ਬੀ ਪੀ ਈ ਓ ਦੀ ਸਟੇਸ਼ਨ ਚੋਣ ਕਰਵਾਉਣ ਦੇ ਬਾਵਜੂਦ ਸਿੱਖਿਆ ਵਿਭਾਗ ਵੱਲੋਂ ਆਪਣੀ ਮਰਜੀ ਨਾਲ ਸਟੇਸ਼ਨ ਦੇਣ ਦੀ ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਵੱਲੋਂ ਸਖ਼ਤ ਸ਼ਬਦਾਂ ਵਿੱਚ ਨਿੰਦਾ
ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ( ਰਜਿ) ਦੇ ਸੂਬਾ ਪ੍ਰੈੱਸ ਸਕੱਤਰ ਦਲਜੀਤ ਸਿੰਘ ਲਹੌਰੀਆ ਨੇ ਦੱਸਿਆ ਕਿ ਪਿਛਲੇ ਦਿਨੀ ਵੱਖ ਵੱਖ ਯੂਨੀਅਨਾਂ ਨਾਲ ਮੀਟਿੰਗਾਂ ਵਿੱਚ ਪ੍ਰਾਇਮਰੀ ਅਧਿਆਪਕਾਂ ਪ੍ਰਤੀ ਹੇਜ ਵਿਖਾਉਣ ਵਾਲੇ ਸਿੱਖਿਆ ਸਕੱਤਰ ਵੱਲੋ ਤਿੰਨ ਦਿਨਾਂ ਬਾਅਦ ਹੀ ਪ੍ਰਾਇਮਰੀ ਮਾਰੂ ਸੋਚ ਆਈ ਸਾਹਮਣੇ । ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਨੇ ਸਰਕਾਰ ਤੇ ਸਿਖਿਆ ਵਿਭਾਗ ਤੇ ਦੋਸ਼ ਲਗਾਇਆ ਕਿ ਪਿਛਲੇ ਦਿਨੀਂ ਪ੍ਰਮੋਟ ਹੋਏ ਬੀ ਪੀ ਈ ਓ ਕੋਲੋਂ ਸਟੇਸ਼ਨ ਚੋਣ ਕਰਵਾਉਣ ਦੇ ਬਾਵਜੂਦ ਵੀ ਅੱਜ ਜਾਰੀ ਹੋਈ ਲਿਸਟ ਚ ਆਪਣੀ ਮਨ ਮਰਜੀ ਨਾਲ ਸਟੇਸ਼ਨ ਦੇ ਦਿੱਤੇ ਗਏ ਜਦੋ ਕਿ ਸਟੇਸ਼ਨ ਚੋਣ ਕਰਵਾਉਣ ਤੋਂ ਬਾਅਦ ਪ੍ਰਮੋਟ ਹੋਏ ਬੀ ਪੀ ਈ ਓ ਕੋਲੋਂ ਚੋਣ ਕੀਤੇ ਸਟੇਸ਼ਨ ਸਬੰਧੀ ਐਫੀਡੈਵਿਟ ਵੀ ਲਿਆ ਗਿਆ ਸੀ ਪਰ ਇਸ ਸਾਰੇ ਚੋਣ ਪ੍ਰੋਸੈਸ ਨੂੰ ਅਣਗੌਲਿਆ ਕਰਨਾ ਜੋ ਅਤੀ ਨਿੰਦਣਯੋਗ ਹੈ, ਇਸ ਤਰਾਂ ਕਰਨ ਨਾਲ ਸਟੇਸ਼ਨ ਚੋਣ ਦਾ ਕੀ ਮੁੱਲ ਰਹਿ ਜਾਂਦਾ ਹੈ । ਯੂਨੀਅਨ ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂੰ ਜਨਰਲ ਸਕੱਤਰ ਸਤਵੀਰ ਸਿੰਘ ਰੌਣੀ ਹਰਕ੍ਰਿਸ਼ਨ ਸਿੰਘ ਮੋਹਾਲੀ ਹਰਜਿੰਦਰ ਹਾਂਡਾ ਗੁਰਿੰਦਰ ਸਿੰਘ ਘੁੱਕੇਵਾਲੀ ਸੋਹਣ ਸਿੰਘ ਮੋਗਾ ਦਲਜੀਤ ਸਿੰਘ ਲਹੌਰੀਆ ਅਮ੍ਰਿਤਪਾਲ ਸਿੰਘ ਸੇਖੋਂ ਨਿਰਭੈ ਸਿੰਘ ਮਾਲੋਵਾਲ ਅਸ਼ੋਕ ਕੁਮਾਰ ਸਰਾਰੀ ਤਰਸੇਮ ਲਾਲ ਜਲੰਧਰ ਹਰਜਿੰਦਰ ਸਿੰਘ ਚੋਹਾਨ ਰਵੀ ਵਾਹੀ ਅਵਤਾਰ ਸਿੰਘ ਮਾਨ ਮਨਜੀਤ ਸਿੰਘ ਕਠਾਣਾ ਨੇ ਕਿਹਾ ਕਿ ਇੱਕ ਪਾਸੇ ਤਾਂ ਪਿਛਲੇ ਦਿਨੀਂ ਸਿੱਖਿਆ ਸਕੱਤਰ ਪੰਜਾਬ ਵੱਲੋ ਅਤੇ ਹੋਰ ਸਿੱਖਿਆ ਅਧਿਕਾਰੀਆਂ ਵੱਲੋਂ ਵੱਖ ਵੱਖ ਅਧਿਆਪਕ ਜਥੇਬੰਦੀਆਂ ਨਾਲ ਮੀਟਿੰਗਾਂ ਕਰ ਕੇ ਪ੍ਰਾਇਮਰੀ ਪ੍ਰਤੀ ਬਹੁਤ ਹਿੱਤੂ ਬਣਦਿਆਂ ਪ੍ਰਾਇਮਰੀ ਪੱਧਰ ਦੇ ਮਸਲੇ ਹੱਲ ਕਰਨ ਦਾ ਭਰੋਸਾ ਦਿੱਤਾ ਜਾ ਰਿਹਾ ਹੈ ਦੂਸਰੇ ਪਾਸੇ ਅਜੇ ਤਿੰਨ ਦਿਨ ਨਹੀ ਨਿਕਲੇ ਪ੍ਰਾਇਮਰੀ ਅਧਿਆਪਕ ਮਾਰੂ ਨੀਤੀ ਤਹਿਤ ਇਸ ਤਰ੍ਹਾਂ ਦਾ ਤਾਨਾਸ਼ਾਹੀ ਰਵੱਈਆ ਅਪਣਾ ਕੇ ਪ੍ਰਮੋਟ ਹੋਣ ਵਾਲੇ ਬੀ ਪੀ ਈ ਓ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਜਾ ਰਹੀ ਹੈ ਜਿਸ ਦੀ ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਸ਼ਖਤ ਸ਼ਬਦਾਂ ਵਿੱਚ ਨਿੰਦਾ ਕਰਦੀ ਹੈ , ਜਿਸਦੇ ਵਿਰੋਧ ਵਿੱਚ ਰੋਸ ਪੱਤਰ ਸਿੱਖਿਆ ਮੰਤਰੀ ਤੇ ਸਿਖਿਆ ਸਕੱਤਰ ਨੂੰ ਪੇਸ਼ ਕੀਤਾ ਜਾ ਰਿਹਾ ਹੈ । ਇਸਤੋ ਇਲਾਵਾ ਯੂਨੀਅਨ ਆਗੂਆ ਨੇ ਇਹ ਵੀ ਮੰਗ ਕੀਤੀ ਕਿ ਬੀ ਪੀ ਈ ਓਜ ਦਾ ਕੋਟਾ ਪਹਿਲਾਂ ਵਾਂਗ 75% ਕਰਕੇ ਜਿਲਾ ਪੱਧਰ ਤੇ ਕੀਤਾ ਜਾਵੇ ਤੇ ਸਾਰੀਆ ਖਾਲੀ ਸੀਟਾਂ ਭਰੀਆਂ ਜਾਣ ।ਇਸ ਸਮੇ ਹੋਰਨਾ ਤੋ ਇਲਾਵਾ ਸੂਬਾਈ ਆਗੂਆਂ ਨਰੇਸ਼ ਪਨਿਆੜ ਬੀ ਕੇ ਮਹਿਮੀ ਲਖਵਿੰਦਰ ਸਿੰਘ ਸੇਖੋ ਸਰਬਜੀਤ ਸਿੰਘ ਖਡੂਰ ਸਾਹਿਬ ਨੀਰਜ ਅਗਰਵਾਲ ਜਤਿੰਦਰਪਾਲ ਸਿੰਘ ਰੰਧਾਵਾ ਹਰਜਿੰਦਰ ਸਿੰਘ ਚੌਹਾਨ ਸਤਬੀਰ ਸਿਂਘ ਬੋਪਾਰਾਏ ਰਵੀ ਵਾਹੀ ਮਲਕੀਤ ਸਿੰਘ ਕਾਹਨੂੰਵਾਨ ਦਿਲਬਾਗ ਸਿੰਘ ਬੌਡੇ ਪਰਮਜੀਤ ਸਿੰਘ ਬੁੱਢੀਵਿੰਡ ਪ੍ਰਭਜੋਤ ਸਿੰਘ ਦੁਲਾਨੰਗਲ ਜਗਨੰਦਨ ਸਿੰਘ ਫਾਜਿਲਕਾ ਮਨੋਜ ਘਈ ਰਣਜੀਤ ਸਿੰਘ ਮੱਲ੍ਹਾ ਸੁਖਦੇਵ ਸਿੰਘ ਬੈਨੀਪਾਲ ਅਵਤਾਰ ਸਿੰਘ ਮਾਨ ਗੁਰਦੀਪ ਸਿੰਘ ਖੁਣਖੁਣ ਕੁਲਦੀਪ ਸਿੰਘ ਨਵਾਂਸ਼ਹਿਰ ਰਵੀ ਕਾਂਤ ਦਿਗਪਾਲ ਪਠਾਨਕੋਟ ਮਨਿੰਦਰ ਸਿੰਘ ਤਰਨਤਾਰਨ ਰਛਪਾਲ ਸਿੰਘ ਉਦੋਕੇ ਜਸਵੰਤ ਸਿੰਘ ਸੇਖੜਾ ਹਰਜੀਤ ਸਿੰਘ ਸਿੱਧੂ ਹਰਵਿੰਦਰ ਸਿੰਘ ਹੈਪੀ ਹੈਰੀ ਮਲੋਟ ਦਿਲਬਾਗ ਸਿੰਘ ਸੈਣੀ ਹਰਪ੍ਰੀਤ ਸਿੰਘ ਪਰਮਾਰ ਰਿਸ਼ੀ ਕੁਮਾਰ ਜਲੰਧਰ ਅਸੋਕ ਕੁਮਾਰ ਸੁਰਿੰਦਰ ਕੁਮਾਰ ਮੋਗਾ ਪਰਮਬੀਰ ਸਿੰਘ ਰੋਖੇ ਲਖਵਿੰਦਰ ਸਿੰਘ ਸੰਗੂਆਣਾ ਰਵੀ ਕੁਮਾਰ ਫਰੀਦਕੋਟ ਗੁਰਦੀਪ ਸਿੰਘ ਸੈਣੀ ਧਰਮਿੰਦਰ ਸਿੰਘ ਡੋਡ ਹਰਪਿੰਦਰ ਸਿੰਘ ਤਰਨਤਾਰਨ ਜਸਵਿੰਦਰ ਸਿਂਘ ਬਾਤਿਸ਼ ਮਨਜੀਤ ਸਿੰਘ ਬੌਬੀ ਸੁਰਜੀਤ ਸਿੰਘ ਕਾਲੜਾ ਜਨਕਰਾਜ ਮੁਹਾਲੀ ਸਤਨਾਮ ਸਿੰਘ ਪਾਲੀਆ ਚਰਨਜੀਤ ਸਿੰਘ ਫਿਰੋਜ਼ਪੁਰ ਰਾਕੇਸ਼ ਗਰਗ ਕੁਲਬੀਰ ਸਿੰਘ ਗਿੱਲ ਅਵਤਾਰ ਸਿਂਘ ਭਲਵਾਨ ਬਚਨ ਸਿੰਘ ਰਵਿੰਦਰ ਕੁਮਾਰ ਬਲਕਾਰ ਸਿੰਘ ਰਮਨ ਕੁਮਾਰ ਪਠਾਨਕੋਟ ਮੇਜਰ ਸਿੰਘ ਮਸੀਤੀ ਨਵਰੀਤ ਸਿੰਘ ਜੌਲੀ ਸਤੀਸ਼ ਕੁਮਾਰ ਫਾਜਿਲਕਾ ਮਨਜੀਤ ਸਿੰਘ ਪਾਰਸ ਪੰਕਜ ਅਰੋੜਾ ਜਸਵਿੰਦਰ ਸਿੰਘ ਤਰਨਤਾਰਨ ਜਸਪਾਲ ਸਿੰਘ, ਸੁਖਵਿੰਦਰ ਸਿੰਘ ਧਾਮੀ ਸੰਦੀਪ ਚੌਧਰੀ ਕੀਮਤੀ ਲਾਲ ਮੁਕਤਸਰ ਗੁਰਬੀਰ ਸਿੰਘ ਦਦੇਹਰ ਸਾਹਿਬ ਗੁਰਦੀਪ ਸਿੰਘ ਸੈਣੀ ਤੇ ਹੋਰ ਆਗੂ ਐਲੀਮੈਟਰੀ ਟੀਚਰਜ ਯੂਨੀਅਨ ਈ ਟੀ ਯੂ ਪੰਜਾਬ (ਰਜਿ) ਨੇ ਵੀ ਸਖਤ ਰੋਸ ਪ੍ਰਗਟ ਕਰਦਿਆ ਬੀ ਪੀ ਈ ਓਜ ਵੱਲੋ ਚੋਣ ਕੀਤੇ ਸਟੇਸ਼ਨ ਹੀ ਦੇਣ ਦੀ ਮੰਗ ਕੀਤੀ ।