
ਸਿੱਖਿਆ ਮੰਤਰੀ ਦੇ ਪ੍ਰਿੰਸੀਪਲ ਤਰੱਕੀ ਕੋਟਾ 75 ਪ੍ਰਤੀਸ਼ਤ ਕਰਨ ਦੇ ਫੈਸਲੇ ਦਾ ਲੈਕਚਰਾਰ ਯੂਨੀਅਨ ਵਲੋਂ ਸਵਾਗਤ -ਅਮਨ ਸ਼ਰਮਾ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਅਮਨ ਸ਼ਰਮਾ ਅੰਮ੍ਰਿਤਸਰ ਅਤੇ ਜਨਰਲ ਸਕੱਤਰ ਬਲਰਾਜ ਸਿੰਘ ਬਾਜਵਾ ਗੁਰਦਾਸਪੁਰ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਸਕੂਲ ਪ੍ਰਿੰਸੀਪਲ ਪਦ ਉਨਤ ਦੇ ਤਰੱਕੀ ਕੋਟੇ ਨੂੰ 50 ਪ੍ਰਤੀਸ਼ਤ ਤੋਂ 75 ਪ੍ਰਤੀਸ਼ਤ ਕਰਨ ਅਤੇ 500 ਪ੍ਰਿੰਸੀਪਲ ਜਲਦ ਪਦਉਨਤ ਕਰਨ ਦੇ ਫੈਸਲੇ ਦੀ ਸਲਾਘਾ ਕੀਤੀ | ਅਮਨ ਸ਼ਰਮਾ ਨੇ ਦੱਸਿਆ ਕਿ 2018 ਤੋਂ ਪਹਿਲਾਂ ਵੀ 75 ਪ੍ਰਤੀਸ਼ਤ ਪ੍ਰਿੰਸੀਪਲ ਤਰੱਕੀ ਕੋਟਾ ਰਾਹੀਂ ਅਤੇ 25 ਪ੍ਰਤੀਸ਼ਤ ਡਾਇਰੈਕਟ ਕੋਟੇ ਰਾਹੀਂ ਭਰਤੀ ਹੁੰਦੇ ਸਨ ਪਰ 2018 ਦੇ ਨਵੇਂ ਸੀਨੀਅਰ ਅਧਿਆਪਕ/ ਲੈਕਚਰਾਰ ਮਾਰੂ ਅਤੇ ਵਿਰੋਧੀ ਸਿੱਖਿਆ ਨਿਯਮ ਨੇ ਇਸ ਤਰੱਕੀ ਕੋਟੇ ਨੂੰ ਘਟਾ ਕੇ 50 ਪ੍ਰਤੀਸ਼ਤ ਕਰ ਦਿੱਤਾ | ਜਿਸਦਾ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਅਤੇ ਸਮੂਹ ਭਰਾਤਰੀ ਅਧਿਆਪਕ ਜਥੇਬੰਦੀਆਂ ਨੇ ਬਹੁਤ ਵਿਰੋਧ ਕੀਤਾ ਪਰ ਉਸ ਵੇਲੇ ਦੀ ਸਰਕਾਰ ਵਲੋਂ ਸੀਨੀਅਰ ਲੈਕਚਰਾਰ/ ਅਧਿਆਪਕਾ ਨੂੰ ਇਨਸਾਫ਼ ਨਾ ਮਿਲਣ ਤੇ ਸਾਡੀ ਜਥੇਬੰਦੀ ਨੇ ਕੋਵਿਡ ਕਾਲ ਵਿੱਚ ਸਮੂਹ ਜਿਲ੍ਹਾ ਆਗੂਆਂ ਦੇ ਸਹਿਯੋਗ ਨਾਲ ਕੋਰਟ ਕਮੇਟੀ ਬਣਾ ਕੇ ਕਾਨੂੰਨੀ ਮਾਹਿਰ ਦੀ ਸਲਾਹ ਨਾਲ ਇਹਨਾਂ ਸਿੱਖਿਆ ਨਿਯਮਾਂ 2018 ਨੂੰ ਰੱਦ ਕਰਨ ਸਭ ਤੋਂ ਪਹਿਲਾਂ ਪੰਜਾਬ ਹਰਿਆਣਾ ਹਾਈ ਕੋਰਟ ਵਿਖ਼ੇ ਚੁਣੌਤੀ ਦਿੱਤੀ ਜਿਸ ਨਾਲ ਅੱਜ ਤੱਕ ਸਿੱਧੀ ਭਰਤੀ 50 ਪ੍ਰਤੀਸ਼ਤ ਕੋਟੇ ਨਾਲ ਇੱਕ ਭਰਤੀ ਤੋਂ ਬਾਅਦ ਦੁਬਾਰਾ ਭਰਤੀ ਨਹੀਂ ਹੋ ਸਕੀ ਅਤੇ ਸਰਕਾਰ ਨੂੰ ਤਰੱਕੀ ਕੋਟਾ 75 ਪ੍ਰਤੀਸ਼ਤ ਬਹਾਲ ਕਰਨਾ ਪਿਆ | ਸਾਡੇ ਤੋਂ ਬਾਅਦ ਕਈਆਂ ਨੇ ਇਹਨਾਂ ਸੀਨੀਅਰ ਅਧਿਆਪਕ ਵਿਰੋਧੀ ਅਤੇ ਸਕੂਲ ਸਿੱਖਿਆ ਮਾਰੂ ਨਿਯਮਾਂ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਚੈਂਲੇਂਜ ਕੀਤਾ ਹੋਇਆ ਹੈ| ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ,ਡੀ ਟੀ ਐਫ, ਜੀ. ਟੀ. ਯੂ ਆਦਿ ਭਰਾਤਰੀ ਜਥੇਬੰਦੀਆਂ ਨੇ ਵੀ ਇਹਨਾਂ ਨੂੰ ਰੱਦ ਕਰਵਾਉਣ ਲਈ ਹਰੇਕ ਪਲੈਟਫਾਰਮ ਤੇ ਆਵਾਜ ਚੁੱਕੀ | ਜਥੇਬੰਦੀ ਦੇ ਕਾਨੂੰਨੀ ਮਾਹਰ ਚਰਨਦਾਸ ਮੁਕਤਸਰ, ਬਲਜੀਤ ਸਿੰਘ, ਰਵਿੰਦਰਪਾਲ ਸਿੰਘ ਨੇ ਕਿਹਾ ਕਿ ਸਰਕਾਰ ਨੂੰ ਜਲਦ ਪੂਰਨ ਸਹੀ ਤਰੀਕੇ ਨਾਲ ਇਹਨਾਂ 2018ਸਿੱਖਿਆ ਨਿਯਮਾਂ ਨੂੰ ਰੱਦ ਕਰਕੇ ਪਹਿਲਾਂ ਵਾਂਗ 75/25 ਤਰੱਕੀ/ਸਿੱਧੀ ਭਰਤੀ ਸਕੂਲ ਸਿੱਖਿਆ ਵਿਭਾਗ ਵਿੱਚ ਕੀਤੀ ਜਾਵੇ ਜਿਸ ਨਾਲ ਸੀਨੀਅਰ ਲੈਕਚਰਾਰ/ ਮਾਸਟਰ/ ਮਿਸਟ੍ਰੈਸ ਵਿੱਚ ਤਰੱਕੀ ਦੀ ਖੜੋਤ ਅਤੇ ਉਡੀਕ ਖ਼ਤਮ ਹੋ ਜਾਵੇ ਨਹੀਂ ਤਾਂ ਹੁਣ 30 -32 ਸਾਲ ਬਾਅਦ ਵੀ ਲੈਕਚਰਾਰ ਅਤੇ ਮਾਸਟਰ ਵਰਗ ਬਿਨਾਂ ਇੱਕ ਪਦਉਨਤੀ ਲਿਆ ਸਰੀਰਕ ਮਾਨਸਿਕ ਅਤੇ ਵਿੱਤੀ ਪ੍ਰੇਸ਼ਾਨੀ ਨਾਲ ਰਿਟਾਇਰ ਹੋ ਰਿਹਾ ਹੈ | ਸਰਕਾਰ ਦੇ ਫੈਸਲੇ ਦਾ ਸਾਬਕਾ ਪ੍ਰਧਾਨ ਹਾਕਮ ਸਿੰਘ,ਸੁਖਦੇਵ ਸਿੰਘ ਰਾਣਾ, ਹਰਜੀਤ ਸਿੰਘ ਬਲਾੜੀ, ਕੌਸ਼ਲ ਸ਼ਰਮਾ ਪਠਾਨਕੋਟ,ਕੁਲਦੀਪ ਗਰੋਵਰ,ਜਗਦੀਪ ਸਿੰਘ ਸੰਧੂ ਫਿਰੋਜਪੁਰ, ਅਜੀਤਪਾਲ ਸਿੰਘ ਮੋਗਾ,ਮਲਕੀਤ ਸਿੰਘ ਫਿਰੋਜ਼ਪੁਰ, ਸੰਜੀਵ ਕੁਮਾਰ ਫ਼ਤਹਿਗੜ੍ਹ ਸਾਹਿਬ, ਜਸਵੀਰ ਸਿੰਘ ਗੋਸਲ, ਜਸਪਾਲ ਸਿੰਘ, ਕੁਲਬੀਰ ਸਿੰਘ, ਜਤਿੰਦਰ ਸਿੰਘ ਗੁਰਦਾਸਪੁਰ, ਜਗਤਾਰ ਸਿੰਘ ਹੋਸ਼ਿਆਰਪੁਰ,ਅਵਤਾਰ ਸਿੰਘ, ਅਮਰਜੀਤ ਸਿੰਘ, ਗੁਰਪ੍ਰੀਤ ਬਠਿੰਡਾ ਹਰਜੀਤ ਸਿੰਘ ਰਤਨ, ਅਰੁਣ ਕੁਮਾਰ, ਵਿਵੇਕ ਕਪੂਰ, ਚਮਕੌਰ ਸਿੰਘ ਆਦਿ ਨੇ ਸਵਾਗਤ ਕੀਤਾ |