ਤਾਂ ਦੀ ਥਾਂ ਯੱਕ ਮੁਸ਼ਤ ਅਦਾਇਗੀ, ਪੁਰਾਣੀ ਪੈਨਸ਼ਨ ਬਹਾਲ ਕਰਨੀ , ਠੇਕੇ ਆਊਟ ਸੋਰਸ, ਮਾਣ ਭੱਤਾ/ ਇੰਸੇਂਟਿਵ ਅਤੇ ਕੱਚੇ ਦਿਹਾੜੀਦਾਰ ਮੁਲਾਜਮਾਂ ਨੂੰ ਰੈਗੂਲਰ ਕਰਨ , ਘੱਟੋ ਘੱਟ ਉਜਰਤ 18000 ਕਰਨੀ , 1 – 1 – 2015 ਦਾ ਨੋਟੀਫਿਕੇਸ਼ਨ ਰੱਦ ਕਰਕੇ ਪ੍ਰੋਬੇਸ਼ਨ ਪੀਰੀਅਡ ਤਿੰਨ ਸਾਲ ਦੀ ਥਾਂ ਪੂਰੀ ਤਨਖਾਹ ਤੇ ਇੱਕ ਸਾਲ ਕਰਨ , ਪੰਜਾਬ ਦੇ ਮੁਲਾਜਮਾਂ ਤੇ ਕੇਂਦਰੀ ਤਨਖਾਹ ਸਕੇਲ ਲਾਗੂ ਕਰਨ ਵਾਲਾ 17 ਜੁਲਾਈ 2020 ਦਾ ਪੱਤਰ ਰੱਦ ਕਰਨ ਵਰਗੀਆਂ ਅਹਿਮ ਮੰਗਾਂ ਦੀ ਪੂਰਤੀ ਕਰਨ ਵੱਲ ਝਾਕ ਲਾਈ ਬੈਠੇ ਮੁਲਾਜਮਾਂ ਪੈਨਸ਼ਨਰਾਂ ਵਿੱਚ ਸਰਕਾਰ ਵਲੋਂ 20 ਅਗਸਤ ਦੀ ਮੀਟਿੰਗ ਅੱਗੇ ਪਾਉਣ ਕਰਕੇ ਗੁੱਸਾ ਅਤੇ ਰੋਹ ਪਣਪਣਾ ਕੁਦਰਤੀ ਹੈ*। ਮੁਲਾਜਮ ਤੇ ਪੈਨਸ਼ਨਰਜ਼ ਸਾਂਝੇ ਫਰੰਟ ਨੇ ਇਸ ਆਨਲਾਈਨ ਮੀਟਿੰਗ ਵਿੱਚ ਪੰਜਾਬ ਸਰਕਾਰ ਖ਼ਿਲਾਫ਼ ਸੰਘਰਸ਼ ਦਾ ਐਲਾਨ ਕਰਦਿਆਂ ਸਾਰੇ ਪੰਜਾਬ ਦੇ ਜਿਲ੍ਹਾ ਹੈੱਡ ਕੁਆਰਟਰਾਂ ਤੇ ਪਹਿਲੀ ਅਗੱਸਤ ਨੂੰ ਸਾਂਝਾ ਫਰੰਟ ਵਿੱਚ ਸ਼ਾਮਲ ਸਾਰੀਆਂ ਜਥੇਬੰਦੀਆਂ ਦੀ ਜਿਲਾ ਪੱਧਰੀ ਮੀਟਿੰਗ 2.30 ਵਜੇ ਕਰਨ ਦਾ ਫੈਸਲਾ ਕੀਤਾ ਹੈ, ਜਿਸ ਵਿੱਚ ਪੰਜਾਬ ਸਰਕਾਰ ਦੇ ਟਰਕਾਊ ਰਵਈਏ ਖ਼ਿਲਾਫ਼ 5 ਅਗੱਸਤ ਤੋਂ 12 ਅਗੱਸਤ ਤੱਕ ਲਗਾਤਾਰ ਮੁੱਖ ਮੰਤਰੀ ਪੰਜਾਬ ਅਤੇ ਵਿੱਤ ਮੰਤਰੀ ਦੇ ਪੁਤਲੇ ਬਲਾਕ,ਤਹਿਸੀਲ ਅਤੇ ਜਿਲ੍ਹਾ ਪੱਧਰਾਂ ਤੇ ਸਾੜ ਕੇ ਆਪਣੇ ਗੁੱਸੇ ਅਤੇ ਰੋਹ ਦਾ ਪ੍ਰਗਟਾਵਾ ਕੀਤਾ ਜਾਵੇਗਾ । ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਜੇਕਰ ਪੰਜਾਬ ਸਰਕਾਰ ਨੇ 20 ਅਗਸਤ ਤੱਕ ਉਪਰੋਕਤ ਮੰਗਾਂ ਬਾਰੇ ਕੋਈ ਫੈਸਲਾ ਨਾ ਕੀਤਾ ਤਾਂ ਸਾਂਝਾ ਫਰੰਟ ਦੀ ਸੂਬਾ ਪੱਧਰੀ ਮੀਟਿੰਗ ਲੁਧਿਆਣਾ ਦੇ ਈਸੜੂ ਭਵਨ ਵਿਖੇ 23 ਅਗਸਤ ਨੂੰ 11 ਵਜੇ ਕਰਕੇ ਸਰਕਾਰ ਵਿਰੁੱਧ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ ਅਤੇ ਇਸ ਸੰਘਰਸ਼ ਵਿੱਚ ਸਾਂਝਾ ਫਰੰਟ ਤੋਂ ਬਾਹਰ ਰਹਿ ਗਈਆਂ ਮੁਲਾਜਮ ਪੈਨਸ਼ਨਰ ਜਥੇਬੰਦੀਆਂ ਨੂੰ ਸ਼ਾਮਲ ਕਰਕੇ ਸੰਘਰਸ਼ ਨੂੰ ਹੋਰ ਬਲ ਬਖਸ਼ਿਆ ਜਾਵੇਗਾ।

Scroll to Top