ਯਾਦਗਾਰੀ ਹੋ ਨਿੱਬੜਿਆ ਚਾਨਣ ਵਾਲਾ ਸਕੂਲ ਦਾ ਸਲਾਨਾ ਸਮਾਰੋਹ ਸਾਂਝ 2025

ਯਾਦਗਾਰੀ ਹੋ ਨਿੱਬੜਿਆ ਚਾਨਣ ਵਾਲਾ ਸਕੂਲ ਦਾ ਸਲਾਨਾ ਸਮਾਰੋਹ ਸਾਂਝ 2025 ਚਾਰ ਹਜ਼ਾਰ ਤੋਂ ਵੱਧ ਦਰਸ਼ਕਾਂ ਨੇ ਪਾਈ ਸਾਂਝਸਮਾਰੋਹ ਨੇ ਧਾਰਿਆ ਸੱਭਿਆਚਾਰ ਮੇਲੇ ਦਾ ਰੂਪ ਨਿੱਕੇ ਕਲਾਕਾਰਾਂ ਨੇ ਆਪਣੀ ਪੇਸ਼ਕਾਰੀ ਰਾਹੀ ਸਭ ਦਾ ਮਨ ਮੋਹਿਆਪੰਜਾਬ ਦੇ ਸਾਰੇ ਲੋਕ ਨਾਚਾਂ ਦੇ ਨਾਲ ਨਾਲ ਰਾਜਸਥਾਨੀ ਅਤੇ ਹਰਿਆਣਵੀ ਲੋਕ ਨਾਚਾਂ ਦੀ ਪੇਸ਼ਕਾਰੀ ਹੋਈ ਇੱਕੋ ਸਟੇਜ ਤੇਖੇਤਰ ਦੇ ਅਗਾਂਹ ਵਧੂ ਕਿਸਾਨਾਂ ਨੂੰ ਧਰਤ ਦੇ ਜਾਏ ਅਵਾਰਡ ਨਾਲ ਕੀਤਾ ਸਨਮਾਨਿਤਵਧੀਆ ਸੇਵਾਵਾਂ ਵਾਲੇ ਅਧਿਆਪਕਾਂ ਨੂੰ ਵਿਭਾਗ ਦੇ ਮਾਣ ਅਵਾਰਡ ਨਾਲ ਕੀਤਾ ਸਨਮਾਨਿਤ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਚਾਨਣ ਵਾਲਾਂ ਦਾ ਸਲਾਨਾ ਸਮਾਰੋਹ ਸਾਂਝ 2025 ਅਮਿੱਟ ਪੈੜਾਂ ਛੱਡਦਾ ਹੋਇਆ ਯਾਦਗਾਰੀ ਹੋ ਨਿੱਬੜਿਆ। ਵਿਧਾਇਕ ਸਰਦਾਰ ਨਰਿੰਦਰਪਾਲ ਸਿੰਘ ਸਵਨਾ,ਮੈਡਮ ਖੁਸ਼ਬੂ ਸਾਵਨਸੁੱਖਾ ਸਵਨਾ ਅਤੇ ਸਮਾਜ ਸੇਵੀ ਅਜੇ ਸਿੰਘ ਸਾਵਨ ਸੁੱਖਾ ਨੇ ਬਤੌਰ ਮੁੱਖ ਮਹਿਮਾਨ ਅਤੇ ਐਸ ਡੀ ਐਮ ਫਾਜਿਲਕਾ ਸਰਦਾਰ ਕੰਵਰਜੀਤ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਸਤੀਸ਼ ਕੁਮਾਰ,ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਪਰਵਿੰਦਰ ਸਿੰਘ ਬੀਐਸਐਫ ਦੇ ਟੂ ਆਈ ਸੀ ਐਨ ਕੇ ਅਗਰਵਾਲ ਨੇ ਬਤੌਰ ਵਿਸ਼ੇਸ਼ ਮਹਿਮਾਨ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰਦਿਆਂ ਬੱਚਿਆਂ ਦੀ ਹੌਂਸਲਾ ਅਫਜ਼ਾਈ ਕੀਤੀ ਅਤੇ ਪ੍ਰੋਗਰਾਮ ਦਾ ਦੇਰ ਰਾਤ ਤੱਕ ਆਨੰਦ ਮਾਣਿਆ।ਸਮਾਰੋਹ ਦੌਰਾਨ ਸਕੂਲ ਦੇ ਵਿਦਿਆਰਥੀਆਂ ਵੱਲੋਂ ਗਿੱਧਾਂ,ਭੰਗੜਾ,ਝੂਮਰ,ਲੁੱਡੀ, ਸੰਮੀ ਅਤੇ ਮਲਵਈ,ਗਿੱਧਾ ਦੀ ਪੇਸ਼ਕਾਰੀ ਰਾਹੀ ਆਧੁਨਿਕ ਅਤੇ ਵਿਸਾਰੇ ਜਾ ਰਹੇ ਪੰਜਾਬੀ ਲੋਕ ਨਾਚਾਂ ਨਾਲ ਦਰਸ਼ਕਾਂ ਨੂੰ ਜੋੜਿਆ ਗਿਆ।ਇਸ ਤੋਂ ਇਲਾਵਾ ਗੱਤਕੇ ਦੀ ਸ਼ਾਨਦਾਰ ਪੇਸ਼ਕਾਰੀ ਰਾਹੀ ਸਭ ਨੂੰ ਸਿੱਖ ਮਾਰਸ਼ਲ ਆਰਟ ਨਾਲ ਜੋੜਿਆ।ਯੋਗਾ ਦੀ ਪੇਸ਼ਕਾਰੀ ਰਾਹੀ ਨਿੱਕਿਆ ਨੇ ਜਿੱਥੇ ਸਭ ਦਾ ਮਨੋਰੰਜਨ ਕੀਤਾ ਉੱਥੇ ਸਭ ਨੂੰ ਸਿਹਤਮੰਦ ਰਹਿਣ ਦਾ ਸੁਨੇਹਾ ਦਿੱਤਾ।ਰਾਜਸਥਾਨੀ ਲੋਕ ਨਾਚ ਰਾਹੀ ਸਭ ਨੂੰ ਰਾਜਸਥਾਨੀ ਕਲਚਰ ਦੇ ਦਰਸ਼ਨ ਕਰਵਾਏ।ਇਸ ਤੋਂ ਇਲਾਵਾ ਨਾਟਕ ਦਰਦ ਸੰਤਾਲੀ ਦਾ ਨੇ ਸਭ ਦੀਆਂ ਅੱਖਾਂ ਨਮ ਕਰ ਦਿੱਤੀਆਂ। ਇਸ ਤੋਂ ਇਲਾਵਾ ਕੋਰਿਓਗ੍ਰਾਫੀ ਸਮੇਤ ਵੱਖ ਵੱਖ ਵੰਨਗੀਆਂ ਦੀ ਪੇਸ਼ਕਾਰੀ ਰਾਹੀ ਸਕੂਲ ਦੇ ਨਿੱਕੇ ਕਲਾਕਾਰਾਂ ਨੇ ਸਭ ਨੂੰ ਦੇਰ ਰਾਤ ਤੱਕ ਕੀਲ ਕੇ ਬੈਠਾਈ ਰੱਖਿਆਂ। ਇਸ ਮੌਕੇ ਤੇ ਐਮ ਐਲ ਏ ਨਰਿੰਦਰਪਾਲ ਸਿੰਘ ਸਵਨਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਵੱਲੋਂ ਇਸ ਤਰ੍ਹਾਂ ਦੀ ਪੇਸ਼ਕਾਰੀ ਸਚਮੁੱਚ ਕਾਬਿਲੇ ਤਾਰੀਫ ਸੀ। ਇੰਝ ਲੱਗਿਆ ਜਿਵੇਂ ਕਿਸੇ ਯੂਨੀਵਰਸਿਟੀ ਦੇ ਯੂਥ ਫੈਸਟੀਵਲ ਦੀ ਪੇਸ਼ਕਾਰੀ ਹੋ ਰਹੀ ਹੋਵੇ। ਉਹਨਾਂ ਕਿਹਾ ਕਿ ਸਾਡੀ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਪੰਜਾਬ ਨੂੰ ਨਵੀਆਂ ਬੁਲੰਦੀਆਂ ਤੇ ਪਹੁੰਚਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਆਉਂਦੇ ਦਿਨਾਂ ਵਿੱਚ ਚਾਨਣ ਵਾਲਾ ਦੀ ਨਵੀਂ ਦਿੱਖ ਸਭ ਦੇ ਸਾਹਮਣੇ ਹੋਵੇਗੀ। ਉਹਨਾਂ ਮਾਪਿਆਂ ਨੂੰ ਕਿਹਾ ਕਿ ਤੁਸੀਂ ਭਾਗੇਸ਼ਾਲੀ ਹੋ ਕਿ ਤੁਹਾਡੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਹੱਥਾ ਵਿੱਚ ਹੈ।ਉਹਨਾਂ ਕਿਹਾ ਕਿ ਸਰਕਾਰ ਵੱਲੋਂ ਸਕੂਲ ਦੇ ਢਾਂਚਾਗਤ ਵਿਕਾਸ ਨੂੰ ਬੜਾਵਾ ਦਿੱਤਾ ਜਾ ਰਿਹਾ ਹੈ। ਸਰਕਾਰ ਵੱਲੋਂ ਸਿੱਖਿਆ ਸੁਧਾਰਾਂ ਤੇਜੀ ਨਾਲ ਲਾਗੂ ਕੀਤਾ ਜਾ ਰਿਹਾ ਹੈ।ਸਕੂਲ ਮੁੱਖੀ ਲਵਜੀਤ ਸਿੰਘ ਗਰੇਵਾਲ ਨੇ ਪ੍ਰੋਗਰਾਮ ਵਿੱਚ ਪਹੁੰਚਣ ਤੇ ਸਭ ਦਾ ਧੰਨਵਾਦ ਕੀਤਾ। ਇਸ ਸ਼ੁਭ ਅਵਸਰ ਤੇ ਇਲਾਕੇ ਦੇ ਅਗਾਂਹਵਧੂ ਕਿਸਾਨ ਅਮਰਜੀਤ ਕੌਰ, ਰਾਜਪਾਲ ਅਤੇ ਜੈਪਾਲ ਨੂੰ ਧਰਤ ਦੇ ਜਾਏ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਸ਼ਲਾਘਾਯੋਗ ਸੇਵਾਵਾਂ ਨਿਭਾਉਣ ਵਾਲੇ ਅਧਿਆਪਕ ਰੁਪਿੰਦਰ ਸਿੰਘ ਬਰਾੜ,ਮੈਡਮ ਅੰਜੂ ਰਾਣੀ ਅਤੇ ਪਵਨ ਕੁਮਾਰ ਨੂੰ ਵਿਭਾਗ ਦਾ ਮਾਣ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।ਇਸ ਮੌਕੇ ਤੇ ਵੱਖ ਵੱਖ ਸਕੂਲਾਂ ਦੇ ਪ੍ਰਿੰਸੀਪਲ, ਬੀਪੀਈਓਜ,ਬੀਐਨਓ, ਅਧਿਆਪਕ,ਵੱਖ ਪਿੰਡਾਂ ਦੀਆਂ ਪੰਚਾਇਤਾਂ,ਪਿੰਡ ਦੇ ਸਮਾਜਸੇਵੀ ਨੌਜਵਾਨ , ਵਿਦਿਆਰਥੀਆਂ ਦੇ ਮਾਪੇ ਅਤੇ ਸਕੂਲ ਦਾ ਸਟਾਫ਼ ਅਤੇ ਸਮੂਹ ਸਹਿਯੋਗੀ ਸਾਥੀ ਮੌਜੂਦ ਸਨ।

Scroll to Top