
ਚਾਨਣਾ ਵਾਲਾ ਸਕੂਲ ਦੇ ਸਲਾਨਾ ਸਮਾਰੋਹ ਸਾਂਝ 2025 ਦੀਆਂ ਤਿਆਰੀਆਂ ਮੁਕੰਮਲ ਸਰਹੱਦੀ ਖੇਤਰ ਦੇ ਸ਼ਾਨਾਮੱਤੇ ਸਕੂਲ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਚਾਨਣਵਾਲਾ ਦੇ ਸਲਾਨਾ ਸਮਾਰੋਹ ਸਾਂਝ 2025 ਜ਼ੋ 15 ਅਪ੍ਰੈਲ 2025 ਦਿਨ ਮੰਗਲਵਾਰ ਸ਼ਾਮ 6 ਵਜੇ ਨੂੰ ਪਿੰਡ ਦੀ ਖੇਡ ਗਰਾਊਂਡ ਵਿੱਚ ਕਰਵਾਇਆ ਜਾ ਰਿਹਾ ਹੈ ਦੀਆਂ ਤਿਆਰੀਆਂ ਮੁਕੰਮਲ ਕਰਵ ਲਈਆਂ ਗਈਆਂ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਮੁੱਖੀ ਲਵਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਸਕੂਲ ਦਾ ਸਲਾਨਾ ਸਮਾਰੋਹ ਦੀਆਂ ਸਕੂਲ ਦੇ ਬੱਚਿਆਂ ਵੱਲੋਂ ਆਪਣੇ ਅਧਿਆਪਕਾਂ ਦੀ ਅਗਵਾਈ ਵਿੱਚ ਪਿਛਲੇ ਕਈ ਦਿਨਾਂ ਤੋਂ ਜ਼ੋਰਦਾਰ ਤਿਆਰ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਇਹ ਸਕੂਲ ਦਾ ਚੌਥਾ ਵਿਸ਼ਾਲ ਸਮਾਗਮ ਹੈ ਜਿਸ ਨੂੰ ਇੱਕ ਮੇਲੇ ਦਾ ਰੂਪ ਦਿੱਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਸ ਸਮਾਗਮ ਵਿੱਚ ਇੱਕੋ ਮੰਚ ਤੇ ਪੰਜਾਬ ਦੇ ਵੱਖ ਵੱਖ ਲੋਕਾਂ ਨਾਚਾਂ ਦੇ ਨਾਲ ਨਾਲ ਰਾਜਸਥਾਨੀ ਅਤੇ ਹਰਿਆਣਵੀ ਲੋਕ ਨਾਚ ਤੇ ਸਮਾਜ ਨੂੰ ਸੇਧ ਦਿੰਦੀਆਂ ਕੋਰਿਓਗ੍ਰਾਫ, ਨਾਟਕ ਅਤੇ ਹੋਰ ਵੱਖ ਵੱਖ ਸੱਭਿਆਚਾਰਕ ਵੰਨਗੀਆਂ ਦੀ ਪੇਸ਼ਕਾਰੀ ਸਾਡੇ ਇਹਨਾਂ ਨਿੱਕੇ ਕਲਾਕਾਰਾਂ ਵੱਲੋਂ ਕੀਤੀ ਜਾਵੇਗੀ। ਸਕੂਲ ਅਧਿਆਪਕਾਂ ਸਵੀਕਾਰ ਗਾਂਧੀ ਨੇ ਇਲਾਕੇ ਦੇ ਲੋਕਾਂ ਨੂੰ ਇਸ ਪ੍ਰੋਗਰਾਮ ਵਿੱਚ ਵੱਧ ਚੜ ਕੇ ਹਿੱਸਾ ਲੈਣ ਅਤੇ ਬੱਚਿਆਂ ਦੀ ਹੌਸਲਾ ਅਫਜ਼ਾਈ ਕਰਨ ਦਾ ਸੱਦਾ ਦਿੱਤਾ। ਉਹਨਾਂ ਕਿਹਾ ਕਿ ਇਸ ਪ੍ਰੋਗਰਾਮ ਵਿੱਚ ਫਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ, ਡੀਸੀ ਮੈਡਮ ਅਮਰਪ੍ਰੀਤ ਕੌਰ ਸੰਧੂ,ਐਸ ਐਸ ਪੀ ਸਰਦਾਰ ਵਰਿੰਦਰ ਸਿੰਘ ਬਰਾੜ,ਐਸ ਡੀ ਐਮ ਕੰਵਰਜੀਤ ਸਿੰਘ,ਸਿੱਖਿਆ ਅਧਿਕਾਰੀਆਂ ਤੋਂ ਇਲਾਵਾ ਸਮੁੱਚੇ ਖੇਤਰ ਚੋ ਨਾਮਵਰ ਸ਼ਖ਼ਸੀਅਤਾਂ ਪਹੁੰਚ ਕੇ ਸਮਾਰੋਹ ਦੀਆਂ ਰੌਣਕਾਂ ਨੂੰ ਵਧਾਉਣ ਗੀਆ।