
ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਰਵਿੰਦਰ ਕੌਰ ਨੇ ਵੱਖ ਵੱਖ ਸਕੂਲਾਂ ਦਾ ਕੀਤਾ ਦੌਰਾ
ਨਾਬਾਰਡ 29 ਅਤੇ 30 ਅਧੀਨ ਜਾਰੀ ਨਿਰਮਾਣ ਕਾਰਜਾਂ ਦਾ ਲਿਆ ਜਾਇਜ਼ਾ
ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮੈਡਮ ਰਵਿੰਦਰ ਕੌਰ ਨੇ ਬਲਾਕ ਖੰਨਾ 2 ਦੇ ਸਰਕਾਰੀ ਪ੍ਰਾਇਮਰੀ ਸਕੂਲ ਖੰਨਾ ਨੰ 4, ਸਰਕਾਰੀ ਪ੍ਰਾਇਮਰੀ ਸਕੂਲ ਭੱਟੀਆਂ ਅਤੇ ਸਰਕਾਰੀ ਪ੍ਰਾਇਮਰੀ ਲਲਹੇੜੀ ਦਾ ਦੌਰਾ ਕੀਤਾ।

ਉਹਨਾਂ ਦੇ ਨਾਲ ਬਲਦੇਵ ਸਿੰਘ ਸਨ। ਉਹਨਾਂ ਨੇ ਨਾਬਾਰਡ 29 ਅਤੇ ਨਾਬਾਰਡ 30 ਅਧੀਨ ਜਾਰੀ ਨਿਰਮਾਣ ਕਾਰਜ ਦਾ ਜਾਇਜ਼ਾ ਲਿਆ ਉਹਨਾਂ ਨੇ ਉਸਾਰੀ ਦੇ ਹਰ ਪੱਖ ਦੀ ਬਾਰੀਕੀ ਨਾਲ ਜਾਂਚ ਕੀਤੀ। ਉਹਨਾਂ ਨੇ ਸਕੂਲ ਮੁੱਖੀਆਂ ਨੂੰ ਵਿਭਾਗੀ ਹਦਾਇਤਾਂ ਦੀ ਪਾਲਣਾ ਕਰਦਿਆਂ ਨਿਰਮਾਣ ਕਾਰਜਾਂ ਨੂੰ ਮਿੱਥੇ ਸਮੇਂ ਵਿੱਚ ਪੂਰੇ ਕਰਨ ਲਈ ਪ੍ਰੇਰਿਤ ਕੀਤਾ। ਉਹਨਾਂ ਕਿਹਾ ਕਿ ਨਿਰਮਾਣ ਕਾਰਜਾਂ ਵਿੱਚ ਵਧੀਆ ਕਵਾਲਟੀ ਦਾ ਮਟੀਰੀਅਲ ਵਰਤਿਆ ਜਾਵੇ ਅਤੇ ਵਿਭਾਗ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕੀਤੀ ਜਾਵੇ।ਇਸ ਦੇ ਨਾਲ ਉਹਨਾਂ ਵੱਲੋਂ ਸਕੂਲਾ ਦੇ ਵਿੱਦਿਅਕ ਪੱਧਰ ,ਮਿਡ ਡੇ ਮੀਲ ਅਤੇ ਸਾਫ ਸਫਾਈ ਸਮੇਤ ਹੋਰ ਪੱਖਾਂ ਦੀ ਵੀ ਬਰੀਕੀ ਨਾਲ ਜਾਂਚ ਕੀਤੀ ਅਤੇ ਸੰਤੁਸ਼ਟੀ ਜ਼ਾਹਰ ਕੀਤੀ। ਉਹਨਾਂ ਕਿਹਾ ਕਿ ਸਕੂਲ ਮੁੱਖੀਆਂ ਅਤੇ ਅਧਿਆਪਕਾਂ ਵੱਲੋਂ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਈ ਜਾ ਰਹੀ ਹੈ। ਉਹਨਾਂ ਸਕੂਲ ਅਧਿਆਪਕਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਮਿਹਨਤ ਕਰਵਾਉਣ ਤਾਂ ਜ਼ੋ ਵਧੀਆ ਨਤੀਜੇ ਪ੍ਰਾਪਤ ਕੀਤੇ ਜਾ ਸਕਣ।ਸਕੂਲਾਂ ਦੇ ਅਧਿਆਪਕ ਸਹਿਬਾਨ ਦੀ ਰਵਿੰਦਰ ਕੌਰ ਡੀਈਓ ਵੱਲੋਂ ਉਹਨਾਂ ਦੁਆਰਾ ਜਮਾਤਾਂ ਵਿੱਚ ਕੀਤੇ ਜਾ ਰਹੇ ਮਿਸ਼ਨ ਸਮਰੱਥ ਤੇ ਹੋਰ ਵਿੱਦਿਅਕ ਕਾਰਜਾਂ ਦੀ ਪ੍ਰਸੰਸਾ ਕੀਤੀ ਗਈ , ਤੇ ਅਧਿਆਪਕ ਸਹਿਬਾਨ ਨੂੰ ਹੋਰ ਵਧੀਆ ਕਰਨ ਲਈ ਪ੍ਰੇਰਿਤ ਵੀ ਕੀਤਾ ਗਿਆ ,
ਇਸ ਮੌਕੇ ਤੇ ਬੀਪੀਈਓ ਰਣਜੋਧ ਸਿੰਘ ਬਲਾਕ ਖੰਨਾ 2 ,ਨੋਡਲ ਅਫਸਰ ਬਲਾਕ ਖੰਨਾ 2 ਇੰਦ੍ਰਜੀਤ ਸਿੰਗਲਾ, ਬੀ ਆਰ ਸੀ ਕੁਲਵਿੰਦਰ ਸਿੰਘ ,ਅਤੇ ਸਬੰਧਿਤ ਸਕੂਲਾਂ ਦਾ ਸਟਾਫ ਮੌਜੂਦ ਸੀ।