ਪੈਨਸ਼ਨਰ ਐਸੋਸੀਏਸ਼ਨ ਫ਼ਗਵਾੜਾ ਨੇ ਐੱਸ ਡੀ ਐੱਮ ਰਾਹੀਂ ਪ੍ਰਧਾਨ ਮੰਤਰੀ ਭਾਰਤ ਅਤੇ ਮੁੱਖ ਮੰਤਰੀ ਪੰਜਾਬ ਦੇ ਨਾਂ ‘ਤੇ ਭੇਜਿਆ ਮੰਗ ਪੱਤਰ***

**ਪੈਨਸ਼ਨਰ ਐਸੋਸੀਏਸ਼ਨ ਫ਼ਗਵਾੜਾ ਨੇ ਐੱਸ ਡੀ ਐੱਮ ਰਾਹੀਂ ਪ੍ਰਧਾਨ ਮੰਤਰੀ ਭਾਰਤ ਅਤੇ ਮੁੱਖ ਮੰਤਰੀ ਪੰਜਾਬ ਦੇ ਨਾਂ ‘ਤੇ ਭੇਜਿਆ ਮੰਗ ਪੱਤਰ****ਮੰਗਾਂ ਦੇ ਨਿਪਟਾਰੇ ਲਈ ਗੱਲਬਾਤ ਦਾ ਸੱਦਾ ਨਾ ਮਿਲਣ ‘ਤੇ 17 ਸਤੰਬਰ ਨੂੰ ਜੰਤਰ ਮੰਤਰ ਦਿੱਲੀ ਵਿਖੇ ਹੋਵੇਗਾ ਰੋਸ ਪ੍ਰਦਰਸ਼ਨ**ਫ਼ਗਵਾੜਾ:21 ਜੁਲਾਈ( )ਆਲ ਇੰਡੀਆ ਸਟੇਟ ਗੌਰਮਿੰਟ ਪੈਨਸ਼ਨਰਜ਼ ਫੈਡਰੇਸ਼ਨ ਵਲੋਂ ਪ੍ਰਧਾਨ ਮੰਤਰੀ ਭਾਰਤ ਅਤੇ ਆਪਣੇ ਆਪਣੇ ਰਾਜ ਦੇ ਮੁੱਖ ਮੰਤਰੀ ਦੇ ਨਾਂ ਤੇ ਮੰਗ ਪੱਤਰ ਭੇਜਣ ਦੇ ਦਿੱਤੇ ਗਏ ਸੱਦੇ ਅਨੁਸਾਰ ਪੰਜਾਬ ਪੈਂਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਫ਼ਗਵਾੜਾ ਦੇ ਪ੍ਰਧਾਨ ਮੋਹਣ ਸਿੰਘ ਭੱਟੀ ਦੀ ਅਗਵਾਈ ਵਿੱਚ ਐੱਸ ਡੀ ਐੱਮ ਫ਼ਗਵਾੜਾ ਸ.ਜਸ਼ਨਪ੍ਰੀਤ ਸਿੰਘ ਦੇ ਰਾਹੀਂ ਮੁੱਖ ਮੰਤਰੀ ਸਾਹਿਬ ਪੰਜਾਬ ਅਤੇ ਪ੍ਰਧਾਨ ਮੰਤਰੀ ਸਾਹਿਬ ਭਾਰਤ ਦੇ ਨਾਂ ‘ਤੇ ਪੈਨਸ਼ਨਰਾਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਦਾ ਨਿਪਟਾਰਾ ਗੱਲ ਬਾਤ ਰਾਹੀਂ ਕਰਨ ਲਈ ਭੇਜਿਆ ਗਿਆ ਅਤੇ ਨਾਲ ਹੀ ਨੋਟਿਸ ਦਿੱਤਾ ਹੈ ਕਿ ਜੇ ਕੇਂਦਰ ਸਰਕਾਰ ਵੱਲੋਂ 15 ਸਤੰਬਰ 2025 ਤੱਕ ਆਲ ਇੰਡੀਆ ਸਟੇਟ ਗੌਰਮਿੰਟ ਪੈਨਸ਼ਨਰਜ਼ ਫੈਡਰੇਸ਼ਨ ਦੇ ਆਗੂਆਂ ਨਾਲ ਮੰਗਾਂ ਦੇ ਨਿਪਟਾਰੇ ਲਈ ਕੋਈ ਗੱਲ ਬਾਤ ਨਹੀਂ ਕੀਤੀ ਜਾਂਦੀ ਤਾਂ 17 ਸਤੰਬਰ 2025 ਨੂੰ ਪੂਰੇ ਦੇਸ਼ ਦੇ ਪੈਨਸ਼ਨਰਾਂ ਵਲੋਂ ਜੰਤਰ ਮੰਤਰ ਦਿੱਲੀ ਵਿਖੇ ਰੋਸ ਪ੍ਰਦਰਸ਼ਨ ਕਰਦੇ ਹੋਏ ਆਪਣੇ ਰੋਹ ਦਾ ਪ੍ਰਗਟਾਵਾ ਕੀਤਾ ਜਾਵੇਗਾ।ਮੰਗ ਪੱਤਰ ਵਿੱਚਲੀਆਂ ਮੰਗਾਂ ਦੀ ਜਾਣਕਾਰੀ ਦਿੰਦੇ ਹੋਏ ਐਸੋਸੀਏਸ਼ਨ ਦੇ ਜਨਰਲ ਸਕੱਤਰ ਕੁਲਦੀਪ ਸਿੰਘ ਕੌੜਾ ਨੇ ਦੱਸਿਆ ਕਿ ਮਜ਼ਦੂਰ ਵਿਰੋਧੀ ਚਾਰ ਕਿਰਤ ਕੋਡਾਂ ਨੂੰ ਰੱਦ ਕਰਕੇ ਪੁਰਾਣੇ ਕਿਰਤ ਕਾਨੂੰਨ ਬਹਾਲ ਕੀਤੇ ਜਾਣ,ਪੀ ਐਫ ਆਰ ਡੀ ਏ ਐਕਟ ਸਮਾਪਤ ਕੀਤਾ ਜਾਵੇ ਅਤੇ ਹਰ ਵਰਗ ਦੇ ਮੁਲਾਜ਼ਮਾਂ ‘ਤੇ ਪੁਰਾਣੀ ਪੈਂਨਸ਼ਨ ਲਾਗੂ ਕਰਨ,ਪੇ ਕਮਿਸ਼ਨ, ਸਟੇਟ ਪੇ ਕਮਿਸ਼ਨ ਸਥਾਪਤ ਕਰਕੇ ਅੱਠਵੇਂ ਪੇ ਕਮਿਸ਼ਨ ਦੇ ਲਾਭ ਕਰਮਚਾਰੀਆਂ ਤੇ ਪੈਨਸ਼ਨਰਾਂ ਨੂੰ ਕੇਂਦਰ ਦੇ ਅੱਠਵੇਂ ਪੇ ਕਮਿਸ਼ਨ ਦੀ ਤਰਜ਼ ‘ਤੇ ਦੇਣਾ ਤੇ ਹਰੇਕ ਪੰਜ ਸਾਲ ਬਾਅਦ ਪੇ ਕਮਿਸ਼ਨ ਰਾਹੀਂ ਪੇ ਦੀ ਦੁਹਰਾਈ ਨੂੰ ਯਕੀਨੀ ਬਣਾਇਆ ਜਾਵੇ,ਡੀ ਏ ਕੇਂਦਰੀ ਪੈਟਰਨ ਤੇ 55% ਕੀਤਾ ਜਾਵੇ ਤੇ ਰੋਕਿਆ ਹੋਇਆ13% ਡੀ ਏ ਤੁਰੰਤ ਜਾਰੀ ਕੀਤਾ ਜਾਵੇ, ਛੇਵੇਂ ਪੇ ਕਮਿਸ਼ਨ ਦੀ ਸਿਫਾਰਸ਼ ਅਨੁਸਾਰ 2.59 ਨਾਲ ਪੈਂਨਸ਼ਨਾਂ ਰੀਵਾਈਜ ਕਰਨ ਬਾਰੇ,ਕੈਸ਼ਲੈਸ ਇਲਾਜ ਦੀ ਸਕੀਮ ਲਾਗੂ ਕਰਕੇ ਸਾਰੇ ਕਰਮਚਾਰੀਆਂ /ਪੈਨਸ਼ਨਰਜ ਨੂੰਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ,ਸੀਨੀਅਰ ਸਿਟੀਜਨ ਨੂੰ ਰੇਲਵੇ ਅਤੇ ਹਵਾਈ ਸਫਰ ਦੀਆਂ ਰੱਦ ਕੀਤੀਆਂ ਸਹੂਲਤਾਂ ਬਹਾਲ ਕੀਤੀਆਂ ਜਾਣ,ਕਮਿਊਟੇਸ਼ਨ ਕਟੌਤੀ ਦਾ ਸਮਾਂ 11 ਸਾਲ ਕੀਤਾ ਜਾਵੇ, ਮੈਡੀਕਲ ਭੱਤਾ 3000/- ਰੁਪਏ ਮਹੀਨਾ ਕਰਨ ਬਾਰੇ, ਟਰੈਵਲ ਕਨਸੈਸ਼ਨ ਦੇਣ ਸਮੇਂ ਬੁਢਾਪਾ ਭੱਤਾ ਬੇਸਿਕ ਪੈਂਨਸ਼ਨ ਵਿੱਚ ਸ਼ਾਮਲ ਕਰਕੇ ਵਧੀ ਹੋਈ ਬੇਸਿਕ ਪੈਂਨਸ਼ਨ ਅਨੁਸਾਰ ਟਰੈਵਲ ਕਨਸੈਸ਼ਨ ਦੇਣ ਬਾਰੇ,ਪੇ ਕਮਿਸ਼ਨ ਦੇ ਬਕਾਏ ਯਕਮੁਸ਼ਤ ਇੱਕੋ ਵਾਰ ਦੇਣ ਬਾਰੇ, ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਫਾਈਨਾਂਸ ਬਿੱਲ-2025 ਵਿੱਚ ਪੈਨਸ਼ਨਰਾਂ ਨੂੰ ਪੇ ਕਮਿਸ਼ਨ ਵਿੱਚ ਸ਼ਾਮਲ ਨਾ ਕਰਨ ਦੀ ਮੱਦ ਨੂੰ ਤੁਰੰਤ ਰੱਦ ਕਰਨ ਬਾਰੇ ਆਦਿ ਮੰਗਾਂ ‘ਤੇ ਸੁਖਾਵੇਂ ਮਾਹੌਲ ਵਿੱਚ ਗੱਲਬਾਤ ਕਰਦੇ ਹੋਏ ਪੈਨਸ਼ਨਰਾਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਦਾ ਨਿਪਟਾਰਾ ਕਰਨ ਲਈ ਮੁੱਖ ਮੰਤਰੀ ਸਾਹਿਬ ਪੰਜਾਬ ਅਤੇ ਪ੍ਰਧਾਨ ਮੰਤਰੀ ਸਾਹਿਬ ਭਾਰਤ ਦੇ ਨਾਂ ਤੇ ਵੱਖ -ਵੱਖ ਮੰਗ ਪੱਤਰ ਐੱਸ ਡੀ ਐੱਮ ਫ਼ਗਵਾੜਾ ਰਾਹੀਂ ਭੇਜੇ ਗਏ ਹਨ। ਪ੍ਰੈੱਸ ਲਈ ਜਾਣਕਾਰੀ ਐਸੋਸੀਏਸ਼ਨ ਦੇ ਪ੍ਰੈੱਸ ਸਕੱਤਰ ਸੀਤਲ ਰਾਮ ਬੰਗਾ ਨੇ ਜਾਰੀ ਕੀਤੀ‌।ਮੰਗ ਪੱਤਰ ਭੇਜਣ ਸਮੇਂ ਹੋਰਨਾਂ ਤੋਂ ਇਲਾਵਾ ਗੁਰਨਾਮ ਸਿੰਘ ਸੈਣੀ,ਤਾਰਾ ਸਿੰਘ ਬੀਕਾ, ਸਤਪਾਲ ਸਿੰਘ ਖੱਟਕੜ, ਹਰੀ ਓਮ ਸ਼ਰਮਾ,ਸਤਪਾਲ ਮਹਿਮੀ,ਕੇ ਕੇ ਪਾਂਡੇ, ਕਰਨੈਲ ਸਿੰਘ, ਹਰਭਜਨ ਲਾਲ,ਸ਼ਿਵ ਦਾਸ, ਹਰਭਜਨ ਲਾਲ ਕੌਲ,ਰਤਨ ਸਿੰਘ ਆਦਿ ਜੁਝਾਰੂ ਪੈਨਸ਼ਨਰ ਸਾਥੀ ਹਾਜ਼ਰ ਹੋਏ।

Scroll to Top