
ਸਰਕਾਰੀ ਸਕੂਲ ਸਮਾਣਾ ਵਿਖ਼ੇ ਉਦਘਾਟਨ ਦੌਰਾਨ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਅਧਿਆਪਕਾਂ ਤੇ ਬੱਚਿਆਂ ਪ੍ਰਤੀ ਵਰਤੀ ਮਾੜੀ ਸ਼ਬਦਾਵਲੀ ਦੀ ਨਿਖੇਧੀ—ਮੁਲਾਜਮ ਏਕਤਾ ਸੰਘਰਸ਼ ਕਮੇਟੀ ਫਾਜ਼ਿਲਕਾ ਪੰਜਾਬ ਸਰਕਾਰ ਵੱਲੋਂ ਜੋ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਜੋ ਨਾਅਰਾ ਦਿੱਤਾ ਜਾ ਰਿਹਾ ਹੈ ਉਹ ਅਖੌਤੀ ਅਤੇ ਹਾਸੋਹੀਣਾ ਜਾਪਦਾ ਹੈ।ਸਕੂਲਾਂ ਵਿਚ ਜੋ ਪੰਜਾਬ ਸਰਕਾਰ ਦੇ ਮਾਨਯੋਗ ਮੁੱਖ ਮੰਤਰੀ ਸਾਹਿਬ, ਮੰਤਰੀ ਸਹਿਬ ਐਮ ਐਲ ਏ,ਐਮ ਪੀ ਹੋਰ ਰਾਜਨੀਤਕ ਆਗੂ ਸਹਿਬਾਨ ਵੱਲੋਂ ਜੋ ਉਦਘਾਟਨ ਸਰਕਾਰੀ ਸਕੂਲਾਂ ਵਿਚ ਕੀਤੇ ਜਾ ਰਹੇ ਹਨ। ਉਹਨਾਂ ਦਾ ਸਮੁੱਚਾ ਅਧਿਆਪਕ ਵਰਗ ਵੱਲੋਂ ਅਨਮੰਨੇ ਜਿਹੇ ਮਨ ਨਾਲ ਸਵਾਗਤ ਕੀਤਾ ਜਾ ਰਿਹਾ ਹੈ।ਜਿਵੇਂ ਕਿ ਸਰਕਾਰੀ ਸਕੂਲਾਂ ਨੂੰ ਜੋ ਗ੍ਰਾਂਟਾਂ ਆਉਂਦੀਆਂ ਹਨ ਉਹ ਕੁਝ ਸੈਂਟਰ ਸਰਕਾਰ ਵੱਲੋਂ ਤੇ ਕੁਝ ਪੰਜਾਬ ਸਰਕਾਰ ਵੱਲੋਂ ਅਈਆਂ ਹਨ।ਜੋ ਕਿ ਪਿਛਲੇ 20 ਸਾਲਾਂ ਤੋਂ ਆ ਰਹੀਆਂ ਹਨ ਤੇ ਅਧਿਆਪਕ ਵਰਗ ਪੂਰੀ ਮਿਹਨਤ ਨਾਲ ਇਹ ਗ੍ਰਾਂਟਾਂ ਖਰਚ ਕਰ ਕੇ ਸਕੂਲਾਂ ਦੀ ਨੁਹਾਰ ਬਦਲ ਰਿਹਾ ਹੈ।ਜਿਨ੍ਹਾਂ ਦਾ ਲਾਹਾ ਉਦਘਾਟਨ ਦੇ ਨਾਂ ਤੇ ਪੰਜਾਬ ਸਰਕਾਰ ਦੇ ਰਾਜਨੀਤਕ ਆਗੂ, ਮੰਤਰੀ ਸਹਿਬਾਨ ਤੇ ਐਮ ਐਲ ਏ ਸਹਿਬਾਨ ਲੈਣ ਜਾ ਰਹੇ ਹਨ।ਕੱਲ ਪਹਿਲੇ ਹੀ ਦਿਨ ਐਮ ਐਲ ਏ ਸ. ਚੇਤਨ ਸਿੰਘ ਜੋੜਾਮਾਜਰਾ ਵੱਲੋਂ ਸਰਕਾਰੀ ਸਕੂਲ ਸਮਾਣਾ ਵਿਚ ਉਦਘਾਟਨ ਕੀਤਾ ਗਿਆ।ਜਿੱਥੇ ਆਪਣੇ ਭਾਸ਼ਣ ਦੌਰਾਨ ਉਹਨਾਂ ਨੇ ਭਾਸ਼ਣ ਦੀ ਸ਼ੁਰੂਆਤ ਵਿਚ ਹੀ ਆਪਣੀ ਜ਼ੁਬਾਨ ਵਿਚ ਤਲਖੀ ਵਿਖਾਉਣੀ ਸ਼ੁਰੂ ਕਰ ਦਿੱਤੀ ਤੇ ਅਧਿਆਪਕ ਵਰਗ ਨੂੰ ਤੇ ਬੱਚਿਆਂ ਪ੍ਰਤੀ ਗੈਰਜਿੰਮੇਵਾਰ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ।ਜਿਹੜੀ ਕਿ ਇੱਕ ਜਿੰਮੇਵਾਰ ਆਗੂ ਨੂੰ ਸ਼ੋਭਾ ਨਹੀ ਦਿੰਦੀ।ਪੰਜਾਬ ਸਰਕਾਰ ਜਦੋਂ ਸੱਤਾ ਵਿਚ ਆਈ ਸੀ ਤਾਂ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਜੀ ਨੇ ਸਿੱਖਿਆ ਤੇ ਸਿਹਤ ਨੂੰ ਪਹਿਲ ਦੇਣ ਦੀ ਗੱਲ ਕੀਤੀ ਸੀ ਪਰ ਅੱਜ ਉਹ ਗੱਲਾਂ ਕਿੱਥੇ ਹਨ।ਸਰਕਾਰੀ ਸਕੂਲਾਂ ਵਿਚ ਅੱਜ 6-7 ਸਾਲ ਹੋ ਗਏ ਪ੍ਰੀ ਪ੍ਰਾਇਮਰੀ ਜਮਾਤਾਂ ਸ਼ੁਰੂ ਹੋਏ ਨੂੰ, ਪਰ ਅੱਜ ਤੱਕ ਪ੍ਰੀ ਪ੍ਰਾਇਮਰੀ ਲਈ ਅਧਿਆਪਕਾਂ ਦੀ ਪੰਜਾਬ ਸਰਕਾਰ ਨੇ ਕੋਈ ਭਰਤੀ ਨਹੀ ਕੀਤੀ ਤੇ ਉਹ 3-6 ਸਾਲ ਦੇ ਬੱਚੇ ਸਕੂਲਾਂ ਦੇ ਵਿੱਚ ਬਿਨਾਂ ਅਧਿਆਪਕਾਂ ਤੋਂ ਹੀ ਪੜ੍ਹ ਰਹੇ ਹਨ।ਅੱਜ ਅਧਿਆਪਕ ਵਰਗ ਤੇ ਹੋਰ ਵੀ ਬਹੁਤ ਸਾਰੇ ਗੈਰਵਿੱਦਿਅਕ ਕੰਮ ਥੋਪ ਦਿੱਤੇ ਹਨ ਜਿਨ੍ਹਾਂ ਕਰਕੇ ਅਧਿਆਪਕ ਵਰਗ ਬੱਚਿਆਂ ਨੂੰ ਪੜਾਉਣ ਤੋਂ ਵੀ ਅਸਮਰੱਥ ਹੈ।ਸਮੁੱਚਾ ਅਧਿਆਪਕ ਵਰਗ ਰਾਸ਼ਟਰ ਨਿਰਮਾਤਾ ਹੈ,ਇੱਕ ਗੁਰੂ ਹੈ, ਇੱਕ ਰਾਹ ਦਸੇਰਾ ਹੈ l ਸਾਡਾ ਅਧਿਆਪਕ ਵਰਗ ਸਕੂਲਾਂ ਵਿਚ ਹੱਦੋਂ ਵੱਧ ਮਿਹਨਤ ਕਰ ਰਿਹਾ ਹੈ।ਆਪਣੇ ਕੋਲੋਂ ਵੀ ਪੈਸੇ ਖਰਚ ਕੇ ਸਕੂਲਾਂ ਦੀ ਦਿੱਖ ਨੂੰ ਬਣਾ ਸਵਾਰ ਰਿਹਾ ਹੈ।ਪੰਜਾਬ ਸਰਕਾਰ ਅਧਿਆਪਕ ਵਰਗ ਦੀਆਂ ਜਾਇਜ ਸਮੱਸਿਆਵਾਂ ਤੇ ਮੰਗਾਂ ਵੱਲ ਧਿਆਨ ਦੇਵੇ।ਇਸ ਦੇ ਉਲਟ ਉਕਤ ਐਮ ਐਲ ਏ ਵੱਲੋਂ ਵਿਚ ਆ ਕੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਦਾਬੇ ਮਾਰ ਕੇ ਡਰਾਇਆ ਜੋ ਕਿ ਠੀਕ ਨਹੀ ਹੈ।ਸਮੁੱਚਾ ਅਧਿਆਪਕ ਵਰਗ ਇਹੋ ਜਿਹੀ ਗੈਰਵਾਜ਼ਿਬ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਾ ਹੈ ਤੇ ਅੱਗੇ ਤੋਂ ਇਹੋ ਜਿਹੀ ਗੈਰਜਿੰਮੇਵਾਰ ਸ਼ਬਦਾਵਲੀ ਕਿਸੇ ਵੀ ਐਮ ਐਲ ਏ ਮੰਤਰੀ ਵੱਲੋਂ ਨਾਂ ਵਰਤੀ ਜਾਵੇ ਨਹੀ ਤਾਂ ਸਮੁੱਚਾ ਅਧਿਆਪਕ ਵਰਗ ਇਹੋ ਜਿਹੇ ਕੰਮਾਂ ਦਾ ਬਾਈਕਾਟ ਕਰਨ ਲਈ ਮਜਬੂਰ ਹੋਵੇਗਾ ਤੇ ਸਮੁੱਚੀ ਜਿੰਮੇਵਾਰੀ ਸਰਕਾਰ ਦੀ ਅਤੇ ਇਹਨਾਂ ਐਮ. ਐੱਲ.ਏਜ. ਤੇ ਮੰਤਰੀ ਸਹਿਬਾਨ ਦੀ ਹੋਵੇਗੀ.ਹੁਣ ਅਪ੍ਰੈਲ ਮਹੀਨੇ ਵਿੱਚ ਨਵੇਂ ਦਾਖਲੇ ਚੱਲ ਰਹੇ ਹਨ ਜਿਸ ਕਰਕੇ ਅਧਿਆਪਕ ਵਰਗ ਪਿੰਡਾਂ ਦੇ ਵਿਚ ਬੱਚਿਆਂ ਦੇ ਮਾਪਿਆਂ ਨਾਲ ਰਾਬਤਾ ਕਾਇਮ ਕਰਕੇ ਨਵੇਂ ਦਾਖ਼ਲੇ ਕਰਨ ਲਈ ਜ਼ੋਰ ਲਗਾ ਰਹੇ ਹਨ।ਦੂਜੇ ਪਾਸੇ ਅਧਿਆਪਕਾਂ ਤੇ ਕਰਵਾਈਆਂ ਕਰਨ ਦੀ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।ਪਹਿਲਾਂ ਵੀ ਮਾਰਚ ਮਹੀਨੇ ਵਿਚ ਜਦੋਂ ਬੱਚਿਆਂ ਦੇ ਪੇਪਰ ਸਨ ਉਸ ਵਕ਼ਤ ਵੀ ਅਧਿਆਪਕਾਂ ਦੇ ਸੈਮੀਨਾਰ ਲਗਾ ਦਿੱਤੇ ਗਏ ਸਨ।ਇੱਕ ਪਾਸੇ ਬੱਚਿਆਂ ਦੇ ਪੇਪਰ ਤੇ ਦੂਜੇ ਗ੍ਰਾਂਟਾਂ ਦੇ ਕੰਮ ਦਾ ਬੋਝ ਵੀ ਅਧਿਆਪਕਾਂ ਨੇ ਆਪਣੇ ਸਿਰ ਤੇ ਝੱਲਿਆ ਹੈ।ਅਸੀਂ ਮੁਲਾਜਮ ਏਕਤਾ ਸੰਘਰਸ਼ ਕਮੇਟੀ ਵੱਲੋਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਅਧਿਆਪਕਾਂ ਨੂੰ ਸਿਰਫ਼ ਤੇ ਸਿਰਫ਼ ਸਕੂਲਾਂ ਵਿਚ ਪੜ੍ਹਾਉਣ ਦਿੱਤਾ ਜਾਵੇ ਤੇ ਫਾਲਤੂ ਦਾ ਬੋਝ ਨਾ ਪਾਇਆ ਜਾਵੇ।ਇਸ ਮੌਕੇ ਦਲਜੀਤ ਸੱਭਰਵਾਲ, ਅਸ਼ੋਕ ਸਰਾਰੀ, ਦਪਿੰਦਰ ਸਿੰਘ ਢਿੱਲੋਂ,ਬਲਵਿੰਦਰ ਸਿੰਘ, ਜਗਨੰਦਨ ਸਿੰਘ,ਪ੍ਰੇਮ ਕੰਬੋਜ ਦਲੀਪ ਸਿੰਘ ਸੈਣੀ,ਇਨਕਲਾਬ ਗਿੱਲ,ਪਰਮਜੀਤ ਸ਼ੋਰੇਵਾਲਾ, ਕੁਲਦੀਪ ਸਿੰਘ ਸੱਭਰਵਾਲ,ਸਿਮਲਜੀਤ ਸਿੰਘ,ਅਮਨ ਬਰਾੜ, ਸੁਰਿੰਦਰ ਕੰਬੋਜ,ਅਮਨਦੀਪ ਸਿੰਘ,ਨਿਸ਼ਾਂਤ ਅਗਰਵਾਲ,ਧਰਮਿੰਦਰ ਗੁਪਤਾ, ਪਰਮਜੀਤ ਸਿੰਘ ਸੋ਼ਰੇਵਾਲਾ, ਸੁਖਵਿੰਦਰ ਸਿੰਘ ਸਿੱਧੂ, ਸੁਨੀਲ ਗਾਂਧੀ,ਸ਼ਿੰਦਰ ਸਿੰਘ ਲਾਧੂਕਾ, ਵਰਿੰਦਰ ਸਿੰਘ,ਇੰਦਰਜੀਤ ਸਿੰਘ ਬਾਹਮਣੀ ਵਾਲਾ,ਗੁਰਮੀਤ ਢਾਬਾਂ,ਹਰਜਿੰਦਰ ਸਿੰਘ ਸੈਦੋਕੇ ਹਾਜ਼ਰ ਸਨ.